ਹਰਜੀਤ ਸੰਧੂ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਨਾਲ ਵਿਸ਼ਾਲ ਮੀਟਿੰਗ
- ਸੰਗਠਨ ਮੰਤਰੀ ਨਿਵਾਸੁਲੂ,ਉਮੀਦਵਾਰ ਮਨਜੀਤ ਸਿੰਘ ਮੰਨਾ,ਮਨਜੀਤ ਰਾਏ,ਹਰਜੀਤ ਸੰਧੂ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੇ ਕੀਤਾ ਸੰਬੋਧਨ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,19 ਅਪ੍ਰੈਲ 2024 - ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਵਿਸ਼ਾਲ ਮੀਟਿੰਗ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਤਰਨਤਾਰਨ ਵਿਖੇ ਹੋਈ, ਜਿਸ ਵਿੱਚ ਲੋਕ ਸਭਾ ਹਲਕਾ ਤਰਨਤਾਰਨ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ,ਸੰਗਠਨ ਮੰਤਰੀ ਸ੍ਰੀ ਨਿਵਾਸੁਲੂ, ਕਨਵੀਨਰ ਮਨਜੀਤ ਸਿੰਘ ਰਾਏ,ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ,ਪ੍ਰਭਾਰੀ ਨਰੇਸ਼ ਸ਼ਰਮਾ,ਕਪੂਰਥਲਾ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਫਿਰੋਜਪੁਰ ਜਿਲਾ ਪ੍ਰਧਾਨ ਸਮਸ਼ੇਰ ਸਿੰਘ ਕਾਕੜ, ਅਵਤਾਰ ਸਿੰਘ ਜੀਰਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕੀਤਾ।
ਇਸ ਮੌਕੇ 'ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਈ ਸਾਰੀ ਲੀਡਰਸ਼ਿਪ ਨੂੰ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਨੌ ਵਿਧਾਨ ਸਭਾ ਹਲਕਿਆਂ ਖਡੂਰ ਸਾਹਿਬ, ਖੇਮਕਰਨ,ਪੱਟੀ, ਤਰਨਤਾਰਨ, ਸੁਲਤਾਨਪੁਰ ਲੋਧੀ,ਕਪੂਰਥਲਾ,ਜੰਡਿਆਲਾ ਗੁਰੂ,ਬਾਬਾ ਬਕਾਲਾ, ਜੀਰਾ ਤੋਂ ਆਏ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਕੀਤਾ।ਇਸ ਮੌਕੇ 'ਤੇ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਵੱਲੋਂ ਸੰਗਠਨ ਦੇ ਢਾਂਚੇ ਦਾ ਸਮੁੱਚੇ ਆਗੂਆਂ ਤੋਂ ਫੀਡ ਬੈਕ ਲਿਆ ਗਿਆ।ਲੋਕ ਸਭਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਸਮੁੱਚੀ ਲੀਡਰਸ਼ਿਪ ਦਾ ਟਿਕਟ ਮਿਲਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸਮੁੱਚੀ ਐਸਸੀ ਭਾਈਚਾਰੇ ਦਾ ਮਾਣ ਵਧਾਇਆ ਹੈ ਅਤੇ ਉਹ ਇਹ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਕਲਸਟਰ ਹੈੱਡ ਬਿਕਰਮਜੀਤ ਸਿੰਘ ਚੀਮਾ ਨੇ ਮੈਨੇਜਮੈਂਟ ਨਾਲ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੀਆਂ ਡਿਊਟੀਆਂ ਅਤੇ ਕੰਮਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ 'ਤੇ ਚੈਅਰਮੈਨ ਰਣਜੀਤ ਸਿੰਘ,ਸਹਿ ਪਰਬਾਰੀ ਅਨੂਪ ਸਿੰਘ ਭੁੱਲਰ,ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ , ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਸਕੱਤਰ ਗੌਰਵ ਚੋਪੜਾ,ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਵਿਨੀਤ ਪਾਸੀ, ਸਕੱਤਰ ਸੁਖਵੰਤ ਸਿੰਘ, ਸਕੱਤਰ ਹਰਮਨਜੀਤ ਸਿੰਘ ਕੱਲਾ,ਦਸਬਿੰਦਰ ਸਿੰਘ ਮੀਡੀਆ ਇੰਚਾਰਜ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਪ੍ਰਧਾਨ ਗੁਲਜਾਰ ਸਿੰਘ ਜਹਾਂਗੀਰ,ਕਿਸਾਨ ਮੋਰਚਾ ਪ੍ਰਧਾਨ ਗੁਰਸਾਹਿਬ ਸਿੰਘ,ਸਰਕਲ ਪ੍ਰਧਾਨ ਪਵਨ ਕੁੰਦਰਾ,ਪਵਨ ਦੇਵਗਨ ਚੋਹਲਾ ਸਾਹਿਬ, ਕੁਲਦੀਪ ਸਿੰਘ ਮੱਲਮੋਹਰੀ,ਮੇਹਰ ਸਿੰਘ ਬਾਣੀਆ,ਡਾ.ਮਨਦੀਪ ਸਿੰਘ ਠਰੂ,ਸਾਹਿਬ ਸਿੰਘ ਝਾਮਕਾ,ਭੋਲਾ ਸਿੰਘ ਰਾਣਾ,ਗੌਰਵ ਦੇਵਗਨ, ਹਰਪਾਲ ਸੋਨੀ,ਜਸਬੀਰ ਸਿੰਘ,ਡਾ.ਦਵਿੰਦਰ ਕੁਮਾਰ,ਕਾਰਜ ਸਿੰਘ ਸ਼ਾਹ,ਨਰਿੰਦਰ ਸਿੰਘ, ਕੈਪਟਨ ਜਸਪਾਲ ਸਿੰਘ, ਮਲੂਕ ਸਿੰਘ ਬਦੇਸ਼ਾ, ਸਰਪੰਚ ਮਹਿਤਾਬ ਸਿੰਘ, ਸੁਰੇਸ਼ ਕੁਮਾਰ ਪਿੰਕਾ, ਦਲਜੀਤ ਸਿੰਘ,ਅਵਤਾਰ ਸਿੰਘ ਬੰਟੀ,ਹਰਜੀਤ ਸਿੰਘ ਕੰਗ,ਹਰਜਿੰਦਰ ਸਿੰਘ ਠੱਕਰਪੁਰਾ,ਡਾ.ਅਵਤਾਰ ਸਿੰਘ ਵੇਈਂਪੂਈ, ਪਵਨਦੀਪ ਪ੍ਰਿੰਸ,ਸੁਬੇਗ ਸਿੰਘ ਰੈਸ਼ੀਆਣਾ,ਸੁਭਾਸ਼ ਬਾਠ,ਬਲਵਿੰਦਰ ਸਿੰਘ ਰੈਸ਼ੀਆਣਾ,ਪਰਮਜੀਤ ਸਿੰਘ ਮਾਨ, ਰਾਜਵੀਰ ਸਿੰਘ ਕੰਗ,ਅਸ਼ਵਨੀ ਨਈਅਰ,ਤਰੁਣ ਜੋਸ਼ੀ, ਕਾਰਤਿਕ ਚੋਪੜਾ, ਸਿਕੰਦਰ ਸਿੰਘ,ਪ੍ਰਮੋਦ ਕੁਮਾਰ ਸੋਨੀ, ਜਥੇਦਾਰ ਮਲਕੀਤ ਸਿੰਘ,ਸੁਰਜੀਤ ਸਿੰਘ ਮਾਹਲ, ਮਸੁਰਜੀਤ ਸਿੰਘ ਕਿਰਤੋਵਾਲ, ਲਖਵਿੰਦਰ ਸਿੰਘ ਕੁੱਤੀਵਾਲਾ,ਅਮਨ ਅਰੋੜਾ, ਲਲਿਤ ਪ੍ਰੀਂਜਾ, ਬਿਕਰਮਜੀਤ ਅਰੋੜਾ, ਘਣਸ਼ਿਆਮ ਜੋਸ਼ੀ, ਨਛੱਤਰ ਸਿੰਘ ਬਨਵਾਲੀਪੁਰ,ਗੁਰਵੇਲ ਸਿੰਘ,ਲਵ ਦੇਵਗਨ, ਦਿਲਬਾਗ ਸਿੰਘ, ਅਮੋਲਕ ਸਿੰਘ,ਵਿਜੇ ਵਿਨਾਇਕ,ਰਾਜ ਕੁਮਾਰ ਚੋਪੜਾ ਅਤੇ ਹੋਰ ਆਗੂ ਸਾਹਿਬਾਨ ਮੌਜੂਦ ਸਨ।