ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫਦ ਵੱਲੋਂ ਡਾਇਰੈਕਟਰ ਨਾਲ ਮੁਲਾਕਾਤ
ਅਸ਼ੋਕ ਵਰਮਾ
ਚੰਡੀਗੜ੍ਹ- 3 ਜੂਨ 2026 :ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇਕ ਵਫਦ ਨੇ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਡਾ. ਸ਼ੈਨਾ ਅਗਰਵਾਲ ਨਾਲ ਮੀਟਿੰਗ ਕੀਤੀ ਵਫਦ ਨੇ ਡਾਇਰੈਕਟਰ ਦੇ ਸਾਹਮਣੇ ਮੁੱਦਾ ਰੱਖਿਆ ਕਿ ਆਂਗਣਵਾੜੀ ਵਰਕਰਾਂ ਜੋ ਭਲਾਈ ਕੌਂਸਲ ਦੇ ਅਧੀਨ ਕੰਮ ਕਰਦੀਆਂ ਹਨ ਉਹਨਾਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਆਗਣਵਾੜੀ ਵਰਕਰ ਵਿੱਚੋਂ ਜੋ ਸੁਪਰਵਾਈਜ਼ਰ ਭਰਤੀ ਕੀਤੀ ਜਾ ਰਹੀ ਹੈ ਉਸ ਵਿੱਚ ਅਰਜੀਆਂ ਦਿੱਤੀਆਂ ਸਨ ਪ੍ਰੰਤੂ ਹੁਣ ਜਦੋਂ ਸਨਿਓਰਟੀ ਲਿਸਟ ਬਣਾਈ ਗਈ ਹੈ ਤਾਂ ਇਹਨਾਂ ਪਟੀਸ਼ਨਰ ਵਰਕਰਾਂ ਦੇ ਨਾਮ ਨਹੀਂ ਪਾਏ ਗਏ। ਵਫਦ ਨੇ ਮੰਗ ਕੀਤੀ ਕਿ ਇਹਨਾਂ ਵਰਕਰਾਂ ਦੇ ਨਾਮ ਪਾ ਕੇ ਲਿਸਟ ਜਾਰੀ ਕੀਤੀ ਜਾਵੇ।
ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਡਾਇਰੈਕਟਰ ਨੇ ਇਸ ਗੱਲ ਤੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹਨਾਂ ਵਰਕਰਸ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਇਸ ਤੋਂ ਬਿਨਾਂ ਵਫਦ ਨੇ ਮੰਗ ਕੀਤੀ ਕਿ ਪਿਛਲੇ ਤਿੰਨ ਮਹੀਨੇ ਤੋਂ ਆਗਣਵਾੜੀ ਵਰਕਰ ਹੈਲਪਰ ਨੂੰ ਸੈਂਟਰ ਸ਼ੇਅਰ ਦਾ ਮਾਣ ਭੱਤਾ ਨਹੀਂ ਦਿੱਤਾ ਗਿਆ ਅਤੇ ਕੁਝ ਬਲਾਕਾਂ ਦੇ ਵਿੱਚ ਸੀਬੀਆਈ ਦੇ ਪੇਮੈਂਟ ਵੀ ਪੈਂਡਿੰਗ ਹੈ ਤਾਂ ਉਸ ਲਈ ਡਾਇਰੈਕਟਰ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਜਲਦੀ ਹੀ ਇਹ ਪੇਮੈਂਟਾਂ ਕਰ ਦਿੱਤੀਆਂ ਜਾਣਗੀਆਂ ਜਥੇਬੰਦੀ ਨੇ ਕਿਹਾ ਕਿ ਜੇਕਰ ਵਰਕਰਾਂ ਹੈਲਪਰਾਂ ਦੀਆਂ ਪੇਮੈਂਟਾਂ ਜਲਦੀ ਨਾ ਕੀਤੀਆਂ ਗਈਆਂ ਤਾਂ ਉਹ ਡਾਇਰੈਕਟਰ ਦਫਤਰ ਦੇ ਸਾਹਮਣੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇਸ ਵਫਦ ਵਿੱਚ ਗੁਰਮੀਤ ਕੌਰ ਗੋਨਿਆਣਾ ਜਨਰਲ ਸਕੱਤਰ ਅਤੇ ਸਨੈਨਾ ਰਾਣੀ ਆਦ ਹਾਜਰ ਸਨ।
- Download Babushahi App
-
-