ਗੁਰਦਾਸਪੁਰ: ਭੀੜ ਭਾੜ ਵਾਲੇ ਇਲਾਕੇ 'ਚੋਂ ਗਰੀਬ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਚੋਰ
ਹਰ ਮਹੀਨੇ ਦੋ ਦੋ ਢਾਈ ਢਾਈ ਹਜਾਰ ਦੇ ਰਿਹਾ ਸੀ ਕਿਸ਼ਤਾਂ, ਸੀਸੀਟੀਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ, 13 ਜੁਲਾਈ 2026- ਸ਼ਹਿਰ ਦੇ ਸਭ ਤੋਂ ਵਿਅਸਤ ਅਤੇ ਭੀੜ ਭਾਲ ਵਾਲੇ ਇਲਾਕੇ ਹਨੂੰਮਾਨ ਚੌਂਕ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ । ਕੁਝ ਦਿਨ ਪਹਿਲਾਂ ਇਥੋਂ ਇੱਕ ਔਰਤ ਦਾ ਪਰਸ ਖੋ ਲਿਆ ਗਿਆ ਸੀ ਅਤੇ ਉਸ ਤੋਂ ਪਹਿਲਾਂ ਇੱਕ ਔਰਤ ਦਾ ਮੋਬਾਈਲ ਵੀ ਲੈ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸਨ ਤੇ ਅੱਜ ਇਸੇ ਚੌਂਕ ਵਿੱਚ ਫੜੀ ਲਗਾ ਕੇ ਔਰਤਾਂ ਦੇ ਹੱਥਾਂ ਤੇ ਮਹਿੰਦੀ ਲਗਾਉਣ ਵਾਲੇ ਗਰੀਬ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਮੋਟਰਸਾਈਕਲ ਚੋਰੀ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਨੌਜਵਾਨ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਜਿਨਾਂ ਵਿੱਚੋਂ ਦੋ ਅੱਗੇ ਚਲੇ ਜਾਂਦੇ ਹਨ ਅਤੇ ਇੱਕ ਵਾਪਸ ਮੁੜ ਕੇ ਮੋਟਰਸਾਈਕਲ ਖੋਲ ਕੇ ਲੈ ਜਾਂਦਾ ਹੈ।
ਮੋਟਰਸਾਈਕਲ ਦੇ ਮਾਲਕ ਪਰ੍ਰਵਾਸੀ ਨੌਜਵਾਨ ਅਜੀਤ ਕੁਮਾਰ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਕੁਝ ਸਮਾਂ ਪਹਿਲਾਂ ਹੀ ਲਿਆ ਸੀ ਅਤੇ ਉਸਦੇ ਪੂਰੇ ਪੈਸੇ ਵੀ ਹਜੇ ਨਹੀਂ ਦਿੱਤੇ ਸੀ । 25 ਕੁ ਹਜ਼ਾਰ ਰੁਪਆ ਰਹਿੰਦਾਂ ਸੀ ਜਿਸ ਨੂੰ ਉਹ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਹਰ ਮਹੀਨੇ ਕਰਕੇ ਚੁਕਤਾ ਕਰ ਰਿਹਾ ਸੀ । ਉਸਨੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਉਸ ਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ।
- Download Babushahi App
-
-