ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ 69ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ
ਅਸ਼ੋਕ ਵਰਮਾ
ਬਠਿੰਡਾ, 12 ਸਤੰਬਰ 2025:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਵਿੱਚ 69 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆ ਹਨ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ -11 ਸਕੇਟਿੰਗ ਲੜਕੀਆਂ ਰੈਂਕ -3 500ਮੀਟਰ ਪਹਿਲਾ ਸਥਾਨ :- ਸੁਖਮਨਜੀਤ ਕੌਰ ਸਿਲਵਰ ਓਕਸ ਸਕੂਲ, ਦੂਜਾ ਸਥਾਨ ਸੰਸਕ੍ਰਿਤੀ ਆਰਮੀ ਸਕੂਲ ਬਠਿੰਡਾ, ਤੀਜਾ ਸਥਾਨ ਇਵਰੀਤ ਕੌਰ ਸੇਂਟ ਜੇਵਿਅਰ ਸਕੂਲ, ਰੈਂਕ -4 1000ਮੀਟਰ ਪਹਿਲਾ ਸਥਾਨ :- ਇਬਾਦਤ ਕੌਰ ਸੇਂਟ ਜੇਵਿਅਰ ਸਕੂਲ, ਦੂਜਾ ਸਥਾਨ ਸੰਸਕ੍ਰਿਤੀ ਆਰਮੀ ਸਕੂਲ ਬਠਿੰਡਾ,ਤੀਜਾ ਸਥਾਨ ਸੁਖਮਨਜੀਤ ਕੌਰ ਸਿਲਵਰ ਓਕਸ,ਹਾਕੀ ਅੰਡਰ 19 ਮੁੰਡੇ ਵਿੱਚ ਭੁੱਚੋ ਮੰਡੀ ਨੇ ਪਹਿਲਾ, ਗੋਨਿਆਣਾ ਜੋਨ ਨੇ ਦੂਜਾ, ਭਗਤਾ ਜੋਨ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਤਰ੍ਹਾਂ ਅੰਡਰ 19 ਕੁੜੀਆਂ ਵਿੱਚ ਭਗਤਾ ਜੋਨ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ, ਬਠਿੰਡਾ 2 ਨੇ ਤੀਜਾ,ਰੱਸਾਕਸ਼ੀ ਅੰਡਰ 17 ਕੁੜੀਆ ਵਿੱਚ ਤਲਵੰਡੀ ਸਾਬੋ ਜੋਨ ਨੇ ਪਹਿਲਾ, ਮੰਡੀ ਕਲਾ ਜੋਨ ਨੇ ਦੂਜਾ, ਮੌੜ ਮੰਡੀ ਜੋਨ ਨੇ ਤੀਜਾ, ਅੰਡਰ 19 ਲੜਕੀਆਂ ਵਿੱਚ ਤਲਵੰਡੀ ਸਾਬੋ ਜੋਨ ਨੇ ਪਹਿਲਾ, ਗੋਨਿਆਣਾ ਜੋਨ ਨੇ ਦੂਜਾ, ਮੰਡੀ ਕਲਾਂ ਜੋਨ ਨੇ ਤੀਜਾ ਹੈਂਡਬਾਲ ਅੰਡਰ 19 ਲੜਕੇ ਵਿੱਚ ਸੰਗਤ ਜੋਨ ਨੇ ਪਹਿਲਾ, ਬਠਿੰਡਾ 2 ਨੇ ਦੂਜਾ, ਭਗਤਾ ਜੋਨ ਨੇ ਤੀਜਾ, ਅੰਡਰ 17 ਲੜਕੇ ਵਿੱਚ ਬਠਿੰਡਾ 1 ਨੇ ਪਹਿਲਾ, ਸੰਗਤ ਜੋਨ ਨੇ ਦੂਜਾ, ਤਲਵੰਡੀ ਸਾਬੋ ਜੋਨ ਨੇ ਤੀਜਾ,ਸਰਕਲ ਕਬੱਡੀ ਅੰਡਰ 14 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾ, ਮੌੜ ਮੰਡੀ ਨੇ ਦੂਜਾ ਸਥਾਨ, ਮੰਡੀ ਫੂਲ ਨੇ ਤੀਜਾ, ਅੰਡਰ 14 ਕੁੜੀਆਂ ਵਿੱਚ ਬਠਿੰਡਾ 2 ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ, ਭਗਤਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਵੱਖ ਵੱਖ ਸਕੂਲਾਂ ਤੋ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।