ਸਿਵਲ ਹਸਪਤਾਲ ਰੂਪਨਗਰ ਵਿਖੇ ਮਨਾਇਆ ਗਿਆ ਵਿਸਵ ਥੈਲਾਸੀਮਿਆ ਦਿਵਸ
ਰੂਪਨਗਰ 10 ਮਈ 2024- ਸਟੇਟ ਬਲੱਡ ਸੈੱਲ, ਨੈਸਨਲ ਹੈੱਲਥ ਮਿਸਨ, ਪੰਜਾਬ ਵੱਲੋ ਜਾਰੀ ਦਿਸਾ ਨਿਰਦੇਸ ਅਤੇ ਮਾਣਯੋਗ ਸਿਵਲ ਸਰਜਨ ਰੂਪਨਗਰ ਡਾ.ਮਨੂੰ ਵਿਜ* ਜੀ ਦੀ ਅਗੁਵਾਈ ਹੇਠ ਅੱਜ ਮਿਤੀ 08 ਮਈ 2024 ਨੂੰ ਵਿਸਵ ਥੈਲਾਸੀਮਿਆ ਦਿਵਸ ਮੌਕੇ ਸੰਸਥਾਂ ਜਿਲ੍ਹਾ ਹਸਪਤਾਲ ਰੂਪਨਗਰ ਦੇ ਬਲੱਡ ਸੈਂਟਰ ਵਿਭਾਗ ਵਿਖੇ ਜਿਲ੍ਹਾ ਰੈੱਡ ਕਰਾਸ ਰੂਪਨਗਰ ਅਤੇ ਐੱਚ.ਡੀ.ਐੱਫ.ਸੀ. ਬੈਂਕ, ਰੂਪਨਗਰ ਦੇ ਸਹਿਯੋਗ ਨਾਲ ਵਿਸੇਸ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ । ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੋਸਲਾ ਅਫਜ਼ਾਈ ਕਰਨ ਲਈ ਮਾਣਯੋਗ ਮੈਡਮ ਪੂਜਾ ਸਯਾਲ (ਏ.ਡੀ.ਸੀ. ਰੂਪਨਗਰ) ਉਚੇਚੇ ਤੌਰ ਤੇ ਪਹੁੰਚੇ । ਇਸ ਮੌਕੇ ਡਾ.ਬਲਦੇਵ ਸਿੰਘ- ਡਿਪਟੀ ਮੈਡੀਕਲ ਕਮਿਸਨਰ –ਕਮ- ਐੱਸ.ਐੱਮ.ਓ (ਸਿਵਲ ਹਸਪਤਾਲ ਰੂਪਨਗਰ), ਡਾ.ਡੋਰੀਆ ਬੱਗਾ (ਮੈਡੀਕਲ ਅਫਸਰ)- ਬਲੱਡ ਸੈਂਟਰ ਟੀਮ ਇੰਚਾਰਜ, ਅਮਨਦੀਪ – ਟੈਕਨੀਕਲ ਸੁਪਰਵਾਈਜਰ ਬਲੱਡ ਸੈਂਟਰ, ਅਜੈ ਸਰਮਾ- ਸੀਨੀਅਰ ਸਹਾਇਕ ਆਦਿ ਵਿਸੇਸ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਅਤੇ ਜਿਲਾ ਰੈੱਡ ਕਰਾਸ ਰੂਪਨਗਰ ਤੋ ਆਏ ਨੁਮਾਇੰਦਿਆਂ ਵੱਲੋ ਥੈਲਾਸੀਮਿਆ ਅਤੇ ਹੀਮੋਫਿਲਿਆ ਡੇਅ ਕੇਅਰ ਸੈਂਟਰ, ਸਿਵਲ ਹਸਪਤਾਲ ਰੂਪਨਗਰ ਵਿਖੇ ਜਾ ਕੇ ਥੈਲਾਸੀਮਿਆ ਬਿਮਾਰੀ ਨਾਲ ਪੀੜਿਤ ਬੱਚਿਆਂ ਨੂੰ ਗਿਫਟ ਭੇਂਟ ਕੀਤੇ ਗਏ । ਇਸ ਕੈਂਪ ਵਿੱਚ ਜਿਲ੍ਹਾ ਰੂਪਨਗਰ ਦੇ ਵੱਖ ਵੱਖ ਪਿੰਡਾਂ ਤੋ ਆਏ ਖੂਨਦਾਨੀਆਂ ਦੁਆਰਾ ਖੂਨਦਾਨ ਕੀਤਾ ਗਿਆ ਅਤੇ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਦੁਆਰਾ ਤਕਰੀਬਨ 35 ਬਲੱਡ ਯੂਨਿਟ ਇਕੱਤਰ ਕੀਤੇ ਗਏ । ਇਸ ਤੋ ਇਲਾਵਾ ਇਸ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਤੋ ਜੋਇਲ ਥਾਮਸ- ਮੈਡੀਕਲ ਲੈਬ ਟੈਕਨੀਸੀਅਨ ਗ੍ਰੇਡ-1, ਉਕਾਰਦੀਪ ਸਿੰਘ (ਐਮ.ਐਲ.ਟੀ), ਜਸਪ੍ਰੀਤ ਕੌਰ(ਐਮ.ਐਲ.ਟੀ), ਹਰਪ੍ਰੀਤ ਕੌਰ(ਐਮ.ਐਲ.ਟੀ), ਅਮਨਦੀਪ ਸਿੰਘ (ਐਮ.ਐਲ.ਟੀ.), ਰਾਕੇਸ ਕੁਮਾਰ (ਸੀ.ਓ), ਮਨਜੀਤ ਕੌਰ (ਕਾਂਊਸਲਰ), ਮਨਦੀਪ ਸਿੰਘ, ਨਰਿੰਦਰ ਸਿੰਘ ਆਦਿ ਵਿਸੇਸ ਤੌਰ ਤੇ ਹਾਜ਼ਰ ਰਹੇ।