ਕਿਰਤੀ ਕਿਸਾਨ ਯੂਨੀਅਨ ਵੱਲੋਂ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ ਕਾਰਵਾਈ ਮੰਗੀ
ਦਲਜੀਤ ਕੌਰ
ਸੰਗਰੂਰ, 13 ਜੁਲਾਈ, 2026: ਕਾਫੀ ਸਮੇਂ ਤੋਂ ਲੌਗੋਵਾਲ ਵਿਖੇ ਸਸਤੀਆਂ ਕੀਟਨਾਸ਼ਕ,ਨਦੀਨ ਨਾਸ਼ਕ ਦਵਾਈਆਂ ਵੇਚਣ ਦੇ ਨਾਂ ਹੇਠ ਚੱਲ ਰਹੀਆਂ ਦੁਕਾਨਾਂ ਤੇ ਖੇਤੀਬਾੜੀ ਵਿਭਾਗ ਦੀਆਂ ਚੰਡੀਗੜ੍ਹ ਤੋਂ ਆਈਆਂ ਟੀਮਾਂ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਛਾਪੇਮਾਰੀ ਕਰਕੇ 22 ਸੈਂਪਲ ਭਰੇ ਗਏ ਸਨ,ਜਿਨਾਂ ਵਿੱਚੋਂ 18 ਸੈਂਪਲ ਫੇਲ੍ਹ ਹੋ ਗਏ ਅਤੇ ਦੋ ਦੀ ਰਿਪੋਰਟ ਆਉਣੀ ਬਾਕੀ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਿਸਾਨਾਂ ਨੂੰ ਫਰਟੀਲਾਈਜ਼ਰ ਦੇ ਨਾਂ ਹੇਠ ਗੈਰ ਮਿਆਰੀ ਦਵਾਈਆਂ ਵੇਚੀਆਂ ਜਾ ਰਹੀਆਂ ਸਨ ਜਿਸ ਤੇ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ ਸੀ।ਪਿਛਲੇ ਸਮੇਂ ਚ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਝਾੜ ਅਤੇ ਗੁਣਵੱਤਾ ਤੇ ਵੀ ਅਸਰ ਪਿਆ ਹੈ।
ਅੱਜ ਕਿਰਤੀ ਕਿਸਾਨ ਯੂਨੀਅਨ ਦੇ ਇੱਕ ਵਫਦ ਵੱਲੋਂ ਮੁੱਖ ਖੇਤੀਬਾੜੀ ਅਫਸਰ ਹਰਬੰਸ ਸਿੰਘ ਸਿੱਧੂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਸੈਂਪਲ ਫੇਲ ਹੋਣ ਵਾਲੇ ਡੀਲਰਾਂ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਜਾਵੇ ਤੇ ਇਨਾਂ ਦੀਆਂ ਜਾਇਦਾਦਾਂ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ। ਅਤੇ ਇਸੇ ਤਰ੍ਹਾਂ ਜ਼ਿੰਨਾ ਅਧਿਕਾਰੀਆਂ ਦੀ ਇਸ ਇਲਾਕੇ ਵਿੱਚ ਜਿੰਮੇਵਾਰੀ ਸੀ ਉਹਨਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਜਲਦ ਹੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਤਾਂ ਯੂਨੀਅਨ ਵੱਲੋਂ ਇਸ ਮਾਮਲੇ ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਵਫਦ ਵਿੱਚ ਸੂਬਾ ਆਗੂ ਭੁਪਿੰਦਰ ਸਿੰਘ ਲੌਗੋਵਾਲ, ਜ਼ਿਲ੍ਹਾਂ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜ਼ਿਲ੍ਹਾ ਆਗੂ ਗੁਰਮੇਲ ਸਿੰਘ ਉਭਾਵਾਲ, ਜੁਝਾਰ ਸਿੰਘ ਬਡਰੁੱਖਾਂ, ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ, ਗੁਰਮੇਲ ਸਿੰਘ ਉਭਾਵਾਲ, ਯੂਥ ਵਿੰਗ ਆਗੂ ਲਖਵਿੰਦਰ ਸਿੰਘ, ਸਤਵਿੰਦਰ ਸਿੰਘ ਬਹਾਦਰਪੁਰ, ਅਮਰਜੀਤ ਸਿੰਘ ਬਡਰੁੱਖਾਂ, ਬਲਾਕ ਆਗੂ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
- Download Babushahi App
-
-