ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੁਪ੍ਰੀਮ ਕੋਰਟ ਦਾ ਫ਼ੈਸਲਾ ਕਿਉਂ ਨਹੀ ਲਾਗੂ?
"ਪ੍ਰਗਟ ਗੁਰਾਂ ਕੀ ਦੇਹ" ਸੁਪ੍ਰੀਮ ਕੋਰਟ ਦਾ ਕਾਨੂੰਨ ਹੁਣ ਸੰਗਤ ਲਾਗੂ ਕਰੇਗੀ। ਪਿੰਡਾਂ 'ਚ ਗੁਰਮਤੇ ਹੋਣੇ ਸ਼ੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੁਪ੍ਰੀਮ ਕੋਰਟ ਦਾ ਫ਼ੈਸਲਾ ਕਿਉਂ ਨਹੀ ਲਾਗੂ?
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਬਾਰੇ, ਸਰਕਾਰ ਬੇਈਮਾਨ ਅਤੇ ਸ਼੍ਰੋਮਣੀ ਕਮੇਟੀ ਗੁਮਰਾਹ
ਚੰਡੀਗੜ੍ਹ, ਮਿਤੀ 18.4.2026.
'ਗੁਰੂ-ਅਦਬ' ਮੋਰਚਾ ਸਰਹਿੰਦ ਅਤੇ 'ਲੋਕ-ਰਾਜ' ਪੰਜਾਬ ਨੇ ਸੁਪ੍ਰੀਮ ਕੋਰਟ ਦੇ ਫ਼ੈਸਲੇ ਅਨੁਸਾਰ "ਪ੍ਰਗਟ ਗੁਰਾਂ ਕੀ ਦੇਹ" ਸਰੂਪ "ਕਾਨੂੰਨਨ ਵਿਅਕਤੀ" ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਉੱਪਰ ਹਮਲੇ" ਨੂੰ ਸਿਰਫ਼ ਬੇਅਦਬੀ ਤਕ ਸੀਮਤ ਰੱਖਣ ਨੂੰ ਬੇਹੱਦ ਗੁਮਰਾਹਕੁਨ, "ਸਰਕਾਰਾਂ ਦੀ ਬੇਈਮਾਨੀ" ਅਤੇ "ਸ਼ਰੋਮਣੀ ਪ੍ਰਬੰਧਕ ਕਮੇਟੀ ਦੀ ਅਣਗਹਿਲੀ" ਦੱਸਿਆ ਹੈ।*
'ਗੁਰੂ-ਅਦਬ' ਮੋਰਚਾ ਸਰਹਿੰਦ' ਦੇ ਸੰਚਾਲਕ ਅਤੇ 'ਲੋਕ-ਰਾਜ' ਪੰਜਾਬ ਦੇ ਮੁਖ਼ੀ ਡਾ ਮਨਜੀਤ ਸਿੰਘ ਰੰਧਾਵਾ, 'ਪੰਜਾਬ ਰਾਜ ਬਿਜਲੀ ਬੋਰਡ' ਦੇ ਸਾਬਕਾ ਚੇਅਰਮੈਨ 'ਇੰਜੀਨੀਅਰ ਇਨ ਚੀਫ਼' ਹਰਿੰਦਰ ਸਿੰਘ ਬਰਾੜ ਮੱਲੇਕੇ ਅਤੇ ਪ੍ਰੋਫ਼ੈਸਰ ਡਾ ਗੁਰਮੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਕਾਨੂੰਨੀ ਪੱਖ ਤੋਂ ਬਹੁਤ ਹੀ ਵਿਸਥਾਰ ਨਾਲ ਬੇਹੱਦ ਸਪਸ਼ਟ ਸ਼ਬਦਾਂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂ ਮੁਸਲਿਮ ਇਸਾਈ, ਸਭ ਧਰਮਾਂ ਦੇ ਪਵਿੱਤਰ ਧਰਮ ਗ੍ਰੰਥਾਂ ਗੀਤਾ, ਰਾਮਾਇਣ, ਕੁਰਾਨ, ਬਾਈਬਲ ਤੋਂ "ਵਿੱਲਖਣ ਹਸਤੀ ਮੰਨਦੇ ਹੋਏ ਕਾਨੂੰਨੀ ਵਿਅਕਤੀ" ਮੰਨਿਆ ਹੋਇਆ ਹੈ। ਜੋ ਤੁਰੰਤ ਇੰਨ-ਬਿੰਨ ਲਾਗੂ ਕੀਤਾ ਜਾਵੇ।*
ਪੰਜਾਬ ਦੀ ਆਪ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਇੱਕ ਸਖਤ ਕ਼ਾਨੂੰਨ ਬਣਾਉਣ ਦੇ ਨਾਂ ਤੇ ਕੀਤੀ ਜਾ ਰਹੀ ਸਿਆਸਤ, ਗੁਮਰਾਹਕੁਨ, ਪਿਛਾਂਹਖਿੱਚੂ ਅਧੂਰਾ ਉਪਰਾਲਾ ਹੈ।*
ਜੋ ਇੱਕ ਬਹੁਤ ਹੀ ਲੰਮੀ ਕਾਨੂੰਨੀ ਜੱਦੋ-ਜਹਿਦ ਤੋਂ ਬਾਅਦ, ਸੁਪਰੀਮ ਕੋਰਟ ਵੱਲੋਂ ਮਿਲੇ ਬੇਹਦ ਕੀਮਤੀ ਫ਼ੈਸਲੈ ਨੂੰ ਸਿੱਧੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ "ਪ੍ਰਗਟ ਗੁਰਾਂ ਦੀ ਦੇਹ" ਅਤੇ "ਕਾਨੂੰਨਨ ਵਿਅਕਤੀ ਸਰੂਪ ਹਸਤੀ" ਨੂੰ ਪਿੱਠ ਦੇਣਾ ਹੈ।*
ਇਸੇ ਦੌਰਾਨ ਪਿੰਡਾਂ ਵਿੱਚ ਗਰਾਮ ਸਭਾਵਾਂ ਵੱਲੋਂ ਸੰਗਤ ਰੂਪ ਵਿਁਚ ਇੱਕਠੇ ਹੋਕੇ ਸੁਪਰੀਮ ਕੋਰਟ ਦੇ ਇਸ ਕ਼ਾਨੂੰਨੀ ਫ਼ੈਸਲੇ ਨੂੰ ਲਾਗੂ ਕਰਨ ਦੇ ਗੁਰਮਤੇ ਹੋਣੇ ਆਰੰਭ ਹੋ ਗਏ ਹਨ।*
Click to Follow Babushahi Facebook page →