ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ
ਅਸ਼ੋਕ ਵਰਮਾ
ਭਗਤਾ ਭਾਈ, 6 ਫਰਵਰੀ 2026 :“ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਕਾ” ਇੱਕ ਅਜਿਹੀ ਸੰਸਥਾ ਹੈ,ਜੋ ਵਿਦਿਆਰਥੀਆਂ ਦੇ ਬੋਧਿਕ ਪੱਖ ਨੂੰ ਤਰਾਸ਼ਣ ਦੇ ਨਾਲ –ਨਾਲ ੳਹਨਾਂ ਦੀ ਗੁਰਮਤਿ ਵਿੱਚ ਵੀ ਰੁਚੀ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।ਇਸ ਸੰਸਥਾ ਦੇ ਵੱਲੋਂ ਬੜੀ ਸ਼ਰਧਾ ਨਾਲ ‘ਸਕੂਲ ਕੈਂਪਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ॥ਇਸ ਧਾਰਮਿਕ ਕਾਰਜ ਵਿੱਚ ਵਿੱਦਿਅਕ ਸ਼ੈਸ਼ਨ 2025-26 ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ, ਵਿਦਿਆਰਥੀਆਂ ਦੇ ਇਮਤਿਹਾਨ ਸਫਲ਼ਤਾਪੂਰਵਕ ਨੇਪਰ੍ਹੇ ਚੜ੍ਹਨ ਲਈ, ਸਕੂਲ ਦੀ ਤਰੱਕੀ ਅਤੇ ਇਸ ਸੰਸਥਾ ਨਾਲ ਜੁੜੇ ਹਰ ਮੈਂਬਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਬਹੁਤ ਹੀ ਸਹਿਜ ਅਵਸਥਾ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ), ਹਰਗੁਰਪ੍ਰੀਤ ਸਿੰਘ(ਚੇਅਰਮੈਨ),ਸ.ਗੁਰਮੀਤ ਸਿੰਘ ਗਿੱਲ (ਪ੍ਰਧਾਨ) ,ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ, ਰਮਨਦੀਪ ਸਿੰਘ ਅਤੇ ਸਕੂਲ ਦੇ ਕੁਆਰਡੀਨੇਟਰਜ਼ ਨੇ ਵੀ ਸੰਗਤਾਂ ਵਿੱਚ ਆਪਣੀ ਹਾਜ਼ਰੀ ਲਵਾਈ।