ਸਮੇਂ ਦੀ ਮੰਗ ਹੈ ਪਰਿਵਾਰ ਨਿਯੋਜਨ - ਡਾਕ੍ਟਰ ਮਹੇਸ਼ ਪ੍ਰਭਾਕਰ
ਰੋਹਿਤ ਗੁਪਤਾ
ਗੁਰਦਾਸਪੁਰ 13 ਜੁਲਾਈ
ਪੰਜਾਬ ਸਰਕਾਰ ਵੱਲੋਂ ਰਾਜ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਉਦੇਸ਼ ਅਤੇ ਸਿਹਤ ਮੰਤਰੀ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਿਹਤਰ ਸਿਹਤ ਸੇਵਾਵਾਂ ਦੇਣ ਅਤੇ ਸਿਹਤ ਪ੍ਰੋਗਰਾਮਾਂ ਨੂੰ ਵਧੀਆ ਢੰਗ ਨਾਲ ਚਲਾਉਣ ਸੰਬੰਧੀ ਚਰਚਾ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕ੍ਟਰ ਮਹੇਸ਼ ਪ੍ਰਭਾਕਰ ਜਮ
ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ। ਸਰਕਾਰ ਵੱਲੋਂ ਮਨਾਏ ਜਾ ਰਹੇ ਵਿਸ਼ਵ ਆਬਾਦੀ ਦਿਵਸ ਦੌਰਾਨ ਸਿਹਤ ਸੰਸਥਾਵਾਂ ਵਿੱਚ ਨਸਬੰਦੀ ਅਤੇ ਨਲਬੰਦੀ ਦੇ ਕੇਸ ਕੀਤੇ ਜਾ ਰਹੇ ਹਨ। ਸਿਹਤ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਦੱਸਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਨਾਂ ਦਿਨੀਂ ਬਰਸਾਤ ਰੁੱਤ ਦੌਰਾਨ ਮੱਛਰ ਜਨੀਤ ਰੋਗ ਫੈਲਣ ਦਾ ਖ਼ਦਸ਼ਾ ਹੈ ਜਿਸ ਲਈ ਸਿਹਤ ਮੁਲਾਜ਼ਿਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਫੀਲਡ ਟੀਮਾਂ ਵੱਲੋਂ ਲਾਰਵਾ ਦੀ ਜਾਂਚ ਕੀਤੀ ਜਾ ਰਹੀ ਹੈ। ਮੱਛਰ ਦੇ ਖਾਤਮੇ ਲਈ ਸਪਰੇਅ ਵੀ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਗਰਭਵਤੀ ਮਹਿਲਾਵਾਂ ਦੀ ਸੰਭਾਲ, ਸੁਰੱਖਿਅਤ ਡਿਲਿਵਰੀ, ਟੀਕਾਕਰਨ ਅਤੇ ਬੱਚਿਆਂ ਦੀ ਪੋਸ਼ਣ ਸਥਿਤੀ, ਮੁਖਮੰਤਰੀ ਸਿਹਤ ਯੋਜਨਾ, ਏਡਜ਼ ਕੰਟਰੋਲ ਪ੍ਰੋਗਰਾਮ,ਟੀਬੀ ਮੁਹਿੰਮ, ਡੇਂਗੂ ਸੀਜ਼ਨ ਤੇ ਹੋਰ ਪ੍ਰੋਗਰਾਮ ਦੀ ਚਰਚਾ ਕੀਤੀ ਗਈ। ਸਾਰੇ ਅਧਿਕਾਰੀਆਂ ਅਤੇ ਸਟਾਫ਼ ਨੂੰ ਨਿਰਧਾਰਤ ਟੀਚੇ ਸਮੇਂ ਸਿਰ ਅਤੇ ਪੂਰੀ ਜ਼ਿੰਮੇਵਾਰੀ ਨਾਲ ਪੂਰੇ ਕਰਨ ਲਈ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆ, ਨਾਲ ਹੀ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਪਹੁੰਚ ਨੂੰ ਹਰ ਪੱਧਰ ’ਤੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।
ਇਸ ਦੇ ਨਾਲ ਹੀ ਸਿਵਲ ਸਰਜਨ ਜੀ ਨੇ ਸਾਰੀਆਂ ਸਿਹਤ ਸੰਸਥਾਵਾਂ ਦਾ ਰਿਕਾਰਡ ਕੀਪਿੰਗ ਠੀਕ ਕਰਨ ਲਈ ਵੀ ਕਿਹਾ । ਸਰਕਾਰ ਵੱਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਲਾਭ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ।ਸਮੂਹ ਐਸ.ਐਮ.ਓਜ਼ ਨੂੰ ਨੈਸ਼ਨਲ ਪ੍ਰੋਗਰਾਮਾਂ ਦੀ ਸਮੇਂ ਸਮੇਂ ਤੇ ਆਪਣੇ ਪੱਧਰ 'ਤੇ ਸਮੀਖਿਆ ਕਰਨ ਲਈ ਕਿਹਾ ਗਿਆ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ ਪ੍ਰਭਜੋਤ ਕਲਸੀ , ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਭਾਵਨਾ ਸ਼ਰਮਾ,ਜ਼ਿਲਾ ਸਿਹਤ ਅਫ਼ਸਰ ਡਾਕ੍ਟਰ ਰਮੇਸ਼ ਕੁਮਾਰ, ਡੀ ਡੀ ਐਚ ਓ ਡਾਕ੍ਟਰ ਵਿਨੋਦ ਭਗਤ, ਜਿਲਾ ਟੀਬੀ ਅਫਸਰ ਡਾਕਟਰ ਸਚੇਤਨ ਅਬਰੋਲ ,ਐਪੀਡੀਮੋਲੋਜਿਸਟ ਡਾ. ਵੰਦਨਾ , ਐਸਐਮਓ ਡਾਕ੍ਟਰ ਰਵਿੰਦਰ ਸਿੰਘ, ਡਾਕ੍ਟਰ ਵਰਿੰਦਰ ਮੋਹਨ , ਡਾਕ੍ਟਰ ਲਲਿਤ ਮੋਹਨ, ਡਾਕ੍ਟਰ ਜਸਵਿੰਦਰ ਸਿੰਘ, ਡਾਕ੍ਟਰ ਅੰਕੁਰ ਕੌਸ਼ਲ, ਡਾਕ੍ਟਰ ਅਮਰਦੀਪ ਸਿੰਘ ਬੈਂਸ, ਡਾਕ੍ਟਰ ਅਨੀਤਾ ਮਹਾਜਨ , ਡਾਕ੍ਟਰ ਸੰਦੀਪ ਸਿੰਘ, ਡਾਕ੍ਟਰ ਪਰਜੀਤ ਕੌਰ, ਡਾਕ੍ਟਰ ਹੇਮ ਲਤਾ, ਡਾਕ੍ਟਰ ਨਵਦੀਪ ਕੌਰ ਆਦਿ ਹਾਜ਼ਰ ਸਨ।
- Download Babushahi App
-
-