ਇੰਜੀਨੀਅਰਿੰਗ ਰਾਸ਼ਟਰ ਨਿਰਮਾਣ ਦੀ ਮਜ਼ਬੂਤ ਨੀਂਹ: ਇੰਜੀ. ਰਛਪਾਲ ਸਿੰਘ
ਨਾਲੰਦਾ ਤੇ ਐਲੋਰਾ ਦੀ ਵਿਰਾਸਤ ਤੋਂ ਏਆਈ ਤਕਨਾਲੋਜੀ ਤੱਕ ਇੰਜੀਨੀਅਰਿੰਗ ਦੇ ਵਿਕਾਸ ’ਤੇ ਪਾਇਆ ਚਾਨਣਾ
ਲੁਧਿਆਣਾ 31 ਅਕਤੂਬਰ 2026- ਦੀ ਇੰਸਟੀਚਿਊਟ ਆਫ ਇੰਜੀਨੀਅਰਸ (ਇੰਡੀਆ), ਲੁਧਿਆਣਾ ਲੋਕਲ ਸੈਂਟਰ ਵੱਲੋਂ ਕਰਵਾਈ ਗਈ 41ਵੀਂ ਐਨੂਅਲ ਜਰਨਲ ਮੀਟਿੰਗ ਵਿੱਚ ਇੰਜੀ. ਰਛਪਾਲ ਸਿੰਘ, ਸਾਬਕਾ ਪ੍ਰਮੁੱਖ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਇੰਜੀ. ਰਛਪਾਲ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਇੰਜੀਨੀਅਰਿੰਗ ਕੇਵਲ ਤਕਨੀਕੀ ਗਿਆਨ ਅਤੇ ਨਿਰਮਾਣ ਤੱਕ ਸੀਮਤ ਨਹੀਂ, ਸਗੋਂ ਮਨੁੱਖੀ ਬੁੱਧੀ, ਦੂਰਅੰਦੇਸ਼ੀ, ਨਵੀਨਤਾ ਅਤੇ ਰਾਸ਼ਟਰ ਨਿਰਮਾਣ ਦਾ ਪ੍ਰਭਾਵਸ਼ਾਲੀ ਸਾਧਨ ਹੈ।
ਡਾ. ਸੁਦੀਪ ਬੈਨਰਜੀ, ਇੰਜੀ. ਬਲਵਿੰਦਰ ਸਿੰਘ ਅਤੇ ਸੰਸਥਾ ਦੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਤਜਰਬੇ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਨਾਲ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਹਨ।
ਉਨਾਂ ਭਾਰਤ ਦੀ ਪ੍ਰਾਚੀਨ ਇੰਜੀਨੀਅਰਿੰਗ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਨਾਲੰਦਾ ਯੂਨੀਵਰਸਿਟੀ ਅਤੇ ਐਲੋਰਾ ਦੇ ਕੈਲਾਸ਼ ਮੰਦਰ ਨੂੰ ਅਦਭੁੱਤ ਯੋਜਨਾਬੰਦੀ, ਉਸਾਰੀ ਕਲਾ ਅਤੇ ਤਕਨੀਕੀ ਮੁਹਾਰਤ ਦੀਆਂ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਨਿਰਮਾਣ ਸਾਡੇ ਪੁਰਖਿਆਂ ਦੀ ਦੂਰਅੰਦੇਸ਼ੀ ਅਤੇ ਉੱਚ ਪੱਧਰੀ ਇੰਜੀਨੀਅਰਿੰਗ ਸਮਝ ਦੇ ਪ੍ਰਮਾਣ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਆਪਣੇ ਲੰਮੇ ਸੇਵਾਕਾਲ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਕਿਸੇ ਵੀ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦੀ ਬੁਨਿਆਦੀ ਲੋੜ ਹੈ। ਉਨਾਂ ਕਿਹਾ ਕਿ ਬਿਜਲੀ ਦੀ ਉਤਪਾਦਨ ਸਮਰੱਥਾ, ਟ੍ਰਾਂਸਮਿਸ਼ਨ ਨੈੱਟਵਰਕ ਅਤੇ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣਾ ਇੰਜੀਨੀਅਰਾਂ ਦੀ ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਹੈ।
ਉਨਾਂ ਨੇ ਨੌਜਵਾਨ ਇੰਜੀਨੀਅਰਾਂ ਨੂੰ ਨਵੀਆਂ ਤਕਨੀਕਾਂ ਸਿੱਖਣ, ਨਿਰੰਤਰ ਗਿਆਨ ਅਪਡੇਟ ਕਰਨ, ਪੇਸ਼ੇਵਰ ਇਮਾਨਦਾਰੀ ਅਤੇ ਕੰਮ ਦੀ ਗੁਣਵੱਤਾ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਮਨੁੱਖੀ ਸਮਰੱਥਾ ਵਧਾਉਣ ਦੇ ਸਾਧਨ ਹਨ, ਮਨੁੱਖੀ ਬੁੱਧੀ ਦਾ ਬਦਲ ਨਹੀਂ। ਤਕਨੀਕੀ ਤਰੱਕੀ ਦੇ ਨਾਲ ਨੈਤਿਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਵੀ ਲਾਜ਼ਮੀ ਹੈ।
ਉਨ੍ਹਾਂ ਸੰਸਥਾ ਨੂੰ 41ਵੀਂ ਸਾਲਾਨਾ ਆਮ ਸਭਾ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ “ਮਨੁੱਖੀ ਬੁੱਧੀ ਸਾਡੀ ਤਾਕਤ ਹੈ, ਤਕਨਾਲੋਜੀ ਸਾਡਾ ਸਾਧਨ ਹੈ ਅਤੇ ਰਾਸ਼ਟਰ ਨਿਰਮਾਣ ਸਾਡਾ ਉਦੇਸ਼ ਹੈ।”
- Download Babushahi App
-
-