ਪੰਜਾਬ ਸਰਕਾਰ ਨੂੰ ਸਰਹਿੰਦ ਪਟਿਆਲਾ ਰੋਡ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ:-ਸੁਰਿੰਦਰ ਸਿੰਘ ਧਤੌਂਦਾ
- ਕਿਉਂਕਿ ਰੋਜ਼ਾਨਾ ਦੇ ਸੜਕ ਹਾਦਸੇ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਮਈ 2024:- ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੂੰ ਸਰਹਿੰਦ ਪਟਿਆਲਾ ਰੋਡ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕਿਉਂਕਿ ਰੋਜ਼ਾਨਾ ਦੇ ਸੜਕ ਹਾਦਸੇ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਜਰਨਲ ਸਕੱਤਰ ਪੰਜਾਬ ਸੁਰਿੰਦਰ ਸਿੰਘ ਧਤੌਂਦਾ ਕਿਹਾ, ਕਿ ਬੇਸ਼ੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨਿੱਜੀ ਤੌਰ ਤੇ ਇਸ ਰੋਡ ਨੂੰ ਜਲਦੀ ਤਿਆਰ ਕਰਨ ਦਾ ਭਰੋਸਾ ਦਿੱਤਾ ਹੈ। ਪਰ ਇਸ ਰੋਡ ਤੇ ਵੱਧ ਰਹੇ ਹਾਦਸਿਆਂ ਨੇ, ਆਮ ਆਦਮੀ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਇਸ ਸੜਕ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਉਸਾਰੂ ਕਦਮ ਚੁੱਕਣੇ ਚਾਹੀਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਉੰਕਿ ਮੌਤਾਂ ਦੀ ਗਿਣਤੀ ਵਧੀ ਹੈ।
ਦੂਜੇ ਪਾਸੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਕਾਲਜਾਂ ਤੇ ਸਕੂਲਾਂ ਅਤੇ ਯੂਨੀਵਰਸਟੀਆਂ ਵਿੱਚ ਸਰਕਾਰੀ ਬੱਸਾਂ ਰਾਹੀਂ ਜਾਣਾ ਪੈਂਦਾ ਹੈ। ਰੁੜਕੀ ਤੇ ਜਖਵਾਲੀ ਵਰਗੇ ਅੱਡਿਆ ਤੇ ਸਰਕਾਰੀ ਬੱਸਾਂ ਰੁਕਦੀਆਂ ਨਹੀਂ ਤੇ ਪ੍ਰਾਈਵੇਟ ਬੱਸਾਂ ਰਾਹੀਂ ਕਿਰਾਇਆ ਦੇਣਾ ਪੈਂਦਾ ਹੈ ਤੇ ਬੱਸ ਪਾਸ ਚਲਦੇ ਨਹੀਂ। ਧਤੌਂਦਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਪਟਿਆਲਾ ਸਰਹਿੰਦ ਰੋਡ ਦੀ ਤਿਆਰੀ ਤੇ ਵਿਦਿਆਰਥੀ ਵਰਗ ਦੀ ਸਮੱਸਿਆ ਤੇ ਨਿੱਜੀ ਤੌਰ ਤੇ ਧਿਆਨ ਕੇਂਦਰਿਤ ਕਰਨ।