ਛੋਟੀ - ਛੋਟੀ ਉਮਰ ਦੇ ਨੌਜਵਾਨਾਂ ਨੂੰ ਫਸਾ ਰਹੇ ਗੈਂਗਸਟਰ, ਪੁਲਿਸ ਨੇ ਕਾਬੂ ਕੀਤੇ ਦੋ ਨੌਜਵਾਨ
50 ਲੱਖ ਦੀ ਫਿਰੌਤੀ ਦੀ ਮੰਗ ਨੂੰ ਲੈਕੇ ਕੀਤੀ ਸੀ ਘਰ ਤੇ ਫਾਇਰਿੰਗ ਦੀ ਵਾਰਦਾਤ
ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੇ ਇਸ਼ਾਰੇ ਤੇ ਫਿਰੋਤੀ ਲਈ ਚਲਾਈ ਗਈ ਸੀ ਗੋਲੀ
ਰੋਹਿਤ ਗੁਪਤਾ
ਗੁਰਦਾਸਪੁਰ
ਬਾਇਟ ਕੁਝ ਦਿਨ ਪਹਿਲਾ ਬਟਾਲਾ ਦੇ ਪਿੰਡ ਪੇਜੋਚੱਕ ਚ ਇੱਕ ਘਰ ਤੇ ਦੀ ਰਾਤ ਫਾਇਰਿੰਗ ਦੀ ਵਾਰਦਾਤ ਹੋਈ ਸੀ। ਪੁਲਿਸ ਵੱਲੋਂ ਵੱਖ ਵੱਖ ਟੀਮਾ ਬਣਾ ਕੇ ਦੋਸ਼ੀਆ ਨੂੰ ਟਰੇਸ ਕਰਨ ਦਾ ਕੰਮ ਸੁਰੂ ਕੀਤਾ ਗਿਆ ਸੀ। CCTV ਫੁਟੇਜ, ਟੈਕਨੀਕਲ ਅਤੇ ਫਰਾਸ਼ਿਕ ਅਤੇ ਹਿਊਮਨ ਇਨਟੈਲੀਜੈਸ ਰਾਹੀ ਮੁਕੱਦਮਾ ਨੂੰ ਟਰੇਸ ਕਰਨ ਦੀ ਕੋਸਿਸ ਕੀਤੀ ਗਈ । ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਜਦੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨਾਂ ਪਾਸੋ ਵਾਰਦਾਤ ਵਿਚ ਵਰਤਿਆ ਇਕ ਪਿਸਤੋਲ ਰੋਦ ਜਿੰਦਾ ਅਤੇ ਮੋਟਰ ਸਾਇਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਜਿਲਾ ਬਟਾਲਾ ਦੇ ਐੱਸ ਐੱਸ ਪੀ ਡਾ ਮਹਿਤਾਬ ਸਿੰਘ ਨੇ ਦਸਿਆ ਕਿ ਪੁੱਛ ਗਿੱਛ ਦੋਰਾਨ ਦੋਸ਼ੀਆ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਹਨਾ ਨੇ ਇਹ ਵਾਰਦਾਤ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਦੇ ਕਹਿਣ ਤੇ ਅੰਜਾਮ ਦਿੱਤਾ ਸੀ ਗ੍ਰਿਫਤਾਰ ਨੌਜਵਾਨਾਂ ਦੀ ਉਮਰ ਵੀ ਛੋਟੀ ਹੈ ਅਤੇ ਪੈਸੇ ਦੇ ਲਾਲਚ ਵਿੱਚ ਓਹਨਾ ਇਹ ਜੁਰਮ ਕੀਤਾ ਉੱਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਸੀ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਉਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।