ਬੱਸ ਹੇਠ ਆ ਕੇ ਜਖਮੀ ਹੋਈ ਔਰਤ ਦਾ ਇਲਾਜ ਨਾ ਕਰਾਉਣ ਨੂੰ ਲੈ ਕੇ ਕਿਸਾਨਾਂ ਨੇ ਬੱਸਾਂ ਘੇਰੀਆਂ
ਅਸ਼ੋਕ ਵਰਮਾ
ਬਠਿੰਡਾ,19 ਜੂਨ 2026: ਇੱਕ ਪ੍ਰਾਈਵੇਟ ਟਰਾਂਸਪੋਰਟ ਦੀ ਇੱਕ ਗੱਲ ਬੱਸ ਵੱਲੋਂ ਪਿੰਡ ਗਿਆਨਾ ਦੀ ਇੱਕ ਔਰਤ ਨੂੰ ਦਰੜ ਕੇ ਮਰਨ ਕਿਨਾਰੇ ਪਈ ਹੋਣ ਤੇ ਇਲਾਜ ਨਾ ਕਰਾਉਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ, ਸੰਗਤ ਮੌੜ ਮੰਡੀ ਅਤੇ ਰਾਮਪੁਰਾ ਨੇ ਅੱਜ ਪਿੰਡ ਜੀਵਨ ਸਿੰਘ ਵਾਲਾ ਅਤੇ ਢੱਡੇ ਵਿੱਚ ਉਸ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਰੋਕ ਕੇ ਪਾਸੇ ਸਾਈਡ ਤੇ ਲਾਈਆਂ ਪਰ ਬੱਸ ਵਾਲਿਆਂ ਨੇ ਬੱਸਾਂ ਟੇਢੀਆਂ ਲਾ ਕੇ ਰਾਮਪੁਰਾ ਮੌੜ ਸੜਕ ਜਾਮ ਕਰ ਦਿੱਤੀ। ਇਸ ਮੌਕੇ ਪਹੁੰਚੇ ਡੀਐਸਪੀ ਤਲਵੰਡੀ ਸਾਬੋ ਤਹਿਸੀਲਦਾਰ ਬਾਲਿਆਂਵਾਲੀ, ਡੀਐਸਪੀ ਮੌੜ ਅਤੇ ਡੀਐਸਪੀ ਫੂਲ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜਾਮ ਖੁਲਵਾਇਆ ਜਾਵੇ ਪਰ ਬੱਸਾਂ ਵਾਲਿਆਂ ਨੇ ਜਾਮ ਨਹੀਂ ਖੋਲ੍ਹਿਆ ਤੇ ਰਾਹਗੀਰਾਂ ਨੂੰ ਪਰੇਸ਼ਾਨ ਕੀਤਾ। ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਦੇ ਗੇੜ ਦੌਰਾਨ ਡੀਐਸਪੀ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਪਰਿਵਾਰ ਨਾਲ ਬੱਸ ਮਾਲਕਾਂ ਦੀ ਮੀਟਿੰਗ ਕਰਵਾ ਕੇ ਮਸਲਾ ਹੱਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਕੀਆਂ ਹੋਈਆਂ ਮਨਦੀਪ ਬੱਸਾਂ ਛੱਡ ਦਿੱਤੀਆਂ ਗਈਆਂ।
ਇਸ ਮੌਕੇ ਜਗਦੇਵ ਸਿੰਘ ਜੋਗੇਵਾਲਾ, ਰਾਮ ਸਿੰਘ ਕੋਟ ਗੁਰੂ,ਜਸਵੀਰ ਸਿੰਘ ਬੁਰਜ ਸੇਮਾ ਅਤੇ ਗੁਲਾਬ ਸਿੰਘ ਜਿਉਂਦ ਨੇ ਦੱਸਿਆ ਕਿ ਪਿਛਲੀ 3 ਦਸੰਬਰ 2025 ਨੂੰ ਪਿੰਡ ਗਿਆਨਾ ਦੇ ਵਾਸੀ ਵਿੱਕੀ ਸਿੰਘ ਦੀ ਧਰਮਪਤਨੀ ਪਰਮਜੀਤ ਕੌਰ ਨੂੰ ਇੱਕ ਪ੍ਰਾਈਵੇਟ ਬੱਸ ਨੇ ਦਰੜ ਦਿੱਤਾ ਸੀ ਜਿਸ ਨਾਲ ਪਰਮਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਜ਼ਿੰਦਗੀ ਮੌਤ ਨਾਲ ਜੂਝ ਰਹੇ ਹਨ। ਉਸ ਮੌਕੇ ਜਥੇਬੰਦੀ ਤੇ ਪਿੰਡ ਵਾਸੀਆਂ ਨਾਲ ਬੱਸ ਮਾਲਕਾਂ ਵੱਲੋਂ ਇਲਾਜ ਕਰਵਾਉਣ ਦੀ ਗੱਲ ਹੋਈ ਸੀ ਪਰ ਬਾਅਦ ਵਿੱਚ ਕੋਈ ਇਲਾਜ ਨਹੀਂ ਕਰਵਾਇਆ ਗਿਆ।ਇਸ ਸਮੇਂ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਿਵਾਰ ਨੇ ਇਲਾਜ ਲਈ ਦੋ 2 ਕਿਲੇ ਜ਼ਮੀਨ ਹੈ ਗਹਿਣੇ ਕਰ ਦਿੱਤੀ ਤੇ ਆਰਥਿਕ ਹਾਲਤ ਬਹੁਤ ਤਰਸਯੋਗ ਹਨ।ਇਸ ਮੌਕੇ ਨਛੱਤਰ ਸਿੰਘ ਢੱਡੇ, ਨਿਰਮਲ ਸਿੰਘ ਭੂੰਦੜ, ਗੁਰਮੇਲ ਸਿੰਘ ਢੱਡੇ, ਰਾਜਵਿੰਦਰ ਸਿੰਘ ਰਾਮ ਨਗਰ,ਗੁਰਜੀਤ ਸਿੰਘ ਬੰਗੇਹਰ ਚੜਤ ਕਲਕੱਤਾ ਸਿੰਘ ਮਾਣਕ ਖਾਨਾ,ਅੰਮ੍ਰਿਤ ਸਿੰਘ ਮੋੜ ਚੜਤ੍ਹ, ਬਲਾਕ ਤਲਵੰਡੀ ਸਾਬੋ ਦੇ ਜਨਰਲ ਸਕੱਤਰ ਕਾਲਾ ਚੱਠੇਵਾਲਾ, ਕੁਲਵਿੰਦਰ ਸਿੰਘ ਗਿਆਨਾ, ਰਣਜੋਧ ਸਿੰਘ ਮਾਹੀ ਨੰਗਲ ,ਕਲੱੱਤਰ ਕਲਾਲ ਵਾਲਾ, ਸਮੇਤ ਪਿੰਡ ਇਕਾਈਆ ਦੇ ਆਗੂ ਵਰਕਰ ਹਾਜ਼ਰ ਸਨ।
- Download Babushahi App
-
-