ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜੇ ‘ਤੇ ਕਰਵਾਇਆ ਗਿਆ ਕਵਿਤਾ ਉਚਾਰਣ ਮੁਕਾਬਲਾ
Gurmit Palahi
ਫਗਵਾੜਾ, 23 ਫਰਵਰੀ ( ) – ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜੇ ‘ਤੇ ਫਗਵਾੜਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਫਗਵਾੜਾ ਦੇ ਦਸ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਕਵਿਤਾ ਗਾਇਨ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ ‘ਤੇ ਅਸ਼ਮੀਤ ਕੌਰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਵਿਧੀ ਰਾਮਗੜ੍ਹੀਆ ਕੰਨਿਆ ਸਕੂਲ ਅਤੇ ਤੀਜੇ ਨੰਬਰ ‘ਤੇ ਦੀਕਸ਼ਾ ਐਸ.ਡੀ. ਮਾਡਲ ਸਕੂਲ ਅਤੇ ਹਰਮੀਤ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਆਏ। ਬਲਜੋਤ ਬੀ.ਕੇ.ਐਪਲ ਔਰਚਿਡ ਸਕੂਲ ਨੂੰ ਸਰਹੁਣਾ ਇਨਾਮ ਲਈ ਚੁਣਿਆ ਗਿਆ। ਇਹਨਾਂ ਵਿਦਿਆਰਥੀਆਂ ਨੂੰ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਪ੍ਰੋ. ਜਸਵੰਤ ਸਿੰਘ ਗੰਡਮ ਪ੍ਰਧਾਨ ਪੰਜਾਬੀ ਵਿਰਸਾ ਟਰੱਸਟ ,ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਹਰਬੰਸ ਲਾਲ ਮੀਤ ਪ੍ਰਧਾਨ ਬਲੱਡ ਬੈਂਕ, ਰਵਿੰਦਰ ਚੋਟ ਪ੍ਰਧਾਨ ਸਕੇਪ ਸੰਸਥਾ ਅਤੇ ਐਡਵੋਕੇਟ ਐੱਸ.ਐਲ. ਵਿਰਦੀ ਨੇ ਪੁਰਸਕਾਰ ਪ੍ਰਦਾਨ ਕੀਤੇ।
Click to Follow Babushahi Facebook page →