ਲਾਈਬ੍ਰੇਰੀਅਨ ਯੂਨੀਅਨ ਪੰਜਾਬ ਵੱਲੋਂ MLA ਤਲਵੰਡੀ ਸਾਬੋ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2026 : ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ ਨੂੰ ਐਮ ਐਲ ਏ ਹਲਕਾ ਤਲਵੰਡੀ ਸਾਬੋ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਅਨ ,ਕਾਲਜਾਂ ਵਿੱਚ ਸਹਾਇਕ ਲਾਇਬ੍ਰੇਰੀਅਨ ਅਤੇ ਰੀਸਟੋਰ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਲਾਇਬ੍ਰੇਰੀ ਲਈ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਕੱਢਣ ਉਹ ਇਲਾਵਾ ਪੰਜਾਬ ਵਿੱਚ ਲਾਇਬਰੇਰੀ ਐਕਟ ਬਣਾਉਣ ਲਈ ਮੰਗ ਪੱਤਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੇ 19 ਰਾਜਾਂ ਵਿੱਚ ਲਾਇਬ੍ਰੇਰੀ ਐਕਟ ਪਾਸ ਹੋ ਚੁੱਕਿਆ ਪਰ ਪੰਜਾਬ ਵਿੱਚ ਅਜੇ ਤੱਕ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮੌਕੇ ਵਿਭਾਗ ਦੇ ਨੁਮਾਇੰਦਿਆਂ ਨੇ ਲਾਇਬ੍ਰੇਰੀਆਂ ਵਿੱਚ, ਨਵੀਆਂ ਅਸਾਮੀਆਂ ਮੁਹੱਈਆ ਕਰਵਾਉਣ ਸਬੰਧੀ ਮੰਗਾਂ ਉਠਾਈਆਂ। ਵਿਧਾਇਕ ਬਲਜਿੰਦਰ ਕੌਰ ਨੇ ਮੰਗ ਪੱਤਰ ਲੈਂਦੇ ਹੋਏ ਨੁਮਾਇੰਦਿਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਵਿਸ਼ਵਾਸ ਜਿਤਾਇਆ ਤੇ ਭਰੋਸਾ ਦਿੱਤਾ ।
ਉਹਨਾਂ ਕਿਹਾ ਕਿ ਇਹ ਮਸਲਾ ਸਰਕਾਰ ਦੇ ਧਿਆਨ ਵਿੱਚ ਜਲਦੀ ਹੀ ਲਿਆਂਦਾ ਜਾਵੇਗਾ ਅਤੇ ਯੋਗ ਕਾਰਵਾਈ ਲਈ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕੇ ਇਹ ਮਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਵੀ ਪਹੁੰਚਾਵਾਂਗੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਪੂਰਾ ਕੀਤਾ ਜਾਏਗਾ।ਲਾਇਬ੍ਰੇਰੀ ਵਿਭਾਗ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਜਲਦ ਸਕਾਰਾਤਮਕ ਫ਼ੈਸਲਾ ਲਿਆ ਜਾਵੇਗਾ, ਜਿਸ ਨਾਲ ਪੰਜਾਬ ਦੀਆਂ ਲਾਇਬ੍ਰੇਰੀਆਂ ਅਤੇ ਪਾਠਕ ਵਰਗ ਨੂੰ ਲਾਭ ਮਿਲੇਗਾ। ਇਸ ਮੌਕੇ ਤੇ ਸੂਬਾ ਕਨਵੀਨਰ ਰਾਜ ਸਿੰਘ ਬਰਨਾਲਾ ,ਸਹਾਇਕ ਸੂਬਾ ਕਨਵੀਨਰ ਭੁਪਿੰਦਰ ਸਿੰਘ ਪਟਿਆਲਾ ,ਖਜ਼ਾਨਚੀ ਗਗਨਦੀਪ ਸਿੰਘ ਪਟਿਆਲਾ ,ਜ਼ਿਲ੍ਹਾ ਕਨਵੀਨਰ ਰਿੰਕੂ ਸਿੰਘ ਮਾਨਸਾ , ਸ਼ੇਰ ਸਿੰਘ ਬਰਨਾਲਾ
ਜਗਵੀਰ ਸਿੰਘ ਸੰਗਰੂਰ ,ਹਰਪ੍ਰੀਤ ਸਿੰਘ ਸੰਗਰੂਰ , ਮੈਂਬਰ ਵੀਰਪਾਲ ਕੌਰ, ਕਿਰਨਦੀਪ ਕੌਰ ਅਤੇ ਗੁਰਪਿੰਦਰ ਸਿੰਘ ਆਦਿ ਸ਼ਾਮਿਲ ਸਨ।
- Download Babushahi App
-
-