ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਬਾਬਾ ਸੁਖਦੇਵ ਸਿੰਘ ਮਹੀਆਂਵਾਲੇ ਮਿਸਲ ਸਤਲੁਜ ਵਿੱਚ ਸ਼ਾਮਲ
ਫਿਰੋਜ਼ਪੁਰ 16 ਅਪ੍ਰੈਲ, 2026
ਪੰਜਾਬ ਦੇ ਹਿੱਤਾਂ ‘ਤੇ ਕੇਂਦਰਿਤ ਮਜ਼ਬੂਤ ਅਤੇ ਬਦਲਵੀਂ ਰਾਜਨੀਤਿਕ ਧਾਰਾ ਖੜੀ ਕਰਨ ਲਈ ਵਚਨਬੱਧ ਜਥੇਬੰਦੀ ਮਿਸਲ ਸਤਲੁਜ ਵੱਲੋਂ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚਲਾਈ ਜਾ ਰਹੀ “ਪੂਰਾ ਪੰਜਾਬ ਲਹਿਰ” ਮੁਹਿੰਮ ਤਹਿਤ ਸਾਰੇ ਪੰਜਾਬ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜਿਆਂ ਦੌਰਾਨ 11 ਤੋਂ 14 ਅਪ੍ਰੈਲ ਤੱਕ ਤਖਤ ਸ਼੍ਰੀ ਦਮਦਮਾ ਸਹਿਬ ਵਿਖੇ ਇਕ ਵਿਸ਼ੇਸ਼ ਚੇਤਨਾ ਕੈਂਪ ਲਗਾਇਆ ਗਿਆ, ਜਿਸ ਦਾ ਸੰਗਤਾਂ ਵੱਲੋਂ ਭਰਪੂਰ ਸਮਰਥਨ ਕੀਤਾ ਗਿਆ ।
ਇਸ ਚੇਤਨਾ ਕੈਂਪ ਦੌਰਾਨ “ਪੂਰਾ ਪੰਜਾਬ ਲਹਿਰ” ਤਹਿਤ ਦਸਤਖ਼ਤ ਪਟੀਸ਼ਨ ਜਾਰੀ ਕਰਕੇ ਸੰਗਤ ਨੂੰ ਪੰਜਾਬ ਦੀਆਂ ਮੁੱਖ ਬੁਨਿਆਦੀ ਮੰਗਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਹ ਵੀ ਉਜਾਗਰ ਕੀਤਾ ਗਿਆ ਕਿ ਕਿਵੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਇਨ੍ਹਾਂ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੀਆਂ ਹਨ। ਇਸ ਮੁਹਿੰਮ ਨੂੰ ਸੰਗਤਾਂ ਵੱਲੋਂ ਬੇਹੱਦ ਉਤਸ਼ਾਹਪੂਰਵਕ ਹੁੰਗਾਰਾ ਮਿਲਿਆ ਅਤੇ ਚਾਰ ਦਿਨਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਮਿਸਲ ਸਤਲੁਜ ਦੇ ਕਾਊਂਟਰ ‘ਤੇ ਪਹੁੰਚ ਕੇ ਪਟੀਸ਼ਨ ‘ਤੇ ਦਸਤਖ਼ਤ ਕਰਕੇ ਆਪਣੇ ਸਮਰਥਨ ਦਰਅਸਦਾ ਕੀਤਾ।
ਇਸ ਦੌਰਾਨ ਮੁਹਿੰਮ ਨੂੰ ਉਸ ਸਮੇਂ ਵਿਸ਼ੇਸ਼ ਹੁਲਾਰਾ ਮਿਲਿਆ ਜਦੋਂ ਵਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਬਾਬਾ ਸੁਖਦੇਵ ਸਿੰਘ ਮਹੀਆਂਵਾਲੇ ਆਪਣੇ ਸਾਥੀਆਂ ਸਮੇਤ ਮਿਸਲ ਸਤਲੁਜ ਵਿੱਚ ਸ਼ਾਮਲ ਹੋਏ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਅ , ਸਰਦਾਰ ਹਰਦੀਪ ਸਿੰਘ ਡੋਰ, ਸਰਦਾਰ ਗੁਰਦੇਵ ਸਿੰਘ ਚਾਹਲ, ਸਰਦਾਰ ਗੁਰਮੰਤ ਸਿੰਘ ਗਿੱਲ, ਸਰਦਾਰ ਅੰਮ੍ਰਿਤਪਾਲ ਸਿੰਘ, ਐਡਵੋਕੇਟ ਰਮਨਦੀਪ ਸਿੰਘ ਬਠਿੰਡਾ ਆਦਿ ਆਗੂਆਂ ਵੱਲੋਂ ਬਾਬਾ ਸੁਖਦੇਵ ਸਿੰਘ ਜੀ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ “ਪੂਰਾ ਪੰਜਾਬ ਲਹਿਰ” ਦੇ ਕੋਮੀ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ (ਸਵਰਗਵਾਸੀ ਜਥੇਦਾਰ ਮੋਹਨ ਸਿੰਘ ਤੁੜ ਦੇ ਪੋਤਰੇ) ਵੱਲੋਂ ਬਾਬਾ ਸੁਖਦੇਵ ਸਿੰਘ ਮਹੀਆਂਵਾਲੇ ਨੂੰ ਫਿਰੋਜ਼ਪੁਰ ਜ਼ਿਲ੍ਹੇ ਲਈ “ਪੂਰਾ ਪੰਜਾਬ ਲਹਿਰ” ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਬਾਬਾ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਜਨਰਲ ਸਕੱਤਰ ਸਰਦਾਰ ਤਵਿੰਦਰ ਪਾਲ ਸਿੰਘ ਦੀ ਸੋਚ ਅਤੇ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਮਿਸਲ ਸਤਲੁਜ ਨਾਲ ਜੁੜੇ ਹਨ ਅਤੇ ਪੰਜਾਬ ਦੇ ਹੱਕਾਂ ਲਈ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਸਰਦਾਰ ਦਵਿੰਦਰ ਪਾਲ ਸਿੰਘ ਸੇਖੋ ਨੇ ਕਿਹਾ ਕਿ ਮਿਸਲ ਸਤਲੁਜ ਨਾਲ ਜੁੜਨ ਵਾਲੇ ਹਰ ਮੈਂਬਰ ਦਾ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ ਅਤੇ ਜਥੇਬੰਦੀ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ ਨਾਲ ਸੰਘਰਸ਼ ਕਰਦੀ ਰਹੇਗੀ।
ਇਸ ਮੌਕੇ ਹੋਰ ਪ੍ਰਮੁੱਖ ਆਗੂਆਂ ਵਿੱਚ ਡਾ. ਰਮਨਦੀਪ ਸਿੰਘ ਸਿੱਧੂ (ਐਡਵੋਕੇਟ, ਕਨਵੀਨਰ ਕਾਨੂੰਨ ਵਿੰਗ), ਡਾ. ਭੁਪਿੰਦਰ ਸਿੰਘ, ਸਰਦਾਰ ਗੁਰਸੇਵਕ ਸਿੰਘ ਚਾਹਲ (ਕਨਵੀਨਰ ਬੁੱਧੀਜੀਵੀ ਵਿੰਗ), ਸਰਦਾਰ ਅਮਰਿੰਦਰ ਸਿੰਘ ਤੁੜ (ਕੋਮੀ ਕਨਵੀਨਰ “ਪੂਰਾ ਪੰਜਾਬ ਲਹਿਰ”), ਸਰਦਾਰ ਹਰਦੇਵ ਸਿੰਘ ਘੜੀਆਵਾਲਾ, ਸਰਦਾਰ ਸੁਖਦੇਵ ਸਿੰਘ ਮਹੀਆਂਵਾਲੇ (ਕਨਵੀਨਰ, ਜ਼ਿਲ੍ਹਾ ਫਿਰੋਜ਼ਪੁਰ), ਸਰਦਾਰ ਰਣਪਿੰਦਰ ਸਿੰਘ ਗੋਲਡੀ, ਸਰਦਾਰ ਹਰਦੀਪ ਸਿੰਘ ਡੋਡ (ਕਨਵੀਨਰ ਜਥੇਬੰਦਕ ਢਾਂਚਾ), ਸਰਦਾਰ ਗੁਰਮਨ ਸਿੰਘ ਗਿੱਲ, ਸਰਦਾਰ ਅੰਮ੍ਰਿਤਪਾਲ ਸਿੰਘ, ਸਰਦਾਰ ਗੁਰਤੇਜ ਸਿੰਘ ਮੋੜ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
Click to Follow Babushahi Facebook page →