ਗੁਰਦਾਸਪੁਰ ਦੇ ਵਿੱਚ ਮਨਾਇਆ ਗਿਆ ਗਣਤੰਤਰ ਦਿਵਸ - ਡੀ ਸੀ ਗੁਰਦਾਸਪੁਰ ਨੇ ਲਹਿਰਾਇਆ ਝੰਡਾ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਪੋਰਸ ਸਟੇਡੀਅਮ ਸਰਕਾਰੀ ਕਾਲਜ ਵਿੱਚ 77 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਚ ਡੀ ਸੀ ਗੁਰਦਾਸਪੁਰ ਅਦਿੱਤਿਆ ਉੱਪਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮਾਰਚ ਪਾਸ ਕਰ ਸਲਾਮੀ ਲਈ ਗਈ ਅਤੇ ਦੇਸ਼ ਦੇ ਜਵਾਨਾਂ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਦੇ ਜਵਾਨਾਂ ਦੇ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ
ਡੀ ਸੀ ਗੁਰਦਾਸਪੁਰ ਆਦਿਤਿਆ ਉੱਪਲ ਨੇ ਪੰਜਾਬ ਦੇ ਲੋਕਾਂ ਨੂੰ ਗਣਤੰਤਰ ਦਿਵਸ ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਇੱਕ ਵਰਗ ਲਈ ਭਲਾਈ ਦੇ ਕੰਮ ਕੀਤੇ ਹਨ ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਸਹੂਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋ ਪੰਜਾਬ ਵਿੱਚ ਮੈਡੀਕਲ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਅਤੇ ਉਹਨਾਂ ਕਿਹਾ ਕਿ ਪੰਜਾਬ ਚ ਜੋ ਯੁੱਧ ਨਸ਼ੇ ਵਿਰੋਧ ਮੁਹਿੰਮ ਪੰਜਾਬ ਚ ਚੱਲ ਰਹੀ ਹੈ ਉਸ ਚ ਵੀ ਪੰਜਾਬ ਦੇ ਨੌਜਵਾਨੀ ਨੂੰ ਸਹੀ ਰਸਤੇ ਦਿਖਾਏ ਜਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅੱਗੇ ਵੀ ਇਸੇ ਤਰ੍ਹਾਂ ਲੋਕ ਭਲਾਈ ਅਤੇ ਲੋਕ ਹਿੱਤ ਦੇ ਕੰਮ ਕਰਦੀ ਰਹੇਗੀ।