ਖਡੂਰ ਸਾਹਿਬ: ਭੇਦਭਰੇ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼- ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Baljit Singh
ਖਡੂਰ ਸਾਹਿਬ ਵਿਖੇ ਭੇਦਭਰੇ ਹਾਲਾਤਾਂ ਵਿੱਚ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਨਾਗੋਕੇ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਸਕੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਉਸਨੂੰ ਘਰ ਤੋਂ ਬੁਲਾ ਕੇ ਸਰਤਾਜ ਨਾਮਕ ਲੜਕਾ ਲੈ ਗਿਆ ਸੀ ਅਤੇ ਉਸ ਉਪਰੰਤ ਸਾਡੇ ਘਰ ਕੁਝ ਲੋਕ ਆਏ ਅਤੇ ਨੀਲੇ ਡਰੰਮ ਬਾਰੇ ਪੁੱਛਿਆ ਅਤੇ ਡਰੰਮ ਮੂਦਾ ਮਾਰ ਕੇ ਉਹ ਪਿੱਛੇ ਮੁੜ ਗਏ ਕਿਹਾ ਅਸੀਂ ਸੀਆਈਏ ਸਟਾਫ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਏ ਹਾਂ ਅਤੇ ਵਾਪਸ ਚਲੇ ਗਏ ਅਤੇ ਮੈਨੂੰ ਕਿਸੇ ਲਵ ਨਾਮਕ ਵਿਅਕਤੀ ਨੇ ਦੱਸਿਆ ਕਿ ਅਸੀਂ ਤੁਹਾਡੇ ਲੜਕੇ ਨੂੰ ਕੁੱਟ ਰਹੇ ਹਨ ਅਤੇ ਤੁਹਾਡੇ ਲੜਕੇ ਨੂੰ ਸਕੂਲ ਦੇ ਕੋਲ ਸੁੱਟ ਗਿਆ ਗਏ ਹਨ।
ਜਦ ਅਸੀਂ ਆ ਕੇ ਦੇਖਿਆ ਸਾਡਾ ਲੜਕਾ ਮ੍ਰਿਤਕ ਹਾਲਤ ਵਿੱਚ ਸੜਕ ਕਿਨਾਰੇ ਪਿਆ ਸੀ ਅਤੇ ਉਸਦੇ ਸਰੀਰ ਦੇ ਉੱਪਰ ਕੁੱਟਮਾਰ ਦੇ ਨਿਸ਼ਾਨ ਸਨ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਮੌਕੇ ਤੇ ਪੁੱਜੇ ਪੁਲਿਸ ਕਰਮਚਾਰੀ ਵੱਲੋਂ ਕੋਈ ਵੀ ਸਪੱਸ਼ਟ ਜਵਾਬ ਘਟਨਾ ਸਬੰਧੀ ਨਹੀਂ ਦਿੱਤਾ ਗਿਆ ਅਤੇ ਇਹ ਕਹਿੰਦੇ ਹੋਏ ਪੱਲਾ ਝਾੜ ਦਿੱਤਾ ਗਿਆ ਕਿ ਐਸਐਚ ਓ ਗੋਇੰਦਵਾਲ ਸਾਹਿਬ ਆ ਰਹੇ ਹਨ ਉਹ ਹੀ ਇਸ ਮਾਮਲੇ ਬਾਰੇ ਤੁਹਾਨੂੰ ਕੁਝ ਦੱਸ ਸਕਦੇ ਹਨ ਮੇਰੀ ਵੀਡੀਓ ਤੁਸੀਂ ਨਾ ਬਣਾਓ।
- Download Babushahi App
-
-