ਬੀਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਅਗਵਾਈ ’ਚ ਮੋਟਰਸਾਈਕਲ ਰੈਲੀ 20 ਅਪ੍ਰੈਲ ਨੂੰ : ਪੱਕਾ
ਦੀਪਕ ਗਰਗ
ਕੋਟਕਪੂਰਾ, 19 ਅਪੈ੍ਰਲ 2824 :- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੀ ਜਿੱਤ ਹੋ ਚੁੱਕੀ ਹੈ, ਬਸ ਐਲਾਨ ਹੋਣਾ ਬਾਕੀ ਹੈ। ਆਮ ਆਦਮੀ ਪਾਰਟੀ ਯੂਥ ਵਿੰਗ ਜਿਲਾ ਫਰੀਦਕੋਟ ਦੇ ਪ੍ਰਧਾਨ ਸੁਖਵੰਤ ਸਿੰਘ ਪੱਕਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਰਮਜੀਤ ਅਨਮੋਲ ਅਤੇ ਉਹਨਾਂ ਦੇ ਸਾਥੀ ਕਲਾਕਾਰ ਬੀਨੂੰ ਢਿੱਲੋਂ ਵੱਲੋਂ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ 20 ਅਪੈ੍ਰਲ ਦਿਨ ਸ਼ਨੀਵਾਰ ਨੂੰ ਸਵੇਰੇ 9:30 ਵਜੇ ਤੋਂ ਲੋਕ ਸਭਾ ਹਲਕਾ ਫਰੀਦਕੋਟ ਦੀ ਹਦੂਦ ਅਰਥਾਤ ਪਿੰਡ ਅਜੀਤਵਾਲ (ਮੋਗਾ) ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਬੁੱਘੀਪੁਰਾ ਚੋਂਕ ਮੋਗਾ ਵਿਖੇ 10:30 ਵਜੇ, ਬਾਘਾਪੁਰਾਣਾ 12:30 ਵਜੇ, ਪੰਜਗਰਾਈਂ 1:15 ਵਜੇ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਆਗੂ ਤੇ ਵਰਕਰ ਗਰੀਨ ਢਾਬਾ ਮੋਗਾ ਰੋਡ ਕੋਟਕਪੂਰਾ ਵਿਖੇ ਇਕੱਤਰ ਹੋਣਗੇ, ਜਿੱਥੇ ਉਕਤ ਰੈਲੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਸਮੇਤ ਕਰਮਜੀਤ ਅਨਮੋਲ ਅਤੇ ਬੀਨੂੰ ਢਿੱਲੋਂ ਦੀ ਅਗਵਾਈ ਹੇਠ 2:00 ਵਜੇ ਕਾਫਲੇ ਦੇ ਰੂਪ ਵਿੱਚ ਬਾਬਾ ਦਿਆਲ ਸਿੰਘ ਤਿੰਨਕੌਣੀ ਚੌਂਕ ਰਾਹੀਂ ਹੁੰਦੀ ਹੋਈ ਅਕਾਲੀਆਂ ਵਾਲੀ ਗਲੀ, ਪੁਰਾਣਾ ਸ਼ਹਿਰ, ਜੋੜੀਆਂ ਚੱਕੀਆਂ, ਫੇਰੂਮਾਨ ਚੌਂਕ, ਮਹਿਤਾ ਚੌਂਕ, ਰੇਲਵੇ ਬਾਜਾਰ, ਢੋਡਾ ਚੌਂਕ, ਫੌਜੀ ਰੋਡ ਤੋਂ ਬੱਤੀਆਂ ਵਾਲਾ ਚੌਂਕ ਹੁੰਦਿਆਂ ਪਿੰਡ ਸੰਧਵਾਂ ਪੁੱਜਣ ਉਪਰੰਤ ਫਰੀਦਕੋਟ ਦਾਖਲ ਹੋਣਗੇ। ਸੁਖਵੰਤ ਸਿੰਘ ਪੱਕਾ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਪੈ੍ਰਲ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2:00 ਵਜੇ ਗਰੀਨ ਢਾਬਾ ਮੋਗਾ ਰੋਡ ਕੋਟਕਪੂਰਾ ਵਿਖੇ ਆਪੋ ਆਪਣੇ ਮੋਟਰਸਾਈਕਲਾਂ ਅਤੇ ਸਾਥੀਆਂ ਸਮੇਤ ਇਕੱਤਰ ਹੋਣ, ਤਾਂ ਜੋ ਉਕਤ ਰੈਲੀ ਨੂੰ ਕਾਮਯਾਬ ਬਣਾਇਆ ਜਾ ਸਕੇ।