← ਪਿਛੇ ਪਰਤੋ
ਪਟਨਾ, 11 ਜੂਨ 2019 - ਬਿਹਾਰ ਦੇ ਪਟਨਾ 'ਚ ਰਹਿਣ ਵਾਲੇ ਇੱਕ ਵਪਾਰੀ ਨੇ ਆਪਣੀ ਪਤਨੀ, ਅੱਠ ਸਾਲ ਦੀ ਧੀ ਅਤੇ ਚਾਰ ਸਾਲ ਦੇ ਬੇਟੇ ਨੂੰ ਗੋਲੀ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਲਈ। ਇਸ ਘਟਨਾ 'ਚ ਵਪਾਰੀ, ਉਸ ਦੀ ਪਤਨੀ ਅਤੇ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਚਾਰ ਸਾਲ ਦਾ ਬੇਟਾ ਹਸਪਤਾਲ 'ਚ ਦਾਖਿਲ ਹੈ ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇੱਸ ਗੱਲ ਦੀ ਪੁਸ਼ਟੀ ਪਟਨਾ ਪੁਲਿਸ ਵੱਲੋਂ ਕੀਤੀ ਗਈ ਹੈ ਅਤੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾਕ੍ਰਮ ਤੋਂ ਬਾਅਦ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
Total Responses : 928