ਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
- ਸਜਾਏ ਧਾਰਮਿਕ ਦੀਵਾਨ, ਵੱਡੀ ਗਿਣਤੀ ਸੰਤਾਂ ਮਹਾਂਪੁਰਸ਼ਾਂ ਕੀਤੀ ਸ਼ਮੂਲੀਅਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਮਈ 2024 - ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਸਤਾਈਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤਾਂ ਮਹਾਂਪੁਰਸ਼ਾਂ, ਇਲਾਕਾ ਨਿਵਾਸੀ ਸੰਗਤਾਂ, ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦੀ ਸੁਚੱਜੀ ਅਗਵਾਈ ਹੇਠ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਮੌਕੇ ਅੱਜ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਤ ਜਪੁਜੀ ਸਾਹਿਬ ਦੇ ਪਾਏ ਗਏ।
ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ ਵਾਲੇ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ ਵਾਲੇ ,ਬਾਬਾ ਜੈ ਸਿੰਘ ਮਹਿਮਦਵਾਲ , ਬਾਬਾ ਸੋਨੀ ਜੀ ਬੂੜੇਵਾਲ, ਸੰਤ ਬਾਬਾ ਚਰਨਜੀਤ ਸਿੰਘ ਸੁਰ ਸਿੰਘ ਵਾਲੇ, ਜਥੇਦਾਰ ਅਮਰਜੀਤ ਸਿੰਘ ਗੁਰਸਰ ਸਾਹਿਬ, ਜਥੇਦਾਰ ਇੰਦਰਜੀਤ ਸਿੰਘ ਗੁਰਸਰ ਸਾਹਿਬ,ਬਾਬਾ ਬਲਵਿੰਦਰ ਸਿੰਘ ਰੱਬ ਜੀ, ਬਾਬਾ ਨਿਸ਼ਾਨ ਸਿੰਘ ਖਾਲੂ, ਬਾਬਾ ਸਵਰਨ ਸਿੰਘ ਵੇਈਂ ਸਾਹਿਬ ਆਦਿ ਸੰਤਾਂ ਮਹਾਂਪੁਰਸ਼ਾਂ ਸ਼ਿਰਕਤ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਨਾਂ ਦਾ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮਹਾਨ ਸਮਾਗਮ ਦੌਰਾਨ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਬੀਬੀ ਜਸਵੀਰ ਕੌਰ ਜੱਸ ਢਾਡੀ ਜਥਾ,ਅਮਰਪ੍ਰੀਤ ਸਿੰਘ ਢਾਡੀ ਜਥਾ, ਭਾਈ ਗੁਰਕੀਰਤ ਸਿੰਘ ਕਵੀਸ਼ਰੀ ਜਥਾ ਆਦਿ ਵੱਲੋਂ ਗੁਰਬਾਣੀ ਕੀਰਤਨ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਸੰਤਾਂ ਮਹਾਂਪੁਰਸ਼ਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਸਮੂਹ ਠੱਟਾ ਪੁਰਾਣਾ ਦੀ ਸੰਗਤ, ਗੁਰੂ ਨਾਨਕ ਸੇਵਕ ਜਥਾ ਬਾਹਰਾ, ਭਾਈ ਪੁਨੀਤਪਾਲ ਸਿੰਘ ਲੁਧਿਆਣਾ, ਪ੍ਰਿਤਪਾਲ ਸਿੰਘ ਲੁਧਿਆਣਾ, ਕਰਤਾਰ ਸਿੰਘ ਫਲੋਰ ਮਿੱਲ ਸ੍ਰੀ ਗੋਇੰਦਵਾਲ ਸਾਹਿਬ, ਸਵਰਗੀ ਅਮਰੀਕ ਸਿੰਘ ਦਾ ਪਰਿਵਾਰ, ਭਾਈ ਹਰਜੀਤ ਸਿੰਘ ਇਟਾਵਾ ਕਾਨਪੁਰ, ਜਸਪਾਲ ਸਿੰਘ ਜਲੰਧਰ, ਭਾਈ ਕੁਲਦੀਪ ਸਿੰਘ ਰਾਜਸਥਾਨ, ਜਗਦੀਸ਼ ਸਿੰਘ ਸਿਰਸਾ, ਤਰਸੇਮ ਸਿੰਘ ਸਿਰਸਾ, ਸਵਰਗੀ ਬਲਵੰਤ ਸਿੰਘ ਦਾ ਪਰਿਵਾਰ, ਗੁਰਚਰਨ ਸਿੰਘ ਚੰਡੀਗੜ੍ਹ, ਜਰਨੈਲ ਸਿੰਘ ਬਿਲਸਾ ਫਾਰਮ ਸ਼ਾਹਜਾਨਪੁਰ ਯੂਪੀ, ਭਜਨ ਸਿੰਘ ਯੂਪੀ ,ਚਰਨਜੀਤ ਸਿੰਘ ਯੂਪੀ, ਸਰਬਜੀਤ ਸਿੰਘ ਕਪੂਰਥਲਾ, ਸਵਰਗੀ ਮੋਤਾ ਸਿੰਘ ਦਾ ਪਰਿਵਾਰ, ਗੁਰਦਿਆਲ ਸਿੰਘ ਉੱਤਰਾਖੰਡ ,ਹਰਭਜਨ ਸਿੰਘ ਉੱਤਰਾਖੰਡ, ਤਰਲੋਚਨ ਸਿੰਘ ਸ਼ਾਹਜਹਾਨਪੁਰ, ਨਿਰਮਲਜੀਤ ਸਿੰਘ ਕਨੇਡਾ, ਨਿਰਮਲ ਸਿੰਘ ਸ਼ਾਹਜਾਨਪੁਰ ਯੂਪੀ, ਤਗਿੰਦਰ ਪਾਲ ਸਿੰਘ ਨਾਰਵੇ ਆਦਿ ਤੇ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਬਾਬਾ ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿਚ ਸੇਵਾ ਸੁਸਾਇਟੀਆਂ, ਸਿੱਖ ਜਥੇਬੰਦੀਆਂ ਵੱਲੋਂ ਨਿਸ਼ਕਾਮ ਸੇਵਾ ਕਰਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ, ਮਨਜੀਤ ਸਿੰਘ ਮੰਨਾ ਹਲਕਾ ਖਡੂਰ ਸਾਹਿਬ ਬੀਜੇਪੀ, ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਬੀਜੇਪੀ, ਸੀਪੀਆਈ ਦੇ ਕਾਮਰੇਡ ਗੁਰਦਿਆਲ ਸਿੰਘ ਹਲਕਾ ਖਡੂਰ ਸਾਹਿਬ ਆਦਿ ਸਮੇਤ ਹੋਰ ਸ਼ਖਸ਼ੀਅਤਾਂ ਦਾ ਵੀ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਭਾਈ ਇੰਦਰਜੀਤ ਸਿੰਘ ਸੈੈਕਟਰੀ ਵੱੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਲੱਖਾਂ ਦੀ ਤਦਾਦ ਵਿੱਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਵਾਸਤੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਲੰਗਰ ਅਤੁੱਟ ਵਰਤਾਏ ਗਏ। ਇਹਨਾਂ ਸ਼ਹੀਦੀ ਸਮਾਗਮਾਂ ਸਮੇਂ ਸੰਗਤਾਂ ਵੱਲੋਂ ਦਿਨ ਰਾਤ ਨਿਰੰਤਰ ਨਿਸ਼ਕਾਮ ਸੇਵਾ ਕੀਤੀ ਗਈ ਹੈ।