ਰਾਮਗੜੀਆ ਬਰਾਦਰੀ ਵਿਰੁੱਧ ਬੋਲੇ ਗਏ ਜਾਤੀ ਸੂਚਕ ਸ਼ਬਦ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ
ਦੀਪਕ ਗਰਗ
ਕੋਟਕਪੂਰਾ, 19 ਅਪ੍ਰੈਲ 2024 :- ਮੰਤਰੀ ਲਾਲਜੀਤ ਭੁੱਲਰ ਵੱਲੋਂ ਵਰਤੀ ਗਈ ਰਾਮਗੜੀਆ ਬਿਰਾਦਰੀ ਵਿਰੁੱਧ ਬੋਲੀ ਗਈ ਜਾਤੀ ਸੂਚਕ ਸਬਦਾਵਲੀ ਦੇ ਵਿਰੁੱਧ ਪਹਿਲਾ ਕੋਟਕਪੂਰਾ ਦੇ ਨਗਰ ਕੌਸਲ ਦਫਤਰ ਦੇ ਸਾਹਮਣੇ ਬਣੇ ਪਾਰਕ ’ਚ ਰਾਮਗੜੀਆ ਬਿਰਾਦਰੀ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਅਤੇ ਐਸੋਸੀਏਸਨ ਦੇ ਨੁਮਾਇੰਦੇ ਸਾਮਿਲ ਹੋਕ ਰੋਸ ਕੀਤਾ ਗਿਆ, ਫਿਰ ਸਥਾਨਕ ਲਾਈਟਾ ਵਾਲਾ ਚੌਕ ਵਿਖੇ ਵੱਡੀ ਗਿਣਤੀ ’ਚ ਲੋਕਾਂ ਨੇ ਲਾਲਜੀਤ ਸਿੰਘ ਭੁੱਲਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਰਾਮਗੜੀਆ ਸਿੰਘ ਸਭਾ ਗੁਰਦੁਆਰਾ ਦੇ ਪ੍ਰਧਾਨ ਮਾਸਟਰ ਬਾਜ ਸਿੰਘ, ਰਾਮਗੜੀਆ ਵੈਲਫੇਅਰ ਐਸੋਸੀਏਸਨ ਕੋਟਕਪੂਰਾ ਦੇ ਪ੍ਰਧਾਨ ਸੁਖਰਾਜ ਸਿੰਘ ਚਾਨਾ, ਸ੍ਰੋਮਣੀ ਅਕਾਲੀਦਲ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ,ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਸਿੰਘ ਬੱਬੂ ਬਰਾੜ,ਬੋਹੜ ਸਿੰਘ ਘਾਰੂ,ਗੋਬਿੰਦ ਐਗਰੀਕਲਚਰ ਦੇ ਐਮਡੀ ਸੁਖਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਕੈਬਨੈਂਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆਂ ਅਤੇ ਸੁਨਿਆਰਾ ਬਰਾਦਰੀ ਬਾਰੇ ਕੀਤੀ ਗਈ ਬਿਆਨਬਾਜੀ ਬਹੁਤ ਨਿੰਦਰਯੋਗ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਲਾਲਜੀਤ ਸਿੰਘ ਭੁੱਲਰ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਨਾਲ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਲਾਲਜੀਤ ਸਿੰਘ ਭੁੱਲਰ ਦੀ ਟਿੱਕਟ ਰੱਦ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀ ਮੰਗ ਨਾ ਪੂਰੀ ਕੀਤੀ ਗਈ ਤਾਂ ਇਹੇ ਸ਼ੰਘਰਸ਼ ਪੰਜਾਬ ਪੱਧਰ ਤੇ ਤਿੱਖਾ ਕੀਤਾ ਜਾਵੇਗਾ ਤਾਂ ਜੋ ਚੌਣਾ ’ਚ ਪੰਜਾਬ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇ।,ਇਸ ਮੌਕੇ ਸਕੱਤਰ ਪ੍ਰੋਫੈਸਰ ਹਰਬੰਸ ਸਿੰਘ ਪਦਮ, ਬਾਬਾ ਵਿਸਵਕਰਮਾ ਧਰਮਸਾਲਾ ਸਭਾ ਦੇ ਪ੍ਰਧਾਨ ਮਹਿੰਗਾ ਸਿੰਘ ਬਮਰਾਹ, ਰਾਮਗੜੀਆ ਅਕਾਲ ਜਥੇਬੰਦੀ ਦੇ ਪ੍ਰਧਾਨ ਸਵਰਨ ਸਿੰਘ ਵਿਰਦੀ, ਭਾਈ ਲਾਲੋ ਗੁਰਦੁਆਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵੰਤ ਸਿੰਘ ਚਾਨੀ, ਅਕਾਲੀ ਦਲ ਪਛੜਾ ਵਿੰਗ ਜਾਤੀ ਦੇ ਪ੍ਰਧਾਨ ਠੇਕੇਦਾਰ ਦਰਸਨ ਸਿੰਘ, ਕੌਸਲਰ ਗੁਰਮੁੱਖ ਸਿੰਘ ਭੁੰਲਰ,ਗੁਰਮੀਤ ਸਿੰਘ ਸੰਧੂ ਆਰੇਵਾਲਾ, ਕੁਲਦੀਪ ਸਿੰਘ ਨੋਨੀ, ਬਲਕਾਰ ਸਿੰਘ, ਭੁਪਿਦਰ ਸਿੰਘ ਸਾਬਕਾ ਐਮਸੀ, ਨਰਿੰਦਰ ਸਿੰਘ ਨਿੰਦਾ, ਸਾਬਕਾ ਐਮਸੀ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਅਤੇ ਸੁਸਾਇਟੀਆਂ ਦੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਜੋ ਕਿ ਖਡੂਰ ਸਾਹਿਬ ਤੋਂ ਸੰਸਦ ਦੀ ਸੀਟ ਲਈ ਉਮੀਦਵਾਰ ਹਨ ਨੇ ਆਪਣੇ ਚੋਣ ਭਾਸਣ ਦੇ ਵਿੱਚ ਰਾਮਗੜੀਆ ਬਿਰਾਦਰੀ ਦੇ ਅਤੇ ਸੁਨਿਆਰਾ ਬਰਾਦਰੀ ਦੇ ਵਿਰੁੱਧ ਜਾਤੀ ਸੂਚਕ ਸਬਦ ਬੋਲਣ ਤੇ ਘੋਰ ਨਿੰਦਾ ਕੀਤੀ ਗਈ।
ਇਸ ਮੌਕੇ ਸੁਰਜੀਤ ਸਿੰਘ ਗਿੱਲ, ਗੁਰਦਿਆਲ ਸਿੰਘ ਛਿੰਦਾ, ਸੁਰਿੰਦਰ ਸਿੰਘ,ਸੁਖਵਿੰਦਰ ਸਿੰਘ ਬਾਗੀ,ਗੁਰਦੇਵ ਸਿੰਘ ਸ਼ੰਟੀ, ਦਰਸ਼ਨ ਸਿੰਘ, ਕੇਵਲ ਸਿੰਘ, ਸੰਖੋਖ ਸਿੰਘ ਚਾਨਾ,ਪ੍ਰੋ ਮੁਖਤਿਆਰ ਸਿੰਘ, ਹਰਿੰਦਰ ਸਿੰਘ ਸੱਗੂ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਕਾਲਾ ਸਿੰਘ,ਸੁਰਜੀ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ, ਕੇਦਾਰ, ਕੁਲਵੰਤ ਸਿੰਘ, ਜਸਵਿੰਦਰ ਸਿੰਘ,ਬਲਵਿੰਦਰ ਸਿੰਘ, ਗੁਰਚਰਨ ਸਿੰਘ ਚੰਨਾ, ਦਰਸ਼ਨ ਸਿੰਘ, ਕੁਲਵੰਤ ਸਿੰਘ ਸੱਗੂ, ਬਖਸ਼ੀਸ਼ ਸਿੰਘ ਸੱਗੂ, ਠੇਕੇਦਾਰ ਗੁਰਦੇਵ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਚੇਅਰਮੈਨ ਦਰਸ਼ਨ ਸਿੰਘ, ਚੇਅਰਮੈਨ ਜਰਨੈਲ ਸਿੰਘ ਸੰਧੂ, ਸਵਰਨ ਸਿੰਘ ਵਿਰਦੀ ਪ੍ਰਧਾਨ, ਸੁਖਵਿੰਦਰ ਸਿੰਘ ਵਿਰਦੀ, ਕੁਲਦੀਪ ਸਿੰਘ ਵਿਰਦੀ, ਲਖਬੀਰ ਸਿੰਘ ਵਿਰਦੀ ਆਦਿ ਹਾਜ ਸਨ।