ਨਕੋਦਰ ਨੂਰਮਹਿਲ ਰੇਲਵੇ ਲਾਈਨ ਤੇ ਇੱਕ ਨੌਜਵਾਨ ਦੀ ਮਿਲੀ ਲਾਸ਼
ਪੁਨੀਤ ਅਰੋੜਾ
ਨਕੋਦਰ, 19 ਅਪ੍ਰੈਲ 2024 - ਨਕੋਦਰ ਤੋਂ ਨੂਰਮਹਿਲ ਰੇਲਵੇ ਲਾਈਨ ਤੇ ਇੱਕ ਨੋਜਵਾਨ ਦੀ ਲਾਸ਼ ਮਿਲੀ ਜਿਸਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ , ਜਿਸ ਤੋਂ ਬਾਅਦ ਜੀ ਆਰ ਪੀ ਦੀ ਪੁਲਿਸ ਇੰਸਪੈਕਟਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ , ਅਤੇ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਲੜਕੇ ਮਨਪ੍ਰੀਤ ਸਿੰਘ ਦਾ ਪਹਿਲਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੀ ਸਾਡੇ ਲੜਕੇ ਦਾ ਕਤਲ ਕਰਕੇ ਲਾਸ਼ ਨੂੰ ਰੇਲਵੇ ਲਾਈਨ ਤੇ ਸੁਟਿਆ ਹੈ , ਅਤੇ ਮ੍ਰਿਤਕ ਲੜਕੇ ਦੇ ਸਿਰ ਵਿੱਚ ਕੂਝ ਸਟਾ ਦੇ ਨਿਸ਼ਾਨ ਹਨ ਅਤੇ ਇਸ ਮੋਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਰਹਿਣ ਵਾਲੇ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ, ਅਤੇ ਉਸ ਤੋਂ ਬਾਅਦ ਝਗੜਾ ਕਰਨ ਵਾਲੇ ਲੋਕਾਂ ਨੇ ਹੀ ਸਾਡੇ ਲੜਕੇ ਦਾ ਕਤਲ ਕੀਤਾ ਹੈ, ਪੁਲਸ ਕੋਲੋਂ ਉਹਨਾਂ ਇਨਸਾਫ਼ ਦੀ ਮੰਗ ਕੀਤੀ ਘਟਨਾ ਦੀ ਸੂਚਨਾ ਮਿਲਦੇ ਹੀ ਨਕੋਦਰ ਦੇ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਅਤੇ ਨਕੋਦਰ ਸਿਟੀ ਥਾਣਾ ਮੁਖੀ ਸੰਜੀਵ ਕਪੂਰ ਮੋਕੇ 'ਤੇ ਪਹੁੰਚੇ।