ਪਲੇ ਵੇਜ਼ ਸੀਨੀਅਰ ਸਕੈਡੰਰੀ ਸਕੂਲ, ਪਟਿਆਲਾ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ
ਐੱਮ.ਐੱਲ.ਏ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਦਿੱਤੀ ਹਰੀ ਝੰਡੀ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 18 ਅਪ੍ਰੈਲ 2026:- ਪਲੇ ਵੇਜ਼ ਸੀਨੀਅਰ ਸੈਕੈਂਡਰੀ ਸਕੂਲ ,ਪਟਿਆਲਾ ਵਿਖੇ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਦੀ ਅਗਵਾਈ ਅਤੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਦੀ ਦੇਖ-ਰੇਖ ਹੇਠ ਵਿਸਾਖੀ ਦੇ ਮੌਕੇ ਤੇ ‘ ਯੁੱਧ ਨਸ਼ਿਆਂ ਵਿਰੁੱਧ ‘ ਨੂੰ ਸੰਬੋਧਿਤ ਮਿੰਨੀ ਮੈਰਾਥਨ ਦਾ ਆਯੋਜਿਤ ਸਕੂਲ ਕੈਂਪਸ ਤੋਂ ਕੀਤਾ ਗਿਆ ।
ਇਸ ਮੈਰਾਥਨ ਵਿੱਚ ਬੱਚਿਆਂ ਲਈ ਸਕੂਲ ਚੇਅਰਮੈਨ ਡਾ਼ ਰਾਜਦੀਪ ਸਿੰਘ ,ਡਾਇਰੈਕਟਰ ਹਰਲੀਨ ਕੌਰ ਅਤੇ ਪ੍ਰਿੰਸੀਪਲ ਰਕਸ਼ਾ ਵਰਮਾ ਵੱਲੋਂ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ । ਇਸ ਮੈਰਾਥਨ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 600 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ । ਜ਼ਿਕਰ ਯੋਗ ਹੈ ਕਿ ਇਸ ਮੈਰਥਨ ਵਿੱਚ ਵਿਦਿਆਰਥੀਆਂ ਦੇ ਨਾਲ ਸਕੂਲ ਟੀਚਰਾਂ ਨੇ ਵੀ ਇਸ ਮੈਰਾਥਨ ਵਿੱਚ ਵੱਧ ਚੜ ਕੇ ਹਿੱਸਾ ਲਿਆ ।
ਇਸ ਮੈਰਾਥਨ ਨੂੰ ਹਰੀ ਝੰਡੀ ਦੇਣ ਲਈ ਮੁੱਖ ਮਹਿਮਾਨ ਵਜੋਂ ਅਜੀਤ ਪਾਲ ਸਿੰਘ ਕੋਹਲੀ ਐੱਮ.ਐੱਲ.ਏ ਕੁੰਦਨ ਗੋਗੀਆ ਮੇਅਰ ਪਟਿਆਲਾ ਪੁੱਜੇ । ਇਸ ਮੌਕੇ ਤੇ ਦਵਿੰਦਰ ਪਾਲ ਸਿੰਘ ਐਮ.ਸੀ, ਜਸਪਾਲ ਸਿੰਘ ਐਮ.ਸੀ, ਵਨਦੀਪ ਕੁਮਾਰ ਸ਼ਰਮਾ ਐੱਸ.ਐੱਚ.ਓ ਵੀ ਪਹੁੰਚੇ।
ਇਸ ਮੈਰਾਥਨ ਵਿੱਚ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਪ੍ਰੋਫੈਸਰ ਸ਼ਵਿੰਦਰ ਸਿੰਘ, ਸਕੂਲ ਸਪੋਰਟਸ ਇੰਚਾਰਜ ਸੁਰਿੰਦਰ ਪਾਲ ਸਿੰਘ, ਅਰਵਿੰਦਰ ਸਿੰਘ ਉਮੰਗ ਫਾਊਂਡੇਸ਼ਨ, ਜਸਵਿੰਦਰ ਸਿੰਘ ਫਿਜ਼ੀਕਲ ਐਜੂਕੇਸ਼ਨ ਅਤੇ ਤਾਂਇਕਵਾਡੌ ਕੋਚ ਸਤਵਿੰਦਰ ਸਿੰਘ ਨੇ ਵੀ ਹਿੱਸਾ ਲਿਆ ।
ਇਸ ਮੌਕੇ ਤੇ ਅਜੀਤ ਪਾਲ ਕੋਹਲੀ ਨੇ ਕਿਹਾ ਕਿ ਪਲੇ ਵੇਜ਼ ਸਕੂਲ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੈਰਾਥਨ ਕਰਵਾ ਰਹੇ ਹਨ ਅਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ । ਉਹਨਾਂ ਨਾਲ ਇਹ ਵੀ ਦੱਸਿਆ ਕਿ ਸਰਕਾਰ ਵੀ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ । ਇਸ ਮੌਕੇ ਤੇ ਮੇਅਰ ਕੁੰਦਨ ਲਾਲ ਗੋਗੀਆ ਨੇ ਵੀ ਸਕੂਲ ਦੀ ਸਲਾਘਾਂ ਕਰਦੇ ਹੋਏ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਧਿਆਨ ਰੱਖਣ ਲਈ ਕਿਹਾ ।
ਡਾ. ਰਾਜਦੀਪ ਸਿੰਘ ਨੇ ਵਿਸਾਖੀ ਦੀ ਮਹੱਤਤਾ ਦੱਸਦੇ ਹੋਏ ਸਾਡੇ ਵਿਰਸੇ ਬਾਰੇ ਜਾਗਰੂਕ ਕੀਤਾ । ਅਤੇ ਉਹਨਾਂ ਨੇ ਕਿਹਾ ਕਿ ਉਹ ਬੱਚਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਭਵਿੱਖ ਵਿੱਚ ਵੀ ਉਹ ਅਜਿਹੇ ਉਪਰਾਲੇ ਕਰਦੇ ਰਹਿਣਗੇ।
Click to Follow Babushahi Facebook page →