ਇਤਿਹਾਸਿਕ ਮਾਈਸਰਖਾਨਾ ਮੰਦਰ ਵਿਖੇ ਨਵਰਾਤਰੇ ਧੂਮਧਾਮ ਨਾਲ ਮਨਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2026 : ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਿਕ ਪ੍ਰਾਚੀਨ ਦੁਰਗਾ ਮੰਦਰ ਮਾਈਸਰ ਖਾਨਾ ਵਿਖੇ 18 ਤੋਂ 27 ਮਾਰਚ ਤੱਕ ਪਾਵਨ ਨਵਰਾਤਰਾ ਮਹਾ ਉਤਸਵ ਮਨਾਉਣ ਦਾ ਫੈਸਲਾ ਕੀਤਾ ਹੈ।ਕਾਰਜਕਾਰੀ ਪ੍ਰਧਾਨ(ਪੰਜਾਬ) ਐਡਵੋਕੇਟ ਰਾਜਨ ਗਰਗ ਦੀ ਅਗਵਾਈ ਹੇਠ ਜਰਨਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਪ੍ਰਧਾਨ ਰਾਜਨ ਗਰਗ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਹਰ ਪ੍ਰਕਾਰ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ ਜਿਨ੍ਹਾਂ ਵਿੱਚ ਲੰਗਰ ਭੋਜਨ, ਸਫਾਈ ਮੁਹਿੰਮ , ਮੰਦਰ ਦੀ ਸਜਾਵਟ ਅਤੇ ਸੁਰੱਖਿਆ ਵਗੈਰਾ ਸ਼ਾਮਿਲ ਹਨ। ਰਾਜਨ ਗਰਗ ਨੇ ਕਿਹਾ ਕਿ ਨਵਰਾਤਰੇ ਸਿਰਫ ਧਾਰਮਿਕ ਤਿਉਹਾਰ ਨਹੀਂ ਸਗੋਂ ਸਮਾਜ ਵਿੱਚ ਭਰਾਤਰੀ ਭਾਵ, ਸੇਵਾ ਭਾਵਨਾ ਅਤੇ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੰਦੇ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਸਾਰੇ ਸ਼ਰਧਾਲੂ ਵੱਧ-ਚੜ੍ਹ ਕੇ ਸੇਵਾ ਕਾਰਜਾਂ ਵਿੱਚ ਹਿੱਸਾ ਲੈਣ।
ਮੀਟਿੰਗ ਉਪਰੰਤ ਰਾਜਨ ਗਰਗ ਨੇ ਮਾਤਾ ਦੁਰਗਾ ਦੇ ਦਰਬਾਰ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਗਤ ਕਮਾਲੂ ਜੀ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਛੋਹ ਧਰਤੀ ’ਤੇ ਗੁਰਦੁਆਰਾ ਸਾਹਿਬ ਚ ਸ਼ਰਧਾ ਸਹਿਤ ਨਮਨ ਕੀਤਾ। ਇਸ ਮੌਕੇ ਰਾਜਨ ਗਰਗ ਵੱਲੋਂ ਕੰਜਕਾਂ ਦੀ ਪੂਜਾ ਕੀਤੀ ਗਈ ਅਤੇ ਸਭਨਾਂ ਦੀ ਸੁੱਖ ਸ਼ਾਂਤੀ ਲਈ ਦੁਆ ਵੀ ਮੰਗੀ।ਇਸ ਮੌਕੇ ਉਨਾਂ ਵੱਖ-ਵੱਖ ਆਗੂਆਂ ਨੂੰ ਸਮਾਗਮ ਦੇ ਪ੍ਰਬੰਧਾਂ ਲਈ ਜਿੰਮੇਵਾਰੀ ਵੀ ਦਿੱਤੀਆਂ ਗਈਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਕਮੇਟੀਆਂ ਵੀ ਬਣਾਈਆਂ ਗਈਆਂ। ਇਸ ਮੌਕੇਰਾਮਪਾਲ, ਪਵਨ ਬਾਂਸਲ, ਅਸ਼ੋਕ ਕੁਮਾਰ, ਕੇਵਲ, ਰਾਜਿੰਦਰ ਰਾਜੀ, ਨੀਟਾ, ਸਤਪਾਲ, ਮਹਿੰਦਰ ਮੋਜੀ, ਮੰਗਤ ਰਾਮ, ਮਹੇਸ਼ ਕੁਮਾਰ, ਐਡਵੋੋਕੇ ਰੋਹਿਤ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
Click to Follow Babushahi Facebook page →