ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਰਾਤੋ ਰਾਤ ਬਾਰਡਰ ’ਤੇ ਲਾਏ ਮਿੱਟੀ ਦੇ ਢੇਰ
ਰਵੀ ਜੱਖੂ
ਖਨੌਰੀ, 26 ਨਵੰਬਰ, 2020 : ਹਰਿਆਣਾ ਪੁਲਿਸ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਲਈ ਜਿਥੇ ਪਹਿਲਾਂ ਵੱਡੇ ਵੱਡੇ ਪੱਥਰ ਸੁੱਟਣ ਦੇ ਨਾਲ ਨਾਲ ਬੈਰੀਕੇਡ ’ਤੇ ਕੰਡਿਆਲੀਆਂ ਤਾਰਾਂ ਲਗਾ ਕੇ ਰਾਹ ਰੋਕਿਆ ਸੀ, ਉਥੇ ਹੀ ਰਾਤੋ ਰਾਤ ਮਿੱਟੀ ਦੇ ਢੇਰ ਲਾ ਕੇ ਰਾਹ ਰੋਕਣ ਦਾ ਯਤਨ ਕੀਤਾ ਹੈ।
ਖਨੌਰੀ ਬਾਰਡਰ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮੌਜੂਦ ਹਨ ਜੋ ਸਾਰੀ ਰਾਤ ਇਥੇ ਰੁਕੇ ਰਹੇ ਭਾਵੇਂ ਸਾਰੀ ਰਾਤ ਮੀਂਹ ਪੈਂਦਾ ਹੈ ਪਰ ਕਿਸਾਨਾਂ ਦੇ ਹੌ਼ਸਲੇ ਬੁਲੰਦ ਹਨ।
ਅੱਜ ਸਵੇਰੇ ਤਕਰੀਬਨ ਸਵਾ 9 ਵਜੇ ਕਿਸਾਨਾਂ ਨੇ ਬੈਰੀਕੇਡ ਦੇ ਰੱਸੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਆਸਾਰ ਹਨ ਕਿ ਅੱਜ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਵੱਲ ਵਧਣਗੇ ਭਾਵੇਂ ਕਿ ਹਰਿਆਣਾ ਨੇ ਪੁਲਿਸ ਦੀ ਨਫਰੀ ਹੋਰ ਵਧਾ ਦਿੱਤੀ ਹੈ।
ਵੀਡੀਓ ਵੀ ਵੇਖੋ ਲਿੰਕ ਕਲਿੱਕ ਕਰੋ :
https://www.facebook.com/watch/live/?v=414741793266168&ref=watch_permalink