ਕੇਂਦਰੀ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਬਾਰੇ ਜਾਂਚ ਕਰਾ ਕੇ ਕਸੂਰਵਾਰਾਂ ਤੋਂ ਹਿਸਾਬ ਲਿਆ ਜਾਵੇਗਾ - ਤਰਨਜੀਤ ਸਿੰਘ ਸੰਧੂ ਸਮੁੰਦਰੀ
- ਪ੍ਰਦੀਪ ਸਿੰਘ ਭੁੱਲਰ ਵੱਲੋਂ ਮਜੀਠਾ ਵਿਖੇ ਆਯੋਜਿਤ ਬੂਥ ਸੰਮੇਲਨ ਦੌਰਾਨ ਸੈਂਕੜੇ ਲੋਕਾਂ ਨੇ ਕੀਤੀ ਭਾਜਪਾ ’ਚ ਸ਼ਮੂਲੀਅਤ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,19 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਮਜੀਠਾ ਵਿਖੇ ਪ੍ਰਦੀਪ ਸਿੰਘ ਭੁੱਲਰ ਵੱਲੋਂ ਕਰਾਈ ਗਈ ਹਲਕੇ ਦੀ ਬੂਥ ਸੰਮੇਲਨ ਜੋ ਰੈਲੀ ਦਾ ਰੂਪ ਧਾਰਨ ਕਰ ਗਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਸਿੱਧੀਆਂ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਕਿੰਨੀਆਂ ਸਾਰੀਆਂ ਸਕੀਮਾਂ ਕਣਕ,ਨੀਲੇ ਕਾਰਡ,ਛੱਤਾਂ ਦੀਆਂ ਸਹੂਲਤਾਂ ਦੇਣੀਆਂ ਆਦਿ ਇਹ ਸਾਰੀਆਂ ਸਹੂਲਤਾਂ ਕੇਂਦਰ ਦੀਆਂ ਹਨ,ਪਰ ਇਹ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚੀਆਂ ਇਸ ਬਾਰੇ ਚੋਣਾਂ ਤੋਂ ਬਾਅਦ ਇਨਕੁਆਰੀ ਬਿਠਾਈ ਜਾਵੇਗੀ ਤੇ ਦੋਸ਼ੀ ਅਤੇ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਲੋਕਾਂ ਨੂੰ ਹਿਸਾਬ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ ਇੱਥੋਂ ਚੁਣੇ ਹੋਏ ਐਮਪੀ ਨੇ ਸੱਤ ਸਾਲਾਂ ਵਿੱਚ ਕੀ ਕੀਤਾ ਕੋਈ ਸੁਧਾਰ ਕੀਤਾ ਹੋਵੇ? ਸੰਧੂ ਨੇ ਕਿਹਾ ਮੈਂ ਸਿਆਸੀ ਨਹੀਂ,ਮੈਂ ਸਿੱਧੀ ਗੱਲ ਕਹਾਂਗਾ ਤੁਹਾਨੂੰ ਪਤਾ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਫਿਰ ਬਣਨੀ ਹੈ। ਤੁਸੀਂ ਕਿਸੇ ਵੀ ਗੱਲ ਤੋਂ ਘਬਰਾਉਣਾ ਨਹੀਂ ਮੈਂ ਤੁਹਾਡੇ ਨਾਲ ਖੜ੍ਹਾ।ਜੋ ਵੀ ਮੈਂ ਕਹਿ ਰਿਹਾ ਪੂਰੀ ਦ੍ਰਿੜ੍ਹਤਾ ਨਾਲ ਕਹਿ ਰਿਹਾ ਹਾਂ,ਇਹ ਸਾਰੇ ਕੰਮ ਹੋਣਗੇ। ਭਾਰਤ ਵਿੱਚ ਜੰਮੂ ਕਸ਼ਮੀਰ ਬਾਰੇ 370 ਧਾਰਾ ਟੁੱਟਣ ਬਾਰੇ ਜਾਂ ਤਿੰਨ ਤਲਾਕ ਦੇ ਖ਼ਤਮ ਹੋਣ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਨੇ ਇਹ ਸਾਰਾ ਕੁਝ ਸੰਭਵ ਕਰ ਵਿਖਾਇਆ।
ਅੰਮ੍ਰਿਤਸਰ ਬਾਰੇ ਵਿਕਾਸ ਦੀਆਂ ਗੱਲਾਂ ਜੋ ਮੈਂ ਕਹੀਆਂ ਹਨ ਇਹ ਸਾਰੀਆਂ ਹੀ ਪੂਰੀਆਂ ਹੋਣਗੀਆਂ ਕਿਉਂਕਿ ਮੈਂ ਇਨ੍ਹਾਂ ਕੰਮਾਂ ਨੂੰ ਕਰਨ ਲਈ ਦ੍ਰਿੜ੍ਹ ਹਾਂ। ਅਸੀਂ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣਾ ਦੇਣਾ ਚਾਹੁੰਦੇ ਰਾਜਨੀਤੀ ਕਰਨ ਵਾਲੇ ਲੋਕ ਕਿਸਾਨਾਂ ਦਾ ਫ਼ਾਇਦਾ ਨਹੀਂ ਨੁਕਸਾਨ ਕਰ ਰਹੇ ਹਨ। ਕੁਝ ਲੋਕ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਮੈਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਵਕਾਲਤ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿਸਾਨਾਂ ਦੀ ਆਮਦਨ ਵਧਣੀ ਚਾਹੀਦੀ ਹੈ।ਜਿਹੜੇ ਲੋਕ ਅੱਜ ਸਾਡਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਦੇ ਅੰਮ੍ਰਿਤਸਰ ’ਚ ਫ਼ੈਕਟਰੀਆਂ ਲਗਾਉਣ ਦੀ ਮੰਗ ਨਹੀਂ ਕੀਤੀ,ਨਾ ਹੀ ਕਿਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕੀਤੀ ਹੈ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੇਰੇ ਸਿਆਸੀ ਵਿਰੋਧੀ ਹੁਣ ਵਿਕਾਸ ਦੀਆਂ ਗੱਲਾਂ ਕਰਨ ਲੱਗ ਪਏ ਹਨ। ਮੈਂ ਸਵਾਗਤ ਕਰਦਾ ਹਾਂ ਕਿ ਇਸ ਵਾਰ ਡਿਬੇਟ ਵਿਕਾਸ ਮੁਖੀ ਹੋ ਰਿਹਾ ਹੈ,ਨਾ ਕਿ ਇੱਕ ਦੂਜੇ ’ਤੇ ਚਿੱਕੜ ਸੁੱਟਣ ਬਾਰੇ। ਪਰ ਕਿਉਂਕਿ ਇਸ ਹਲਕੇ ਦੇ ਵਿੱਚ ਨਸ਼ਾ ਹੈ,ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੈ,ਇਨ੍ਹਾਂ ਬਾਰੇ ਕੌਣ ਜਵਾਬ ਦੇ ਹੋਏਗਾ। ਜਿਹੜਾ ਬੰਦਾ ਪਿਛਲੇ ਦੋ ਸਾਲਾਂ ਦੇ ਸਰਕਾਰੀ ਕਾਰਗੁਜ਼ਾਰੀ ਨੂੰ ਲੈ ਕੇ ਚੋਣ ਮੈਦਾਨ ਵਿੱਚ ਆਇਆ ਹੈ,ਉਸ ਕੁਲਦੀਪ ਸਿੰਘ ਧਾਰੀਵਾਲ ਨੂੰ ਹੁਣ ਤੱਕ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਵੀ ਪੇਸ਼ ਕਰਨਾ ਚਾਹੀਦਾ ਹੈ।ਇੱਥੋਂ ਦਾ ਸੰਸਦ ਮੈਂਬਰ ਉਸ ਨੇ ਪਿਛਲੇ ਸੱਤ ਸਾਲਾਂ ਦੌਰਾਨ ਕੀ ਕੀਤਾ ? ਨਸ਼ਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ? ਅਮਨ ਕਾਨੂੰਨ ਬਾਰੇ ਕੁਝ ਕੀਤਾ ? ਏਅਰ ਕਾਰਗੋ ਬਾਰੇ ਕੋਈ ਗੱਲ ਕੀਤੀ ?
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਇਕ ਇਮਾਨਦਾਰ ਅਤੇ ਕਾਬਲ ਇਨਸਾਨ ਹਨ, ਜਿਸ ਦੀ ਸਮਰੱਥਾ ਦੇ ਬਰਾਬਰ ਹੋਰ ਕਿਸੇ ਪਾਰਟੀ ਕੋਲ ਉਮੀਦਵਾਰ ਨਹੀਂ ਹੈ। ਉਹ ਜੋ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਦੇ ਹਨ ਉਹ ਸਭ ਕੰਮ ਹੋ ਜਾਂਦੇ ਹਨ। ਕਿਉਂਕਿ ਸੰਧੂ ਮੋਦੀ ਦੀ ਟੀਮ ਦਾ ਮਜ਼ਬੂਤ ਮੈਂਬਰ ਹੈ। ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਮਜੀਠਾ ਹਲਕੇ ’ਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਕੋਈ ਅਜਿਹਾ ਪਿੰਡ ਨਹੀਂ ਜਿੱਥੇ ਕਿਸੇ ਨੌਜਵਾਨ ਦੀ ਨਸ਼ੇ ਨਾਲ ਮੌਤ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਵੀ ਬਦ ਤੋ ਬਦਤਰ ਹੈ। ਲੁੱਟਾਂ ਖੋਹਾਂ ਦੀ ਇਹ ਸਥਿਤੀ ਹੈ ਕਿ ਇਥੇ 750 ਰੁਪਏ ਖੋਹਣ ਲਈ ਬੰਦਾ ਮਾਰ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਜ਼ਮੀਰ ਦੀ ਅਵਾਜ਼ ਸੁਣਕੇ ਅਕਾਲੀ,ਆਪ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚੋਂ ਹੱਟ ਜਾਣਾ ਚਾਹੀਦਾ ਹੈ।ਇਸ ਮੌਕੇ ਮਨਜੀਤ ਸਿੰਘ ਰਾਏ, ਰਾਜਬੀਰ ਸ਼ਰਮਾ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੱਪੂ ਸ਼ਾਹ ਹਲਵਾਈ,ਸੁਖ ਤਲਵੰਡੀ, ਗੁਰਮੇਲ ਸਿੰਘ ਸਰਪੰਚ ਉਦੋਕਾ,ਸੰਮਾ ਪਹਿਲਵਾਨ ਲਹਿਰਕਾ,ਸ਼ਿਵਪ੍ਰੀਤ ਸਿੰਘ ਉਦੋਕੇ,ਦੀਪ ਤਲਵੰਡੀ,ਸੁਖ ਤਲਵੰਡੀ, ਸੁਖ ਭੋਆ,ਅਵਤਾਰ,ਕੁਲਜੀਤ ਸਮੇਤ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਸੰਧੂ ਨੇ ਸਵਾਗਤ ਕੀਤਾ।ਇਸ ਮੌਕੇ ਪ੍ਰਗਟ ਸਿੰਘ ਸਰਪੰਚ,ਸੁਖਵਿੰਦਰ ਸਿੰਘ ਪ੍ਰਧਾਨ ਮੱਤੇਵਾਲ,ਸੋਨੂੰ ਰਾਮਦਿਵਾਲੀ,ਲਖਬੀਰ ਸਿੱਧਵਾਂ,ਵਿਨੋਦ ਕੁਮਾਰ,ਸੁਖਦੇਵ ਸਿੰਘ ਚਵਿੰਡਾ,ਬਲਾਕ ਸੰਮਤੀ ਮੈਂਬਰ ਜਸਬੀਰ ਸਿੰਘ,ਸਲਾਮਤ ਮਸੀਹ,ਕਵਲ ਨਾਗ, ਦਲਬੀਰ ਸਿੰਘ,ਸੋਨੂੰ ਸੋਹੀਆ,ਰਕੇਸ਼ ਕੁਮਾਰ ਪੱਪਾ,ਸਰਿੰਦਰ ਸਿੰਘ ਲਾਲੀ,ਆਕਾਸ਼ਦੀਪ ਸਿੰਘ ਵੀਰਮ,ਗੁਰਮੁਖ ਸਿੰਘ ਕਾਦਰਾਬਾਦ, ਨੀਰਜ ਸ਼ਰਮਾ ਕੱਥੂਨੰਗਲ,ਲਖਬੀਰ ਸਿੰਘ ਸਿਧਵਾਂ,ਸਿਮਰ ਲੁੱਧਰ ਵੀ ਹਾਜ਼ਰ ਸਨ।