ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਕਾਰੋਬਾਰੀਆਂ ਨੂੰ ਐਸਐਸਪੀ ਨੇ ਚੋਣਾਂ ਸੰਬੰਧੀ ਦਿੱਤੀਆਂ ਹਿਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ 19 ਅਪ੍ਰੈਲ 2024 - ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਦਆਮਾ ਹਰੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹਨੂਵੰਤ ਸਿੰਘ, ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ, ਗੁਰਦਾਸਪੁਰ, ਹੇਮੰਤ ਸ਼ਰਮਾ, ਆਬਕਾਰੀ ਅਫ਼ਸਰ, ਗੁਰਦਾਸਪੁਰ-1, ਅਮਨਬੀਰ ਸਿੰਘ, ਆਬਕਾਰੀ ਅਫ਼ਸਰ, ਗੁਰਦਾਸਪੁਰ-2 ਅਤੇ ਆਬਕਾਰੀ ਅਫ਼ਸਰ, ਪਠਾਨਕੋਟ, ਆਬਕਾਰੀ ਅਫ਼ਸਰ ਮੈਸ: ਪਾਇਨੀਅਰ ਇੰਡਸਟ੍ਰੀਜ, ਪ੍ਰਾਈਵੇਟ ਪਠਾਨਕੋਟ ਅਤੇ ਮੈਸ: ਏ.ਬੀ ਗ੍ਰੇਨ ਡਿਸਟ੍ਰਿਲੀ ਅਤੇ ਸਾਲ 2024-25 ਦੌਰਾਨ ਸਫਲ ਠੇਕੇਦਾਰਾਂ ਨਾਲ ਅਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਇਨਫੋਰਸਮੈਂਟ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ 2024 ਦੇ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕਰਨ ਸਬੰਧੀ ਹਦਾਇਤਾਂ ਕੀਤੀਆਂ ਗਈਆਂ।
ਸਮੂਹ ਠੇਕੇਦਾਰਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਅਣ-ਅਧਿਕਾਰਤ ਤੌਰ ਤੇ ਕੋਈ ਵੀ ਸ਼ਰਾਬ ਸਟੋਰ ਨਾ ਕੀਤੀ ਹੋਵੇ। ਜੇਕਰ ਕੋਈ ਵੀ ਅਣਗਹਿਲੀ ਆਬਕਾਰੀ ਵਿਭਾਗ ਜਾਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇਗੀ ਤਾਂ ਉਸ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਡਿਸਟਿਲਰੀ ਦੇ ਇੰਚਾਰਜ ਆਬਕਾਰੀ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਈ.ਐਨ.ਏ ਜਾਂ ਸ਼ਰਾਬ ਦੀ ਮੂਵਮੈਂਟ ਤੇ ਪੂਰੀ ਨਿਗਰਾਨੀ ਰੱਖੀ ਜਾਵੇ ਅਤੇ ਕੋਈ ਵੀ ਲੀਕੇਜ਼ ਨਾ ਹੋਣ ਦਿੱਤੀ ਜਾਵੇ। ਜਿਹੜੀ ਵੀ ਮੂਵਮੈਂਟ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਗੁਜਰਦੀ ਹੈ ਤਾਂ ਉਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।