ਯੂਥ ਆਗੂ ਸਾਜਨ ਸੰਧੂ ਦੀ ਪੁਰਾਣੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਫਰਵਰੀ :
ਸੜਕਾਂ ਉੱਪਰ ਘੁੰਮਦੇ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਕੇ ਇੱਕ ਹੋਰ ਹੋਣਹਾਰ ਨੌਜਵਾਨ ਜਾਨ ਤੋਂ ਹੱਥ ਧੋ ਬੈਠਿਆ ।
ਮ੍ਰਿਤਕ ਸਾਜਨ ਸੰਧੂ ਵਾਸੀ ਗੁਰੂ ਹਰਸਹਾਏ ਐਕਟਿਵਾ ਰਾਹੀਂ ਜਦੋਂ ਫਿਰੋਜ਼ਪੁਰ ਤੋਂ ਗੁਰੂਹਰਸਹਾਏ ਵੱਲ ਆ ਰਿਹਾ ਸੀ ਤਾਂ ਪਿੰਡ ਖਾਈ ਫੇਮੇ ਕੀ ਅਤੇ ਕਰੀਆਂ ਦੇ ਦਰਮਿਆਨ ਫਿਰੋਜ਼ਪੁਰ - ਫ਼ਾਜਿਲਕਾ ਸੜਕ ਉੱਪਰ ਅਚਾਨਕ ਆਵਾਰਾ ਗਊ ਆ ਕੇ ਉਸ ਦੇ ਵਹੀਕਲ ਦੇ ਵਿੱਚ ਵੱਜੀ ।
ਉਸ ਦੇ ਸਿਰ ਅਤੇ ਛਾਤੀ ਉਪਰ ਗੰਭੀਰ ਸੱਟਾਂ ਵੱਜਣ ਕਾਰਨ ਸਾਜਨ ਸੰਧੂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ।
ਮ੍ਰਿਤਕ
ਸਾਜਨ ਸੰਧੂ ਵਾਸੀ ਬਸਤੀ ਗੁਰੂ ਹਰਸਹਾਏ ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਜ਼ਿਲ੍ਹਾ ਫਿਰੋਜ਼ਪੁਰ ਦੇ ਵਾਈਸ ਪ੍ਰਧਾਨ ਸਨ ।
ਉਹ ਇੱਕ ਬੱਚੀ ਦੇ ਬਾਪ ਸਨ ।
ਇਸ ਅਣਹੋਣੀ ਘਟਨਾ ਉਪਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰੂ ਹਰਸਹਾਏ ਮਲਕੀਤ ਥਿੰਦ ,
ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਭੁੱਲਰ , ਬਲਾਕ ਪ੍ਰਧਾਨ ਸੁਖਦੇਵ ਸਿੰਘ ਖਾਲਸਾ ਅਤੇ ਹੋਰ ਵੱਖ - ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।