ਟਿਕਟ ਦਾ ਐਲਾਨ ਹੋਣ ਤੋਂ ਬਾਅਦ MLA ਕੁਲਵੰਤ ਸਿੰਘ ਨੇ ਕੇਜਰੀਵਾਲ, CM ਮਾਨ ਅਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ
ਆਮ ਆਦਮੀ ਪਾਰਟੀ 100 ਤੋਂ ਵੀ ਵੱਧ ਸੀਟਾਂ ਤੇ ਹੋਵੇਗੀ ਜੇਤੂ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਪਾਰਟੀ ਹਾਈ ਕਮਾਂਡ ਨੇ ਦਿਵਾਲੀ ਦੇ ਦਿਨਾਂ ਵਿੱਚ ਦਿੱਤਾ ਮੈਨੂੰ ਸ਼ਾਨਦਾਰ ਤੋਹਫਾ
ਮੋਹਾਲੀ 31 ਅਕਤੂਬਰ 2026- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ- ਭਗਵੰਤ ਸਿੰਘ ਮਾਨ ਅਤੇ ਸਮੁੱਚੀ ਟੀਮ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਦੂਸਰੀ ਵਾਰ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਟਿਕਟ ਦੇ ਕੇ ਮੇਰੇ ਵਿੱਚ ਵਿਸ਼ਵਾਸ ਪ੍ਰਗਟਾਇਆ ਤੇ ਅਸੀਂ ਪਾਰਟੀ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵੱਡੇ ਫਰਕ ਨਾਲ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਇਹ ਗੱਲ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਤੋਂ ਪਾਰਟੀ ਟਿਕਟ ਦਾ ਐਲਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਲੋਕਾਂ ਦਾ ਕੰਮ ਹੈ ਕਿਆਸਰਾਈਆਂ ਲਗਾਉਣੀਆਂ ਅਤੇ ਵਿਰੋਧੀਆਂ ਦਾ ਕੰਮ ਹੈ ਗਲਤ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਾ, ਪ੍ਰੰਤੂ ਅਸੀਂ ਇਹਨਾਂ ਗੱਲਾਂ ਵੱਲ ਰੱਤਾ ਭਰ ਵੀ ਧਿਆਨ ਨਹੀਂ ਦਿੰਦੇ ਅਤੇ ਸਿਰਫ ਲੋਕਾਂ ਦਾ ਕੰਮ ਸਮਾਂ ਰਹਿੰਦਿਆਂ ਕਰਨ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਹਾਂ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਜੋ -ਜੋ ਗਰੰਟੀਆਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਹਨਾਂ ਨੂੰ ਸਭਨਾਂ ਨੂੰ ਪੂਰੇ ਕਰ ਲਿਆ ਗਿਆ ਹੈ। ਅਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਵਿੱਚ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਅਤੇ ਹੁਣ ਅਸੀਂ ਦੁਬਾਰਾ ਤੋ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਅਤੇ ਸਭਨਾਂ ਨੇ ਵੇਖ ਹੀ ਲਿਆ ਹੈ ਕਿ ਲੋਕਾਂ ਦੇ ਵਿੱਚ ਕਿੰਨਾ ਜੋਸ਼ ਹੈ, ਆਮ ਆਦਮੀ ਪਾਰਟੀ ਦੇ ਸਭਨਾ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਭਗਵੰਤ ਸਿੰਘ ਮਾਨ ਨੂੰ ਫਿਰ ਤੋਂ ਮੁੱਖ ਮੰਤਰੀ ਪੰਜਾਬ ਬਣਾਉਣ ਲਈ ਦ੍ਰਿੜ ਸੰਕਲਪ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ, ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਟਿਕਟ ਮਿਲੀ ਸੀ, ਤਾਂ ਇਸੇ ਸੈਕਟਰ- 79 ਦੇ ਦਫਤਰ ਵਿਖੇ ਹੀ ਲੋਕਾਂ ਨੇ ਆਪ- ਮੁਹਾਰੇ ਵੱਡੀ ਗਿਣਤੀ ਵਿੱਚ ਆ ਕੇ ਮੈਨੂੰ ਵਧਾਈਆਂ ਦਿੱਤੀਆਂ ਸਨ, ਅਤੇ ਚੋਣ ਪ੍ਰਚਾਰ ਦਾ ਜਿੰਮਾ ਖੁਦ ਪਿੰਡਾਂ ਅਤੇ ਸ਼ਹਿਰ ਦੇ ਵਸਿੰਦਿਆਂ ਵੱਲੋਂ ਹੀ ਲਿਆ ਗਿਆ ਸੀ, ਅਤੇ ਅੱਜ ਵੀ ਉਹ ਜੋਸ਼ ਪੂਰੀ ਤਰਹਾਂ ਬਰਕਰਾਰ ਹੈ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪਾਰਟੀ ਵੱਲੋਂ ਪਹਿਲੀ ਸੂਚੀ ਦੇ ਵਿੱਚ ਹੀ ਮੇਰਾ ਨਾਮ ਆਉਣਾ, ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਅਸੀਂ ਹੁਣ ਤੋਂ ਹੀ ਹੋਰ ਜ਼ੋਰ ਦੇ ਨਾਲ ਕੰਮ ਕਰਾਂਗੇ, ਮੋਹਾਲੀ ਹੋਣ ਆਉਣ ਵਾਲੇ ਸਮੇਂ ਵਿੱਚ ਬਿਜਨਸ ਹਬ ਬਣਨ ਜਾ ਰਿਹਾ ਹੈ ਅਤੇ ਚੰਡੀਗੜ੍ਹ ਤੋਂ ਵੀ ਵੱਧ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਮੁਹਾਲੀ ਸ਼ਹਿਰ ਦੀ ਹੋਣ ਲੱਗ ਪਈ ਹੈ। ਅੱਜ ਹਰ ਨਿਵੇਸ਼ਕਾਰ ਦੀ ਪਹਿਲੀ ਪਸੰਦ ਮੋਹਾਲੀ ਸ਼ਹਿਰ ਬਣਦੀ ਜਾ ਰਹੀ ਹੈ, ਕਿਉਂਕਿ ਮੋਹਾਲੀ ਵੈਲ -ਪਲੈਨਡ ਸ਼ਹਿਰ ਹੈ ਅਤੇ ਅਮਨ- ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ। ਆਉਣ ਵਾਲੇ ਸਮੇਂ ਵਿੱਚ ਮੋਹਾਲੀ ਦਾ ਭਵਿੱਖ ਬਹੁਤ ਉੱਜਵਲ ਹੈ, ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਅਸੀਂ ਹੁਣ ਪਹਿਲਾਂ ਤੋਂ ਵੀ ਵੱਧ 100 ਦੀ ਗਿਣਤੀ ਤੱਕ ਜਰੂਰ ਸੀਟਾਂ ਜਿੱਤਾਂਗੇ, ਕਿਉਂਕਿ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜੋ ਵੀ ਵਾਅਦੇ ਕੀਤੇ ਸਨ, ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ, ਦੂਸਰੀਆਂ ਪਾਰਟੀਆਂ ਦੇ ਵਾਂਗ ਸਿਰਫ ਦਾਅਵੇ ਅਤੇ ਵਾਅਦੇ ਨਹੀਂ ਕੀਤੇ, ਪੰਜਾਬ ਲਈ ਕੰਮ ਕੀਤਾ, ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ, ਇਸ ਕਰਕੇ ਅਸੀਂ 100 ਦੇ ਕਰੀਬ ਸੀਟਾਂ ਜਿੱਤਾਂਗੇ, ਕਿਉਂਕਿ ਪਹਿਲਾਂ ਤਾਂ ਅਸੀਂ ਕੋਈ ਕੰਮ ਵੀ ਨਹੀਂ ਕੀਤਾ ਸੀ।
ਪ੍ਰੰਤੂ ਹੁਣ ਸਾਨੂੰ ਪੰਜ ਸਾਲ ਦਾ ਲੰਬਾ ਸਮਾਂ ਕੰਮ ਕਰਨ ਲਈ ਮਿਲਿਆ ਹੈ ਅਤੇ ਅਸੀਂ ਇਸ ਸਾਲ ਇਸ ਸਮੇਂ ਦੇ ਦੌਰਾਨ ਕੰਮ ਕੀਤੇ ਹਨ, ਤੁਸੀਂ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਜਾਓ ਤਾਂ ਤੁਹਾਨੂੰ ਪਿੰਡਾਂ ਵਾਲੇ ਖੁਦ ਹੀ ਇਸ ਗੱਲ ਦੀ ਗਵਾਹੀ ਭਰਨਗੇ ਕਿ ਇੰਨਾ ਕੰਮ ਕਿਸੇ ਵੀ ਸਰਕਾਰ ਨੇ ਕਦੇ ਨਹੀਂ ਕੀਤਾ , ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਾਵੇਂ ਦਿਵਾਲੀ ਦੇ ਵਿੱਚ ਕੁਝ ਦਿਨ ਹੀ ਬਾਕੀਆਂ ਹਨ ਅਤੇ ਪਾਰਟੀ ਹਾਈ ਕਮਾਂਡ ਨੇ ਮੈਨੂੰ ਫਿਰ ਤੋਂ ਮੋਹਾਲੀ ਤੋਂ ਟਿਕਟ ਦਾ ਐਲਾਨ ਕਰਕੇ ਮੈਨੂੰ ਦਿਵਾਲੀ ਦਾ ਖੂਬਸੂਰਤ ਤੋਹਫਾ ਦਿੱਤਾ ਹੈ।
ਇਸ ਦੇ ਲਈ ਮੈਂ ਪਾਰਟੀ ਹਾਈ ਕਮਾਂਡ ਦਾ ਹਮੇਸ਼ਾ ਰਿਣੀ ਰਹਾਂਗਾ, ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ- ਜੋ ਵੀ ਮੁੱਦੇ ਉਹਨਾਂ ਉਠਾਏ ਹਨ, ਉਹਨਾਂ ਦਾ ਇੱਕ-ਇੱਕ ਕਰਕੇ ਹੱਲ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੋਹਾਲੀ ਦੀ ਜੋ ਵੱਡੀ ਸਮੱਸਿਆ ਸੀ ਕੂੜੇ ਦੀ , ਉਸ ਦੇ ਵਿੱਚ 70 ਕਰੋੜ ਰੁਪਏ ਦੇ ਟੈਂਡਰ ਖੁੱਲ ਚੁੱਕੇ ਹਨ ਅਤੇ ਇਹ 80 ਤੋਂ 85 ਕਰੋੜ ਰੁਪਏ ਦਾ ਕੰਮ ਹੈ ਅਤੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਕੂੜੇ ਦੇ ਮਸਲੇ ਦਾ ਵੀ ਸਥਾਈ ਹੱਲ ਹੋ ਜਾਵੇਗਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਮਰਥਕ ਅਤੇ ਅਹੁਦੇਦਾਰ ਵੀ ਹਾਜਰ ਸਨ।
- Download Babushahi App
-
-