ਮਾਵਾਂ- ਧੀਆਂ ਸਤਿਕਾਰ ਯੋਜਨਾ : ਕੁਲਵੰਤ ਸਿੰਘ ਵੱਲੋਂ ਆਂਗਣਵਾੜੀ ਵਰਕਰਾਂ ਦੇ ਲਈ 12.95 ਲੱਖ ਦਾ ਚੈੱਕ ਕੀਤਾ ਸਪੁਰਦ
ਆਂਗਣਵਾੜੀ ਵਰਕਰਾਂ ਵੱਲੋਂ ਹਲਕੇ ਦੇ 60 ਹਜਾਰ ਦੇ ਕਰੀਬ ਫਾਰਮ ਭਰ ਮਾਵਾਂ- ਧੀਆਂ ਨੂੰ ਦਿੱਤੀ ਵੱਡੀ ਰਾਹਤ : ਕੁਲਵੰਤ ਸਿੰਘ
ਮੋਹਾਲੀ 23 ਨਵੰਬਰ ( ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਮੁਸ਼ਕਲਾਂ ਅਤੇ ਜਰੂਰਤਾਂ ਦਾ ਹਰ ਵੇਲੇ ਧਿਆਨ ਰੱਖਿਆ ਜਾਂਦਾ ਹੈ , ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਵਿਧਾਇਕ ਕੁਲਵੰਤ ਸਿੰਘ ਆਂਗਣਵਾੜੀ ਵਰਕਰਾਂ ਵੱਲੋਂ ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿੱਚ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ 60 ਦੇ ਕਰੀਬ ਫਾਰਮ ਭਰਨ ਵਾਲੇ ਆਂਗਣਵਾੜੀ ਵਰਕਰ ਦਾ ਕੰਮ ਦੀ ਸਲਾਂਘਾ ਕਰ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਾਨੂੰ ਕਦੇ ਕਦੇ ਮਹਿਸੂਸ ਹੁੰਦਾ ਹੈ ਕਿ ਜਿੰਨਾ ਕੰਮ ਆਂਗਣਵਾੜੀ ਵਰਕਰਾਂ ਦੇ ਵੱਲੋਂ ਫੀਲਡ ਵਿੱਚ ਕੀਤਾ ਜਾਂਦਾ ਹੈ ਉਨਾ ਉਹਨਾਂ ਨੂੰ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ, ਪ੍ਰੰਤੂ ਪੰਜਾਬ ਸਰਕਾਰ ਦੀ ਤਰਫੋਂ ਮਾਣ- ਭੱਤਾ ਦੇਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਵਧਾਇਆ ਜਾ ਸਕੇ, ਉਸ ਤੋਂ ਬਿਨਾਂ ਜਿਹੜਾ ਕੰਮ ਇਹਨਾਂ ਨੇ ਕੀਤਾ, ਜਿਹਦੇ ਲਈ ਅਸੀਂ ਅੱਜ ਇਕੱਠੇ ਹੋਏ ਆਂ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੇ ਵੱਲੋਂ ਜਿਹੜੀਆਂ ਮਾਵਾਂ -ਧੀਆਂ ਸਤਿਕਾਰਯੋਗ ਯੋਜਨਾ ਕਰੋ ਜੇ ਤਹਿਤ ਤੁਹਾਡੇ ਤੇ ਫਾਰਮ ਭਰਨ ਦੀ ਜਿੰਮੇਵਾਰੀ ਸੀ , ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰਾਂ ਨੇ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਬਖੂਬੀ ਆਪਣੀ ਡਿਊਟੀ ਨਿਭਾਉਂਦੇ ਹੋਏ ਵੱਡੀ ਗਿਣਤੀ ਦੇ ਵਿੱਚ ਫਾਰਮ ਭਰੇ ਗਏ ਹਨ, ਆਪਣੇ ਇਸ ਜਿੰਮੇਵਾਰੀ ਨੂੰ ਨਿਭਾਉਣ ਵੇਲੇ ਆਂਗਣਵਾੜੀ ਵਰਕਰਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ, ਕਿਉਂਕਿ ਕਦੇ ਸਰਵਰ ਡੋਨ ਹੋ ਜਾਂਦਾ ਸੀ ,ਕੰਮ ਵੱਡੇ ਪੱਧਰ ਤੇ ਚੱਲ ਰਿਹਾ ਸੀ ਅਤੇ ਨੈੱਟ ਡਾਊਨ ਹੋ ਜਾਂਦਾ ਸੀ, ਉਹ ਸਾਰਾ ਸਾਰਾ ਦਬਾਅ ਬਰਦਾਸ਼ਤ ਕਰਦੇ ਹੋਏ ਇਹਨਾਂ ਨੇ ਸਹੀ ਟਾਈਮ ਦੇ ਉੱਤੇ ਆਪਣਾ ਕੰਮ ਨਿਪਟਾਇਆ ਗਿਆ ਹੈ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਹੈ, ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੇ ਵੱਲੋਂ ਮਿਹਨਤ ਕਰਕੇ 60 ਹਜਾਰ ਦੇ ਕਰੀਬ ਫਾਰਮ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿੱਚ ਭਰੇ ਹਨ ਅਤੇ ਅੱਜ ਅਸੀਂ ਆਂਗਣਵਾੜੀ ਵਰਕਰਾਂ ਦਾ ਧੰਨਵਾਦ ਕਰਨ ਲਈ ਇਕੱਠੇ ਹੋਏ ਹਾਂ, ਆਂਗਨਵਾੜੀ ਵਰਕਰਾਂ ਨੂੰ ਸਤਿਕਾਰ ਦੇ ਵਜੋਂ ਅਸੀਂ ਇਕ ਛੋਟਾ ਜਿਹਾ ਜੋ ਵੀ ਸਰਕਾਰ ਵੱਲੋਂ ਫਿਕਸ ਕੀਤਾ ਗਿਆ 25 ਰੁਪਏ ਪ੍ਰਤੀ ਫਾਰਮ ਦੇ ਰਹੇ ਹਾਂ , ਅੱਜ ਇਹ ਚੈੱਕ ਦਿੰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ, ਭਾਵੇਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ, ਇਨੇ ਪੈਸਿਆਂ ਨਾਲ ਪਰ ਮੈਂ ਇਹ ਇਹਨਾਂ ਨੂੰ ਬੇਨਤੀ ਕੀਤੀ , ਸਾਡੀ ਜੋ ਵੀ ਅਸੀਂ ਦੇਦਾ ਤਿਲ- ਫੁਲ ਉਹਨੂੰ ਪ੍ਰਵਾਨ ਕਰਿਓ ਤੇ ਅੱਗੇ ਲਈ ਵੀ ਸਰਕਾਰ ਦੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ ਹਨ , ਇਸ ਮੌਕੇ ਤੇ ਮੋਹਾਲੀ ਨਗਰ ਨਿਗਮ ਦੇ ਮੇਅਰ - ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਿਪਟੀ ਮੇਅਰ- ਹਰਪਾਲ ਸਿੰਘ ਚੰਨਾ, ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ ਮਟੋਰ, ਹਰਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸਿੱਧੂ, ਵੀ ਹਾਜ਼ਰ ਸਨ।
- Download Babushahi App
-
-