''ਸਾਡੇ ਘਰ ‘ਤੇ ਹੀ ਚੱਲੀਆਂ ਗੋਲੀਆਂ, ਪੁਲਿਸ ਨੇ ਮੇਰਾ ਹੀ ਚੱਕ ਲਿਆ ਪੁੱਤ”, ਬਜ਼ੁਰਗ ਮਾਤਾ ਦਾ ਦੋਸ਼
ਅਦਾਲਤ ਬਾਹਰ ਪੁੱਤ ਨੂੰ ਮਿਲਣ ਆਈ ਮਾਤਾ ਲੱਗੀ ਰੋਣ
ਕਹਿੰਦੀ ਸਾਰੇ ਬੂਹੇ ਖੜਕਾਏ, ਕਿਤੇ ਨੀਂ ਹੋਈ ਸੁਣਵਾਈ..
ਬਲਜੀਤ ਸਿੰਘ/ ਬਾਬੂਸ਼ਾਹੀ ਬਿਊਰੋ
ਤਰਨ ਤਰਨ, 13 ਜੂਨ 2026 : ਤਰਨ ਤਰਨ ਦੇ ਪਿੰਡ ਖੱਖ ਦੇ ਨੌਜ਼ਵਾਨ ਮਨਪ੍ਰੀਤ ਸਿੰਘ ਨੂੰ ਥਾਣਾ ਵੈਰੋਵਾਲ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਸੀ। ਇਸ ਮੌਕੇ ਅਦਾਲਤ ਦੇ ਬਾਹਰ ਉਸਦੀ ਮਾਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਲ 2024 ਦਾ ਮਾਮਲਾ ਹੈ ਜਦੋਂ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੇ ਹੀ ਰਿਸ਼ਤੇਦਾਰਾਂ ਦੇ ਨਾਲ ਝਗੜਾ ਹੋਇਆ ਸੀ ਉਸ ਉਪਰੰਤ ਪਿੰਡ ਦੇ ਮੁਹਤਬਰ ਵੱਲੋਂ ਬੈਠ ਕੇ ਰਾਜੀਨਾਮਾ ਕਰਾ ਦਿੱਤਾ ਗਿਆ ਅਤੇ ਉਸੇ ਦਿਨ ਹੀ ਦੇਰ ਸ਼ਾਮ ਉਕਤ ਧਿਰ ਵੱਲੋਂ ਉਹਨਾਂ ਨੂੰ ਫੋਨ ਦੇ ਉੱਤੇ ਧਮਕਾਉਂਦੇ ਕਿਹਾ ਗਿਆ ਕਿ ਅਸੀਂ ਆ ਰਹੇ ਹਾਂ ਅਤੇ ਉਹਨਾਂ ਵੱਲੋਂ ਸਾਡੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅਸੀਂ ਮਸਾਂ ਭੱਜ ਕੇ ਆਪਣੀ ਜਾਨ ਬਚਾਈ । ਅਸੀਂ ਸਾਰੇ ਆਪਣੇ ਘਰ ਦੇ ਅੰਦਰ ਹੀ ਸੀ ਪ੍ਰੰਤੂ ਦੂਜੀ ਧਿਰ ਵੱਲੋਂ ਉਲਟਾ ਸਾਡੇ ਤੇ ਹੀ ਗੋਲੀਆਂ ਚਲਾਉਣ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਅਤੇ ਮੇਰੇ ਦੋ ਪੁੱਤਰਾਂ ਅਤੇ ਨੂਹ ਦੇ ਉੱਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਸਾਡੀ ਉਸ ਵੇਲੇ ਦੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਹੁਣ ਮੇਰੇ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਬਜ਼ੁਰਗ ਮਾਤਾ ਵੱਲੋਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ।
- Download Babushahi App
-
-