ਇੰਡੀਅਨ ਜਰਨਲਿਸਟਸ ਯੂਨੀਅਨ ਦੇ ਜਸਬੀਰ ਸਿੰਘ ਪੱਟੀ ਬਣੇ ਉਪ ਪ੍ਰਧਾਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ 23 ਅਪ੍ਰੈਲ 2026- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀ ਕੇ ਬੀ ਪੰਡਤ ਨੇ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਸ੍ਰ. ਜਸਬੀਰ ਸਿੰਘ ਪੱਟੀ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਆਈ ਏ ਯੂ (ਇੰਡੀਅਨ ਜਰਨਲਿਸਟਸ ਯੂਨੀਅਨ) ਦੇ ਕੌਮੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਜੰਮੂ ਕਸ਼ਮੀਰ, ਹਿਮਾਚਲ ਤੇ ਚੰਡੀਗੜ੍ਹ ਦਾ ਵੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਪੰਡਤ ਨੇ ਕਿਹਾ ਕਿ ਸ੍ਰ ਜਸਬੀਰ ਸਿੰਘ ਪੱਟੀ ਪਿਛਲੇ 33 ਸਾਲਾਂ ਤੋਂ ਪੱਤਰਕਾਰਾ ਦੀ ਸੇਵਾ ਕਰ ਰਹੇ ਹਨ ਉਹਨਾਂ ਨੇ ਇਸ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ।ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹਰ ਪੱਧਰ ‘ਤੇ ਬੜੀ ਮੁਸ਼ਤੈਦੀ ਨਾਲ ਉਠਾਇਆ ਹੈ ਅਕਾਲੀ ਸਰਕਾਰ ਵੇਲੇ ਇੱਕ ਮੰਤਰੀ ਨੂੰ ਮੰਗ ਪੱਤਰ ਦੇਣ ਸਮੇਂ ਇੱਕ ਵਾਰੀ ਪੁਲ਼ੀਸ ਦੀਆਂ ਲਾਠੀਆਂ ਦਾ ਵੀ ਸਾਹਮਣਾ ਕਰਨਾ ਪਿਆ । ਜਸਬੀਰ ਸਿੰਘ ਪੱਟੀ ਦੀਆਂ ਸੇਵਾਂਵਾਂ ਨੂੰ ਮੁੱਖ ਰੱਖਦਿਆ ਉਹਨਾਂ ਨੂੰ ਕੌਮੀ ੳੇੁਪ ਪ੍ਰਧਾਨ ਦੀ ਸੇਵਾ ਦਿੱਤੀ ਗਈ ਹੈ।ਸਿੱਖ ਸਿਆਸਤ ਵਿੱਚ ਉਹਨਾਂ ਦੀ ਕਾਫੀ ਪਕੜ ਹੈ ਤੇ ਅੱਜਕਲ੍ਹ ਉਹ ਕਈ ਡਿਜੀਟਲ ਚੈਨਲਾਂ ਤੇ ਕੰਮ ਕਰ ਰਹੇ ਹਨ ਤੇ ਕਈ ਵਿਚਾਰ ਚਰਚਾਵਾਂ ਵਿੱਚ ਵੀ ਅਕਸਰ ਭਾਗ ਲੈਦੇ ਵੇਖੇ ਜਾ ਸਕਦੇ ਹਨ।
Click to Follow Babushahi Facebook page →