ਸਿਵਲ ਹਸਪਤਾਲ ਗੁਰੂ ਹਰਸਹਾਏ ਵਿਖੇ ਇਲਾਜ ਅਧੀਨ ਗੰਨਮੈਨ ਅਮਨਦੀਪ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 30 ਮਾਰਚ ; ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਦੇ ਸਰਕਾਰੀ ਗੰਨਮੈਨ ਅਮਨਦੀਪ ਉੱਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਅਧੀਨ ਦੋ ਨੋਜਵਾਨਾਂ ਨੂੰ ਗਿਰਫਤਾਰ ਕੀਤਾ ਹੈ ।
ਗਿਰਫਤਾਰ ਕੀਤੇ ਨਵਨੀਤ ਸਿੰਘ ਅਤੇ ਮਨਪ੍ਰੀਤ ਸਿੰਘ ਗੁਰੂ ਹਰਸਹਾਏ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਸੋਢੀ ( ਲਾਲੀ ਸੋਢੀ ) ਦੇ ਪੁੱਤਰ ਹਨ ।
ਚੱਲੀ ਗੋਲੀ ਸਬੰਧੀ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਇਰਾਦਾ ਮੁਕੱਦਮਾ ਦਰਜ ਕੀਤਾ ਗਿਆ ਹੈ ।
ਆਖਰ ਕੀ ਹੈ ਟਸਲ ਦਾ ਕਾਰਨ ?
ਇਸ ਦੌਰਾਨ ਪੰਜਾਬ ਪੁਲਸ ਇਸ ਮਾਮਲੇ ਨੂੰ ਸ਼ੱਕੀ ਨਜ਼ਰ ਨਾਲ ਦੇਖਦੀ ਹੈ ਕਿ ਪੰਜਾਬ ਪੁਲਿਸ ਦਾ ਇਹ ਕਾਂਸਟੇਬਲ ਸਿਵਲ ਕਪੜਿਆਂ ਵਿੱਚ ਪਿੰਡ ਗੁਰੂ ਹਰਸਹਾਏ ਕੀ ਕਰਨ ਗਿਆ ?
ਕਿਸ ਗੱਲ ਨੂੰ ਲੈ ਕੇ ਇਹਨਾਂ ਵਿੱਚ ਹੋਈ ਤਕਰਾਰ ਆਖਰ ਮਰਨ ਮਾਰਨ ਤੱਕ ਪੁੱਜ ਗਈ ?
ਵਾਪਰੇ ਘਟਨਾਕ੍ਰਮ ਤੇ ਅਨੇਕਾਂ ਸਵਾਲ ਖੜ੍ਹੇ ਹੋਏ ਹਨ ।
ਕੀ ਨਾਮਜ਼ਦ ਕੀਤੇ ਦੋਸ਼ੀ ਧਿਰ ਦੇ ਨੌਜਵਾਨ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ?
ਕੀ ਜ਼ਖ਼ਮੀ ਹੋਇਆ ਕਾਂਸਟੇਬਲ ਵੀ ਨਸ਼ੇ ਦਾ ਆਦੀ ਹੈ ?
ਗੰਨਮੈਨ ਦੀ ਡਿਊਟੀ ਕਰਦਾ ਕਾਂਸਟੇਬਲ ਤਫਤੀਸ਼ੀ ਵਾਂਗੂੰ ਨਸ਼ੇ ਦੀ ਮੰਗ ਕਿਉਂ ਕਰ ਰਿਹਾ ਸੀ ?
ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਵੱਲੋਂ ਕਥਿਤ ਤੌਰ ਤੇ ਆਪਣੇ ਆਪ ਨੂੰ ਥਾਣੇਦਾਰ ਦੱਸਿਆ ਜਾਂਦਾ ਸੀ ।
ਕੱਲ੍ਹ ਵੀ ਇਸ ਨੇ ਮਨਮੀਤ ਸਿੰਘ ਵਗੈਰਾ ਤੋਂ ਨਸ਼ੇ ( ਚਿੱਟੇ ) ਦੀ ਮੰਗ ਕੀਤੀ ।
ਇਸ ਬਾਅਦ ਬਹਿਸਬਾਜੀ ਹੋਣ ਤੇ ਕਾਂਸਟੇਬਲ ਵੱਲੋਂ ਸਰਵਿਸ ਰਿਵਾਲਵਰ ਸਾਹਮਣੇ ਵਾਲੇ ਤੇ ਤਾਣ ਲਿਆ ਤਾਂ ਹੋ ਰਹੀ ਹੱਥੋਪਾਈ ਦੌਰਾਨ ਹੀ ਉਸ ਦੇ ਰਿਵਾਲਵਰ ਦੀ ਚੱਲੀ ਗੋਲੀ ਉਸਦੇ ਦੂਸਰੇ ਹੱਥ ਤੇ ਵੱਜੀ ।
ਮੌਕੇ ਤੇ ਪੁੱਜੇ ਡੀ ਐੱਸ ਪੀ ਰੈਂਕ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਗੱਲ ਦੀ ਤਹਿਕੀਕਾਤ ਕੀਤੀ ਜਾਵੇਗੀ ਕਿ ਜਖ਼ਮੀ ਹੋਇਆ ਗੰਨਮੈਨ ਖੁੱਦ ਨਸ਼ੇ ਦਾ ਆਦੀ ਤਾਂ ਨਹੀਂ ਹੈ ।