ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਧਰਨਾ ਪੰਜਵੇ ਦਿਨ ਚ ਪਹੁੰਚਿਆ
ਮੰਚ ਵੱਲੋਂ ਨੂੰਹੋਂ ਕਲੌਨੀ ਤੇ ਰੂਪਨਗਰ ਸ਼ਹਿਰ ਚ ਕੀਤੇ ਰੋਸ ਪ੍ਰਦਰਸ਼ਨ ਵੱਜੋਂ ਪੈਦਲ ਮਾਰਚ
ਮਨਪ੍ਰੀਤ ਸਿੰਘ
ਰੂਪਨਗਰ 13 ਜੂਨ
ਅੱਜ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਪੰਜਵੇ ਦਿਨ ਵਿਚ ਪਹੁੰਚ ਗਿਆ ਹੈ। ਇਹ ਧਰਨਾ ਹੂਣ 15-06-2026 ਤੋਂ ਬਾਅਦ ਵੀ ਜਾਰੀ ਰਹੇਗਾ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਂਦੀ । ਇਹ ਧਰਨਾ ਲਗਾਤਾਰ ਸਮੁੱਚੇ ਪੰਜਾਬ ਵਿੱਚ ਆਉਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਦਿਨ ਰਾਤ ਦਿੱਤਾ ਜਾ ਰਿਹਾ ਹੈ ਅਤੇ ਨੋਟੀਫਿਕੇਸ਼ਨ ਹੋਣ ਤੱਕ ਇਸ ਤਰ੍ਹਾਂ ਜਾਰੀ ਰਹੇਗਾ। ਇਸ ਧਰਨੇ ਦੌਰਾਨ ਸਾਂਝਾ ਮੰਚ ਵੱਲੋਂ ਕਲ ਨੂੰਹੋ ਕਲੋਨੀ ਵਿੱਚ ਝੰਡਾ ਮਾਰਚ ਕੀਤਾ ਗਿਆ ਸੀ। ਅੱਜ ਰੋਪੜ ਸ਼ਹਿਰ ਵਿਚ ਝੰਡਾ ਮਾਰਚ ਕਿਤਾ ਜਾ ਰਿਹਾ ਹੈ। ਅੱਜ ਦੇ ਝੰਡਾ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਅਪਣੇ 35-40 ਸਾਥੀਆਂ ਨਾਲ ਕੰਟਰੈਕਟਰ ਵਰਕਰਾਂ ਦੇ ਸਮਰਥਨ ਵਿਚ ਕਿਸਾਨ ਯੂਨੀਅਨ ਦੇ ਝੰਡੇ ਸਮੇਤ ਪਹੂੰਚੇ। ਅੱਜ ਦਾ ਝੰਡਾ ਮਾਰਚ ਰੋਪੜ ਸ਼ਹਿਰ ਦੇ ਰਾਮਲੀਲਾ ਮੈਦਾਨ ਤੋਂ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਅਗਵਾਈ ਹੇਠ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਮਿਲ ਕੇ ਸ਼ੂਰੁ ਕੀਤਾ ਗਿਆ। ਇਹ ਮਾਰਚ ਮੇਨ ਬਜਾਰ ਤੋਂ ਹੁੰਦਾ ਹੋਇਆ ਕਲਿਯਾਨ ਸਿਨੇਮਾ,ਬੇਲਾ ਚੌਕ, ਲਹਿਰੀ ਸ਼ਾਹ ਮੰਦਰ ਤੋਂ ਹੋਕੇ ਮੁੜ ਰਾਮਲੀਲਾ ਮੈਦਾਨ ਵਿੱਚ ਸਮਾਪਤ ਕੀਤਾ ਗਿਆ। ਮਾਰਚ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ, ਕੱਚੇ ਕਾਮੇ ਪੱਕੇ ਕਰੋ , ਕੀਤੇ ਵਾਅਦੇ ਪੂਰੇ ਕਰੋ ਆਦਿ ਨਾਅਰੇ ਨਾਲ ਪੂਰਾ ਰੋਪੜ ਸ਼ਹਿਰ ਗੂੰਜ ਉੱਠਿਆ । ਇਹ ਝੰਡਾ ਮਾਰਚ ਕਲ ਨੂੰ ਘਨੌਲੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਵੀ ਕਢੀਆ ਜਾਵੇਗਾ। ਸਮੁੱਚੇ ਪੰਜਾਬ ਦੇ ਕੰਟਰੈਕਟਰ ਵਰਕਰ 15-06-2026 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣਗੇ। ਬਿਜਲੀ ਉਤਪਾਦਨ ਨਿਰੰਤਰ ਘੱਟ ਰਿਹਾ ਹੈ। ਰੋਪੜ , ਲਹਿਰਾ, ਗੋਵਿੰਦਵਾਲ ਅਤੇ ਹਾਈਡਲ ਪ੍ਰੋਜੈਕਟਾਂ ਦੇ ਕਈ ਯੂਨਿਟ ਬੰਦ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੇ ਬਿਜਲੀ ਸੰਕਟ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਮੈਨੇਜਮੈਂਟ ਦੀ ਹੋਵੇਗੀ। ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ/ਮੀਤ ਪ੍ਰਧਾਨ, ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਸਸਕੌਰ/ਜਨਰਲ ਸਕੱਤਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਮਨਪ੍ਰੀਤ ਸਿੰਘ/ਮੈਂਬਰ, ਗੁਲਸ਼ਨ/ਮੈਂਬਰ ਰਾਮਾਨੰਦ/ਡਵਿਜਨ ਪ੍ਰਧਾਨ ਸਿਵਲ ਅਤੇ ਕੈਪਟਨ ਅਮਰਿੰਦਰ ਸਿੰਘ/ਮੈਂਬਰ, ਬਿਕਰਮਜੀਤ ਸਿੰਘ/ਮੈਂਬਰ, ਗਣੇਸ ਕੁਮਾਰ/ਮੈਂਬਰ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਹੀਰਾ, ਮੀਤ ਪ੍ਰਧਾਨ ਸ੍ਰੀ ਕਰਣਵੀਰ ਸਿੰਘ, ਮਿਡੀਆ ਇੰਚਾਰਜ ਸ੍ਰੀ ਗੁਰਮੀਤ ਸਿੰਘ ਮੀਤਾ, ਇਕਾਈ ਪ੍ਰਧਾਨ ਸ੍ਰੀ ਸਦਾਗਰ ਸਿੰਘ, ਸ੍ਰੀ ਰੂਪਿੰਦਰ ਪਾਲ ਸਿੰਘ ਫੂਲ, ਪ੍ਰੈਸ ਸਕੱਤਰ ਸ੍ਰੀ ਚਰਨਜੀਤ ਸਿੰਘ ਚੰਨੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-