ਪਸ਼ੂਆਂ ਦੇ ਫਾਰਮ 'ਚੋਂ ਗਾਵਾਂ ਹੋਰ ਸਮਾਨ ਚੋਰੀ
ਇਲਾਕੇ ਅੰਦਰ ਲਗਾਤਾਰ ਪਸ਼ੂਆਂ ਦੀ ਹੋ ਰਹੀ ਚੋਰੀ ਕਾਰਨ ਪਸ਼ੂ ਪਾਲਕ ਪਰੇਸ਼ਾਨ
ਰੋਹਿਤ ਗੁਪਤਾ
ਕਾਹਨੂੰਵਾਨ, 13 ਜੁਲਾਈ, ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਾਹਨੂੰਵਾਨ ਤੋਂ ਘੱਲੂਘਾਰਾ ਸਾਹਿਬ ਨੂੰ ਜਾਂਦੀ ਜਾਂਦੀ ਸੜਕ ਪਸ਼ੂਆਂ ਦੇ ਫਾਰਮ ਦੇ ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਦਾ ਇੱਕ ਗਰੋਹ ਫਾਰਮ ਵਿੱਚੋ 3 ਗਾਵਾਂ ਅਤੇ ਇੱਕ ਵਛੜੀ ਚੋਰੀ ਕਰਕੇ ਲੈ ਗਿਆ। ਗਾਵਾਂ ਤੋਂ ਇਲਾਵਾ ਇਹ ਚੋਰ ਗਰੋਹ ਫਾਰਮ ਵਿੱਚ ਲੱਗਿਆ ਇਨਵਰਟਰ ਬੇਟਰਾਂ, ਕੱਟਰ ਅਤੇ ਗਾਵਾਂ ਨੂੰ ਪਾਉਣ ਵਾਲੀ ਫ਼ੀਡ ਦੀਆਂ ਤਿੰਨ ਬੋਰੀਆਂ ਵੀ ਲੈ ਗਏ। ਕਾਹਨੂੰਵਾਨ ਦੇ ਬਿਕਰਮ ਸਿੰਘ ਨੇ ਦੱਸਿਆ ਕਿ ਉਸਨੇ ਯੂਰਪ ਵਿੱਚੋਂ ਵਾਪਸ ਪਰਤ ਕੇ ਪਸ਼ੂਆਂ ਦਾ ਫਾਰਮ ਖੋਲ੍ਹਣ ਦਾ ਮਨ ਬਣਾ ਕਿ ਕੁਝ ਸਮਾਂ ਪਹਿਲਾ ਕਾਹਨੂੰਵਾਨ ਘਲੂਘਾਰਾ ਸਾਹਿਬ ਰੋਡ ਉੱਪਰ ਗਾਵਾਂ ਦਾ ਫਾਰਮ ਖੋਲਿਆ ਹੈ।
ਬੀਤੀ ਰਾਤ ਚੋਰਾਂ ਦਾ ਇੱਕ ਗਰੋਹ ਉਸਦੇ ਗਾਵਾਂ ਦੇ ਫਾਰਮ 'ਚ ਦਾਖਿਲ ਹੋਇਆ ਅਤੇ ਉਹਨਾਂ ਨੇ ਫਾਰਮ ਹਾਊਸ ਉਤੇ ਸੁੱਤੇ ਨੌਕਰ ਗੁਰਨਾਮ ਸਿੰਘ ਦੇ ਹੱਥਾਂ ਪੈਰਾਂ ਨੂੰ ਬੰਨ ਦਿੱਤਾ ਅਤੇ ਉਸ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਕੰਧ ਤੋਂ ਪਾਰ ਸੁੱਟ ਦਿੱਤਾ ਤਾਂ ਜੋ ਉਹ ਇਸ ਬਾਰੇ ਕਿਸੇ ਨੂੰ ਸੂਚਨਾ ਨਾ ਦੇ ਸਕੇ। ਇਸ ਤੋਂ ਬਾਅਦ ਉਹਨਾਂ ਨੇ ਗੇਟ ਦੇ ਅੰਦਰ ਲੱਗੇ ਤਾਲੇ ਨੂੰ ਖੋਲਿਆ ਅਤੇ ਅੰਦਰੋਂ ਤਿੰਨ ਕੀਮਤੀ ਗਾਵਾਂ, ਇੱਕ ਵੱਛੀ, ਕੱਟਰ, ਇਨਵਰਟਰ- ਬੇਟਰਾਂ, 3 ਫ਼ੀਡ ਦੀਆਂ ਬੋਰੀਆਂ ਚੋਰੀ ਕਰਕੇ ਗਾਵਾਂ ਸਮੇਤ ਇਹ ਸਾਰਾ ਸਮਾਨ ਇੱਕ ਛੋਟੇ ਹਾਥੀ ਅਤੇ ਬਲੇਰੋਂ ਜੀਪ 'ਤੇ ਲੱਦ ਕੇ ਲੈ ਗਏ। ਇਹ ਚੋਰ ਜਾਂਦੇ ਵਾਰ ਫਾਰਮ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ। ਬਿਕਰਮ ਸਿੰਘ ਨੇ ਦੱਸਿਆ ਕਿ ਉਸਦੇ ਫਾਰਮ ਤੋਂ ਗਾਵਾਂ ਤੇ ਹੋਰ ਸਮਾਨ ਚੋਰੀ ਹੋਣ ਦੇ ਨਾਲ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਸਬੰਧੀ ਕਾਹਨੂੰਵਾਨ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।
- Download Babushahi App
-
-