ਹਿਊਮਨ ਰਾਇਟਸ ਅਵੇਅਰਨੈਸ ਐਸੋਸ਼ੀਏਸ਼ਨ ਵਲੋਂ ਲੋੜਵੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ
ਦੀਪਕ ਗਰਗ
ਕੋਟਕਪੂਰਾ, 19 ਅਪ੍ਰੈਲ 2024 :- ਨੇੜਲੇ ਪਿੰਡ ਢਿਲਵਾਂ ਕਲਾਂ ਕੋਟਕਪੂਰਾ ਗੁਰਦੁਆਰਾ ਪਾਤਸਾਹੀ ਦਸਵੀਂ ਵਿਖੇ ਹਿਊਮਨ ਰਾਇਟਸ ਅਵੇਅਰਨੈਸ ਐਸੋਸੀਏਸਨ ਰਜਿ ਦੇ ਚੇਅਰਮੈਨ ਗੁਰਲਾਲ ਸਿੰਘ ਲਾਲੀ ਦੀ ਅਗਵਾਈ ਹੇਠ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਅਤੇ ਘਰੇਲੂ ਜਰੂਰਤ ਸਮਾਨ, ਜਿਸ ’ਚ ਬੋਕਸ ਬੈਡ, ਗੱਦੇ, ਅਲਮਾਰੀ, ਕੁਰਸੀਆਂ, ਮੇਜ, ਭਾਂਡੇ, ਡਿਨਰ ਸੈੱਟ, ਪੱਖੇ, ਪ੍ਰੈਸ, ਕੰਬਲ, ਸੂਟ, ਦਿੱਤੇ ਗਏ ਇਸ ਸਮਾਗਮ ਵਿੱਚ ਸੈਕਟਰੀ ਸ੍ਰੋਮਣੀ ਕਮੇਟੀ ਬਲਵਿੰਦਰ ਸਿੰਘ ਕਾਲਵਾ, ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ, ਡਾਕਟਰ ਚਰਨਜੀਤ ਸਿੰਘ ਕੋਟਕਪੂਰਾ ਵਾਲੇ ਗਿਆਨੀ ਕਰਨੈਲ ਸਿੰਘ ਗਰੀਬ,ਬਾਬਾ ਕਾਲਾ ਮਹਿਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ਅਤੇ ਸਮੂਹ ਕਮੇਟੀ ਮੈਂਬਰ, ਬਾਬਾ ਰਾਜੂ ਦਾਸ ਜੈਤੋ, ਕੈਪਟਨ ਧਰਮ ਸਿੰਘ,ਬਾਬਾ ਗਰੀਬਦਾਸ ਸਿੰਘ, ਮਨੀਸਾ ਦੇਵੀ , ਹੋਲਦਾਰ ਹਰਜੀਤ ਕੌਰ, ਸੀਨੀਅਰ ਕਾਂਸਟੇਬਲ ਜਸਪ੍ਰੀਤ ਕੌਰ ਨੇ ਹਾਜਰੀ ਲੁਵਾਈ ਅਤੇ ਇਸ ਤੋਂ ਇਲਾਵਾ ਜਸਪ੍ਰੀਤ ਕੌਰ ਜੱਸੀ ਕੋਟਕਪੂਰਾ, ਐਡਵੋਕੇਟ ਸੀਮਾ ਰਾਣੀ ਨੇ ਆਏ ਹੋਏ ਲਾੜਿਆਂ ਦੀ ਰੀਬਨ ਕੱਟ ਕੇ ਪ੍ਰਗਰੋਮ ਦਾ ਅਗਾਜ ਕੀਤਾ ਲਾਲੀ ਨੇ ਦੱਸਿਆ ਕਿ ਉਹ ਹਰ ਦੀ ਤਰ੍ਹਾਂ ਇਸ ਵਾਰ ਵੀ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਅਤੇ ਦਸੰਬਰ ਮਹੀਨੇ ਵਿੱਚ ਫੇਰ ਕਰਾ ਰਹੇ ਹਨ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਅਤੇ ਆਇਆ ਹੋਇਆ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਤੇ ਸੰਤ ਮਹਾਂਪੁਰਸਾਂ ਨੇ ਲੋਕਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਤ ਕੀਤਾ ਅਤੇ ਗੁਰੂ ਦਾ ਲੰਗਰ ਬਰੈਡ ਪਕੋੜੇ ਰਸਗੁੱਲੇ ਗੁਲਾਬ ਜਾਮਣ ਦਾ ਅਤੁੱਟ ਵਰਤਾਇਆ ਗਿਆ ਇਸ ਮੌਕੇ ਸੰਸਥਾ ਦੇ ਮੈਂਬਰ ਜਿਨਾਂ ’ਚ ਜਸਪ੍ਰੀਤ ਕੌਰ ਜੈਸੀਮਾ ਰਾਣੀ ਐਡਵੋਕੇਟ ਸੌਕਤ ਅਲੀ ਗੁਰ ਮੰਗ ਸਿੰਘ ਜਸਕਰਨ ਸਿੰਘ ਢਿਲਵਾਂ, ਰਿੰਕੂ ਗੋਇਲ ਸੁਖਵਿੰਦਰ ਸਿੰਘ ਸÇੰਦਾ ਧਰਮਿੰਦਰ ਪਾਲ ਜੈਤੋਂ ਮੋਹਿਤ ਅਰੋੜਾ ਫਰੀਦਕੋਟ ਕੁਲਦੀਪ ਸਿੰਘ ਮੁਕਤਸਰ ਅਤੇ ਗੁਰਪ੍ਰੀਤ ਬਾਲੀਵੁੱਡ ਸਟੂਡੀਓ ਕੋਟਕਪੂਰਾ ਨੇ ਸੇਵਾ ਨਿਭਾਈ ਕੀਤੀ ਹੈ।