DSP ਦਲਜੀਤ ਸਿੰਘ ਵਿਰਕ
ਦੀਦਾਰ ਗੁਰਨਾ
ਘਨੌਰ 23 ਅਪ੍ਰੈਲ 2026 : ਦਲਜੀਤ ਸਿੰਘ ਵਿਰਕ ਨੇ DSP ਘਨੌਰ ਦਾ ਚਾਰਜ ਸੰਭਾਲ ਲਿਆ ਹੈ , ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਦਾ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ , DSP ਦਲਜੀਤ ਵਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ, ਅਪਰਾਧ ਅਤੇ ਨਸ਼ੇ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਪੁਲਿਸ ਤੇ ਜਨਤਾ ਦਰਮਿਆਨ ਭਰੋਸੇ ਨੂੰ ਵਧਾਉਣ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਗੇ , DSP ਵਿਰਕ ਇੱਕ ਮਿਲਣਸਾਰ ਅਤੇ ਤਜ਼ਰਬੇਕਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ , ਹੁਣ ਤੱਕ ਪਟਿਆਲਾ , ਸੰਗਰੂਰ ਸਮੇਤ ਹੋਰ ਕਈ ਥਾਵਾਂ ਤੇ ਸੇਵਾ ਨਿਭਾ ਚੁੱਕੇ ਹਨ
Click to Follow Babushahi Facebook page →