ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਖੱਟਿਆ ਨਾਮਣਾ.....
ਪੰਜਾਬੀ, ਆਈ ਟੀ ਅਤੇ ਗਣਿਤ ਵਿਸ਼ਿਆਂ ਵਿੱਚੋਂ 100/100 ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਚਮਕਾਇਆ ਨਾਂ....
ਰੋਹਿਤ ਗੁਪਤਾ
ਗੁਰਦਾਸਪੁਰ 23 ਅਪ੍ਰੈਲ
ਸੇਂਟ ਕਬੀਰ ਸਕੂਲ ਸੁਲਤਾਨਪੁਰ -ਗੁਰਦਾਸਪੁਰ ਦੇ ਦਸਵੀਂ ਦੇ ਐਲਾਨੇ ਗਏ ਸ਼ਾਨਦਾਰ ਨਤੀਜੇ 2025- 2026 ਨੇ ਵਿਦਿਆਰਥੀਆਂ ਦੀ ਹੱਡ- ਭੰਨਵੀ ਮਿਹਨਤ ਦਾ ਸਬੂਤ ਦਿੱਤਾ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ ਨਾਯਰ ਜੀ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੱਤੀ ਕਿ ਦਸਵੀਂ ਜਮਾਤ ਵਿੱਚੋਂ 9 ਵਿਦਿਆਰਥੀਆਂ ਇਮਾਨੀ, ਨਵਜੋਤ ਕੌਰ, ਜਸ਼ਨਦੀਪ ਸਿੰਘ, ਸ਼ੁਭਨੀਤ ਕੌਰ, ਦੀਆ, ਸਮਰਿਤੀ, ਰਿਮਲਪ੍ਰੀਤ ਸਿੰਘ ,ਸਫ਼ਰੀਤ ਕੌਰ ਤੇ ਸੁਖਮਨਪ੍ਰੀਤ ਕੌਰ ਨੇ ਆਈ.ਟੀ ਵਿੱਚੋਂ 100 ਅੰਕ ,ਅੱਠ ਵਿਦਿਆਰਥੀਆਂ ਸੁਖਮਨ ਕੌਰ, ਦਮਨਪ੍ਰੀਤ ਕੌਰ, ਦੀਆ, ਏਕਮਜੋਤ ਕੌਰ, ਪਲਕ, ਮਹਿਕ ਭਗਤ, ਅਨੁਰੀਤ ਕੌਰ, ਪੁਨੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚੋਂ 100 ਅੰਕ ਅਤੇ ਕ੍ਰਿਸ਼ ਥਾਪਾ ਨੇ ਗਣਿਤ ਵਿਸੇ਼ ਵਿੱਚੋਂ 100 ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਆਸ- ਪਾਸ ਤੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਇਮਾਨੀ, ਨਵਜੋਤ ਅਤੇ ਦੀਆ ਨੇ ਅੰਗਰੇਜ਼ੀ ਵਿਸ਼ੇ ਵਿੱਚੋਂ 99, ਆਦਰਸ਼ ਨੇ ਵਿਗਿਆਨ ਵਿਸ਼ੇ ਵਿੱਚੋਂ 99, ਜਸ਼ਨਦੀਪ ਸਿੰਘ ਨੇ ਹਿੰਦੀ ਵਿੱਚ 99 ਅਤੇ ਨਵਜੋਤ ਕੌਰ ਨੇ ਸਮਾਜਿਕ ਸਿੱਖਿਆ ਵਿੱਚੋਂ 96 ਅੰਕ ਹਾਸਿਲ ਕਰਕੇ ਹੋਰਨਾਂ ਵਿਦਿਆਰਥੀਆਂ ਲਈ ਮੀਲ- ਪੱਥਰ ਸਾਬਿਤ ਕੀਤਾ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਪ੍ਰਿੰਸੀਪਲ ਜੀ ਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਵਧਾਈ ਦਿੰਦਿਆਂ ਮੂੰਹ -ਮਿੱਠਾ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿੰਦਗੀ ਵਿੱਚ ਹਮੇਸ਼ਾ ਸਹੀ ਫੈਸਲੇ ਲੈ ਕੇ ਦ੍ਰਿੜ ਨਿਸ਼ਚੇ ਨਾਲ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਅਧਿਆਪਕ ਵਿਸ਼ਾਲ ਸਿੰਘ,ਰਜਨੀ ਸ਼ਰਮਾ, ਮਨਮੀਤ ਕੌਰ, ਪੂਨਮ ਠਾਕੁਰ, ਰਵਿੰਦਰ ਕੌਰ ਸੈਣੀ , ਕੁਲਬੀਰ ਕੌਰ, ਕਰਮਜੀਤ ਕੌਰ ਸਮੇਤ ਸਮੂਹ ਸਕੂਲੀ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Click to Follow Babushahi Facebook page →