ਗੁਰਨਾਮ ਸਿੱਧੂ
ਫ਼ਿਰੋਜ਼ਪੁਰ 22 ਅਕਤੂਬਰ 2019 : ਬੀ ਐੱਸ ਐੱਫ ਦੇ ਜੁਆਨਾਂ ਨੇ ਬੀਤੀ ਰਾਤ ਫਿਰ ਇੰਡੋ ਪਾਕਿ ਕੌਮੀ ਸਰਹੱਦ ਤੋਂ ਪਾਕਿਸਤਾਨੀ ਤਸਕਰਾਂ ਵੱਲੋਂ ਸੁੱਟੀ ਹੈਰੋਇਨ ਦੀ ਖੇਪ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਭਾਰਤੀ ਖੇਤਰ 'ਚ ਸੁੱਟੀਆਂ ਗਈਆਂ ਹੈਰੋਇਨ ਦੀ ਖੇਪ ਨਾਲ ਭਰੀਆਂ ਤਿੰਨ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ । ਜਿਹਨਾਂ ਵਿੱਚ ਇੱਕ ਕਿੱਲੋ 50 ਗ੍ਰਾਮ ਹੈਰੋਇਨ ਪਾਈ ਹੋਈ ਸੀ । ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ ਚ ਪੰਜ ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ ।