← ਪਿਛੇ ਪਰਤੋ
ਮੋਦੀ ਦਾ ਸੰਕਲਪ ਹੀ ਮੋਦੀ ਦੀ ਗਰੰਟੀ ਹੈ : ਐਡਵੋਕੇਟ ਭੂਸ਼ਣ ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 18 ਅਪ੍ਰੈਲ 2024 : ਭਾਜਪਾ ਦੇ ਸਟੇਟ ਕੋ ਕਨਵੀਨਰ ਹਿਊਮਨ ਰਾਇਟਸ ਸੈੱਲ ਐਡਵੋਕੇਟ ਭੂਸ਼ਣ ਬਾਂਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਦਾ ਸੰਕਲਪ ਹੀ ਮੋਦੀ ਦੀ ਗਰੰਟੀ ਹੈ। ਕਿਉਂਕਿ ਮੋਦੀ ਨੇ ਅੱਜ ਤੱਕ ਜੋ ਵੀ ਕਿਹਾ ਹੈ ਉਸਨੂੰ ਸਰਕਾਰ ਬਣਨ ਤੋਂ ਬਾਅਦ ਅਮਲ ਵਿੱਚ ਜਰੂਰ ਲਿਆਂਦਾ ਹੈ। ਉਹਨਾਂ ਕਿਹਾ ਕਿ ਮੋਦੀ ਨੇ ਜੰਮੂ ਕਸਮੀਰ ਵਿੱਚੋਂ ਧਾਰਾ 370 ਹਟਾਉਣ ਬਾਰੇ ਇਲੈਕਸਨ ਤੋਂ ਪਹਿਲੋਂ ਕਿਹਾ ਸੀ ਅਤੇ ਜਦੋਂ ਕੇਂਦਰ ਵਿੱਚ ਸੱਤਾ ਵਿੱਚ ਆਏ ਤਾਂ ਉਹਨਾਂ ਨੇ 370 ਧਾਰਾ ਹਟਾ ਕੇ ਜੰਮੂ ਕਸਮੀਰ ਵਾਸੀਆਂ ਨੂੰ ਇੱਕ ਨਯਾਬ ਤੋਹਫਾ ਦਿੱਤਾ ਜਿਸ ਨਾਲ ਜੰਮੂ ਕਸਮੀਰ ਭਾਰਤ ਦਾ ਅਨਿੱਖੜਵਾ ਅੰਗ ਬਣ ਗਿਆ ਜਿੱਥੇ ਪਹਿਲੇ ਕਦੇ ਵੱਖਰੀ ਰਿਆਸਤ ਦਾ ਝੰਡਾ ਝੂਲਦਾ ਸੀ ਉੱਥੇ ਹੁਣ ਦੇਸ ਦਾ ਤਿਰੰਗਾ ਝੂਲਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਸ੍ਰੀ ਰਾਮ ਮੰਦਰ ਨੂੰ ਅਯੋਧਿਆ ਵਿੱਚ ਬਣਾਉਣ ਦਾ ਐਲਾਨ ਵੀ ਚੋਣਾਂ ਤੋਂ ਪਹਿਲੋਂ ਕੀਤਾ ਗਿਆ ਸੀ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਨਾਂ ਕਿਸੇ ਖੂਨ ਖਰਾਬਾ ਕੀਤੇ ਅਤੇ ਕਿਸੇ ਵੀ ਧਰਮ ਦੀ ਲੜਾਈ ਦੰਗਿਆਂ ਤੋਂ ਦੂਰ ਰਹਿੰਦਿਆਂ ਹੋਇਆ ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਨੂੰ ਬਣਾਇਆ ਗਿਆ। ਉਹਨਾਂ ਨੇ ਤਿੰਨ ਤਲਾਕ ਵਰਗੇ ਅਹਿਮ ਮੁੱਦੇ ਦਾ ਹੱਲ ਕਰਦਿਆਂ ਇਸ ਦੇ ਕਾਨੂੰਨ ਬਣਾਇਆ ਅਤੇ ਕਰੋੜਾਂ ਮੁਸਲਿਮ ਔਰਤਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਿਸ ਨਾਲ ਉਹ ਸੁਖੀ ਜੀਵਨ ਬਿਤਾਉਣ ਲੱਗ ਗਈਆਂ ਅਤੇ ਉਹਨਾਂ ਨੇ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਦੇਸ ਨੂੰ ਮਜਬੂਤ ਅਤੇ ਦੂਰਦਰਸੀ ਸਰਕਾਰ ਦੀ ਜਰੂਰਤ ਹੈ ਜਿਸ ਲਈ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਮੁੜ ਮੋਦੀ ਨੂੰ ਪੂਰਨ ਬਹੁਮਤ ਨਾਲ ਪ੍ਰਧਾਨ ਮੰਤਰੀ ਬਣਾਉਣਾ ਸਮੇਂ ਦੀ ਲੋੜ ਹੈ।
Total Responses : 960