ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਕਸੂਦੜਾ ਦਾ ਨਤੀਜਾ ਸਾਨਦਾਰ ਰਿਹਾ
ਰਵਿੰਦਰ ਸਿੰਘ ਢਿੱਲੋਂ
ਪਾਇਲ, 19 ਅਪ੍ਰੈਲ 2024 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ‘ਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮਕਸੂਦੜਾ ਦਾ ਨਤੀਜਾ ਪਿਛਲੇ ਸਾਲਾਂ ਦੀ ਤਰ੍ਹਾਂ ਸਾਨਦਾਰ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿੰਦੇ ਹੋਏ ਪ੍ਰਿਸ਼ੀਪਲ ਵਰਿੰਦਰ ਸਿੰਘ ‘ਤੇ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਹਰਮਨਦੀਪ ਕੌਰ ਸਪੁੱਤਰੀ ਸਵਰਨ ਸਿੰਘ ਨੇ 602/650 ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ਤੇ , ਸਮਰਪ੍ਰੀਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ 596/650 ਅੰਕ ਲੈ ਕੇ ਦੂਜੇ ਸਥਾਨ ਤੇ ਅਤੇ ਸੂਹਲੇ ਖਾਂ ਸਪੁੱਤਰ ਨਵਾਬ ਕਾਲੇ ਖਾਂ 561/650 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ ਹਨ।
ਇਸ ਸਮੇਂ ਉਨ੍ਹਾਂ ਦੱਸਿਆ ਕਿ ਇਸ ਸਾਲ 10ਵੀਂ ਜਮਾਤ ਵਿੱਚ ਕੁੱਲ 23 ਵਿਦਿਆਰਥੀ ਸਨ ‘ਤੇ 13 ਵਿਦਿਆਰਥੀਆਂ ਨੇ 60ਪ੍ਰਤੀਸ਼ਤ ਤੋਂ ਉਪਰ ਅੰਕ ਲਏ ਹਨ ਜਦਕਿ 6 ਵਿਦਿਆਰਥੀਆਂ ਨੇ 75ਪ੍ਰਤੀਸ਼ਤ ਤੋਂ ਉਪਰ ਅੰਕ ਲਏ ਅਤੇ 2 ਵਿਦਿਆਰਥੀਆਂ ਨੇ 90ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕਰਕੇ ਸਕੂਲ ,ਸਕੂਲ ਸਟਾਫ,ਮਾਤਾ ਪਿਤਾ ਅਤੇ ਇਲਾਕੇ ‘ਚ ਆਪਣਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਖੱਟੜਾ, ਹਰਿੰਦਰ ਕੌਰ, ਹਰਪ੍ਰੀਤ ਕੌਰ, ਗੁਰਜੋਤ ਸਿੰਘ ਔਜਲਾ,ਮਨਜਿੰਦਰ ਕੌਰ, ਰਮਨਦੀਪ ਕੌਰ, ਹਰਜੀਤ ਕੌਰ ਖੱਟੜਾ, ਰੁਪਿੰਦਰ ਕੌਰ, ਪਲਵਿੰਦਰ ਕੌਰ ਪਾਇਲ, ਹਰਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਮਨਜਿੰਦਰ ਕੌਰ, ਜਸਵੀਰ ਕੌਰ , ਮੀਨੂੰ ਭਗਤ, ਜੰਗ ਸਿੰਘ, ਗੁਰਮੇਲ ਸਿੰਘ, ਮੈਨੇਜਰ ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਆਸ਼ਾ ਰਾਣੀ ਆਦਿ ਸਨ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮਕਸੂਦੜਾ ਦੇ ਪੁਜੀਸ਼ਨ ਲੈਣ ਵਾਲੇ ਵਿਿਦਆਰਥੀਆਂ ਦਾ ਮੂੰੁਹ ਮਿੱਠਾ ਕਰਵਾਉਂਦੇ ਹਏ ਪ੍ਰਿਸ਼ੀਪਲ ਵਰਿੰਦਰ ਸਿੰਘ ,ਗੁਰਪ੍ਰੀਤ ਸਿੰਘ ਖੱਟੜਾ ਅਤੇ ਸਮੂਹ ਸਟਾਫ।