Chandigarh Univercity ਵਿਖੇ ਦੋ ਰੋਜ਼ਾ ਚੌਥੇ 'ਸੀਯੂ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਦੀ ਹੋਈ ਸ਼ਾਨਦਾਰ ਸਮਾਪਤੀ
ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026 'ਚ ਸਿੱਖਿਆ ਜਗਤ ਅਤੇ ਫ਼ਿਲਮ ਇੰਡਸਟਰੀ ਵਿਚਾਲੇ ਪਾੜੇ ਨੂੰ ਕੀਤਾ ਦੂਰ, 11 ਅੰਤਰਰਾਸ਼ਟਰੀ ਐਂਟਰੀਆਂ ਨਾਲ ਦਿਖਾਈਆਂ ਗਈਆਂ 383 ਫ਼ਿਲਮਾਂ
10 ਅਪ੍ਰੈਲ 2026 :
ਪ੍ਰਸ਼ੰਸਾ ਦੀ ਚਾਅ ਨਹੀਂ, ਤਪੱਸਿਆ ਦੀ ਰਾਹ ਹੈ ਕਲਾ: ਮਸ਼ਹੂਰ ਐਕਟਰ ਮਕਰੰਦ ਦੇਸ਼ਪਾਂਡੇ
ਭਾਰਤੀ ਸੱਭਿਆਚਾਰ ਦੀਆਂ ਕਹਾਣੀਆਂ ਹੀ ਬਣਾਉਣਗੀਆਂ ਭਾਰਤੀ ਸਿਨੇਮਾ ਦੀ ਕੌਮਾਂਤਰੀ ਪਛਾਣ: ਫ਼ਿਲਮ ਨਿਰਮਾਤਾ-ਨਿਰਦੇਸ਼ਕ ਪਵਨ ਕੁਮਾਰ ਸ਼ਰਮਾ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੌਥੇ 'ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਦੀ ਸ਼ਾਨਦਾਰ ਸਮਾਪਤੀ ਹੋਈ। ਇਹ ਫ਼ੈਸਟੀਵਲ ਦੁਨੀਆ ਭਰ ਦੇ ਫ਼ਿਲਮ ਨਿਰਮਾਤਾਵਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਉਦਯੋਗ ਮਾਹਰਾਂ ਨੂੰ ਇੱਕ ਮੰਚ 'ਤੇ ਲਿਆ ਕੇ ਸਟੋਰੀ-ਟੈਲਿੰਗ, ਰਚਨਾਤਮਕਤਾ ਅਤੇ ਸਿਨੇਮਾ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਰਵਾਇਆ ਜਾ ਰਿਹਾ ਹੈ।
ਇਸ ਵਿੱਚ 11 ਅੰਤਰਰਾਸ਼ਟਰੀ ਐਂਟਰੀਆਂ ਸਣੇ 383 ਤੋਂ ਵੱਧ ਫ਼ਿਲਮਾਂ ਦਿਖਾਈਆਂ ਗਈਆਂ। ਇਸ ਤੋਂ ਇਲਾਵਾ, ਇਸ ਫ਼ੈਸਟੀਵਲ ਨੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਪ੍ਰਦਰਸ਼ਿਤ ਕਰਨ, ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਜਗਤ ਤੇ ਫ਼ਿਲਮ ਇੰਡਸਟਰੀ ਵਿਚਾਲੇ ਪਾੜੇ ਨੂੰ ਘਟਾ ਕੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਗਤੀਸ਼ੀਲ ਮੰਚ ਵੀ ਪ੍ਰਦਾਨ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਿਲਮਸ ਐਂਡ ਵਿਜ਼ੂਅਲ ਆਰਟਸ (ਯੂਆਈਐਫ਼ਵੀਏ) ਵੱਲੋਂ ਕਰਵਾਏ ਗਏ ਦੋ ਰੋਜ਼ਾ ਚੌਥੇ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫਿਲਮ ਫੈਸਟੀਵਲ-2026 ਵਿੱਚ ਦੇਸ਼ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾ ਤੇ ਕਲਾਕਾਰ ਸ਼ਾਮਲ ਹੋਏ।
ਸਮਾਗਮ ਦੇ ਦੂਜੇ ਅਤੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸੀਈਓ ਸਿਨੇਟਾਵਾ ਸਟੂਡੀਓ, ਫਿਲਮ ਨਿਰਮਾਤਾ ਅਤੇ ਡਾਇਰੈਕਟਰ ਪਵਨ ਕੁਮਾਰ ਸ਼ਰਮਾ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜੇਸ਼ ਜੈਸ, ਪ੍ਰਸਿੱਧ ਬਾਲੀਵੁੱਡ ਅਦਾਕਾਰ ਮਕਰੰਦ ਦੇਸ਼ਪਾਂਡੇ, ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ, ਪੰਜਾਬੀ ਫਿਲਮ ਡਾਇਰੈਕਟਰ ਜਨਜੋਤ ਸਿੰਘ ਅਤੇ ਅਰਥਹਿਲ ਇੰਪ੍ਰਿੰਟਸ ਵਿਜ਼ਡਮ ਲੀਡਰਸ਼ਿਪ ਦੀ ਸੰਸਥਾਪਕ ਤੇ ਸੀ.ਈ.ਓ. ਸ਼ਾਮਲ ਹੋਏ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐਸ. ਬਾਵਾ, ਪ੍ਰੋ. (ਡਾ.) ਐਸ.ਐਸ. ਸਹਿਗਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
'ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਵਿੱਚ 11 ਅੰਤਰਰਾਸ਼ਟਰੀ ਐਂਟਰੀਆਂ ਸਣੇ ਕੁੱਲ 383 ਫ਼ਿਲਮਾਂ ਦਿਖਾਈਆਂ ਗਈਆਂ। ਇਸ ਵਿੱਚ 172 ਸ਼ਾਰਟ ਫ਼ਿਲਮਾਂ, 20 ਡਾਕੂਮੈਂਟਰੀਆਂ, 34 2-ਡੀ ਅਤੇ 3ਡੀ ਐਨੀਮੇਸ਼ਨ ਫ਼ਿਲਮਾਂ, 14 ਵੀਐਫਐਕਸ, 90 ਸ਼ੋਅਰੀਲਜ਼, 26 ਏਆਈ ਅਧਾਰਿਤ ਫ਼ਿਲਮਾਂ ਅਤੇ 21 ਇਸ਼ਤਿਹਾਰ ਸ਼ਾਮਲ ਸਨ।
ਇਸ ਫ਼ੈਸਟੀਵਲ ਵਿੱਚ ਬੀਏਯੂ ਸੈਂਟਰ ਯੂਨੀਵਰਸਿਟੀ ਡੀ ਆਰਟਸ ਆਈ ਡਿਜ਼ਨੀ (ਬਾਰਸੀਲੋਨਾ, ਸਪੇਨ), ਲੰਡਨ ਫ਼ਿਲਮ ਅਕੈਡਮੀ (ਯੂ.ਕੇ.), ਬੋਰਨੇਮਾਊਥ ਯੂਨੀਵਰਸਿਟੀ (ਲੰਡਨ, ਯੂ.ਕੇ.), ਯੂਨੀਵਰਸਿਟੀ ਆਫ਼ ਸਿਡਨੀ (ਆਸਟ੍ਰੇਲੀਆ), ਰਮੇਸ਼ ਸਿੱਪੀ ਅਕੈਡਮੀ ਆਫ਼ ਸਿਨੇਮਾ ਐਂਡ ਐਂਟਰਟੇਨਮੈਂਟ, ਸਤਿਆਜੀਤ ਰੇਅ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਆਈ.ਆਈ.ਟੀ. ਮੁੰਬਈ, ਵਿਸਲਿੰਗ ਵੁੱਡਸ ਇੰਟਰਨੈਸ਼ਨਲ ਮੁੰਬਈ, ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫ਼ਟੀਆਈਆਈ) ਅਤੇ ਐਮਆਈਟੀ ਇੰਸਟੀਚਿਊਟ ਆਫ਼ ਡਿਜ਼ਾਈਨ ਸਮੇਤ ਹੋਰ ਪ੍ਰਮੁੱਖ ਸੰਸਥਾਵਾਂ ਨੇ ਹਿੱਸਾ ਲਿਆ।
ਫ਼ੈਸਟੀਵਲ ਦੇ ਅਖ਼ੀਰਲੇ ਦਿਨ ਬਿਹਤਰੀਨ ਸ਼ਾਰਟ ਫ਼ਿਲਮ ਦਾ ਇਨਾਮ 'ਦ ਫ਼ਾਇਰ ਦੈਟ ਕੈਪਟ ਇਟਸ ਪ੍ਰੌਮਿਸ' ਨੂੰ, ਬਿਹਤਰੀਨ ਵੀਐਫ਼ਐਕਸ ਫ਼ਿਲਮ ਦਾ ਇਨਾਮ ਅਨਿਲ ਠਾਕੁਰ, ਬਿਹਤਰੀਨ ਸ਼ੋਅਰੀਲ ਦਾ ਇਨਾਮ ਤੰਦਵ੍ਰਤ ਸਟੂਡੀਓਜ਼, ਬਿਹਤਰੀਨ ਇਸ਼ਤਿਹਾਰ ਦਾ ਇਨਾਮ ਮਿਡਨਾਈਟ ਡੋਟਰ, ਬਿਹਤਰੀਨ ਐਨੀਮੇਸ਼ਨ ਦਾ ਇਨਾਮ 'ਯੇਹ ਬਨਾਰਸ', ਬਿਹਤਰੀਨ ਏਆਈ ਫ਼ਿਲਮ ਦਾ 'ਸ਼ੂਨਯ ਅਸਤਿਤਵ' ਅਤੇ ਬਿਹਤਰੀਨ ਡਾਕਿਊਮੈਂਟਰੀ ਦਾ ਐਵਾਰਡ 'ਜੰਗਲ ਕੰਨਿਆ' (ਡੌਟਰ ਆਫ਼ ਫ਼ਾਰੈਸਟ) ਨੂੰ ਦਿੱਤਾ ਗਿਆ।
ਇਸ ਫ਼ੈਸਟੀਵਲ ਦੀ ਜਿਊਰੀ ਵਿੱਚ ਨਾਮਵਰ ਜੱਜ ਸ਼ਾਮਲ ਸਨ, ਜਿਨ੍ਹਾਂ ਵਿੱਚ ਪ੍ਰੋਫੈਸਰ (ਡਾ.) ਸੇਬੇਸਟੀਅਨ ਪੈਗੁਏਗੁਈ (ਪੋਸਟਨ ਡਿਜੀਟਲ ਆਰਟਸ ਅਤੇ ਐਨੀਮੇਸ਼ਨ ਡਾਇਰੈਕਟਰ ਤੇ ਯੂਨੀਵਰਸਿਟੀ ਡੇ ਚਿਲੀ ਨਾਲ ਜੁੜੇ ਸਿੱਖਿਆ ਸ਼ਾਸਤਰੀ), ਸਚਿਤਾ ਕਲਿੰਗਾਮੁਦਲੀ (ਕੋਲੰਬੋ, ਸ਼੍ਰੀਲੰਕਾ ਦੇ ਪ੍ਰਮੁੱਖ ਐਨੀਮੇਸ਼ਨ ਅਤੇ ਗੇਮ ਡਿਵੈਲਪਮੈਂਟ ਸਟੂਡੀਓ 'ਮੋਗੋ ਸਟੂਡੀਓਜ਼' ਦੀ ਜਨਰਲ ਮੈਨੇਜਰ), ਰੋਹਿਤ ਤਿਵਾਰੀ (ਬਾਲੀਵੁੱਡ ਅਦਾਕਾਰ, ਲੇਖਕ ਅਤੇ ਨਿਰਦੇਸ਼ਕ, ਜੋ ਫ਼ਿਲਮ 'ਧੋਬੀ ਘਾਟ' ਅਤੇ 'ਕ੍ਰਾਈਮ ਪੈਟਰੋਲ' ਸੀਰੀਜ਼ ਲਈ ਜਾਣੇ ਜਾਂਦੇ ਹਨ), ਸਈਅਦ ਨਦੀਮ ਅਖ਼ਤਰ (ਭਾਰਤ ਦੇ ਮੋਹਰੀ ਐਨੀਮੇਸ਼ਨ ਸਟੂਡੀਓ 'ਡੀਜੀਟੂਨਜ਼' ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ) ਅਤੇ ਕ੍ਰਿਪਾਸਾਗਰ ਸ਼੍ਰੀਧਰਨ (ਸੰਸਥਾਪਕ ਅਤੇ ਡਾਇਰੈਕਟਰ, ਜਿਨ੍ਹਾਂ ਕੋਲ ਫ਼ਿਲਮਾਂ ਅਤੇ ਇਮਰਸਿਵ ਟੈਕਨਾਲੋਜੀ ਦੇ ਖੇਤਰ ਵਿੱਚ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ) ਸ਼ਾਮਲ ਸਨ।
ਇਸ ਮੌਕੇ ਬੋਲਦਿਆਂ 'ਸੱਤਿਆ' ਅਤੇ 'ਸਵਦੇਸ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਦਿੱਗਜ ਐਕਟਰ ਮਕਰੰਦ ਦੇਸ਼ਪਾਂਡੇ ਨੇ ਕਿਹਾ, "ਥੀਏਟਰ ਦਾ ਅਸਲ ਤੱਤ ਹਾਵ-ਭਾਵ ਵਿੱਚ ਹੁੰਦਾ ਹੈ ਅਤੇ ਡਰਾਮਾ ਭਾਵਨਾਤਮਕ ਤਣਾਅ ਤੋਂ ਪੈਦਾ ਹੁੰਦਾ ਹੈ। ਇਸ ਤੋਂ ਬਿਨਾਂ ਕੋਈ ਕਹਾਣੀ ਨਹੀਂ ਹੁੰਦੀ। ਇਹ ਤਣਾਅ ਹੀ ਹੈ, ਜੋ ਡੂੰਘਾਈ ਅਤੇ ਅਣਪਛਾਤੀ ਸਥਿਤੀ ਪੈਦਾ ਕਰਦਾ ਹੈ, ਜੋ ਕਿਸੇ ਸਥਿਤੀ ਨੂੰ ਪ੍ਰਭਾਵਸ਼ਾਲੀ ਥੀਏਟਰ ਵਿੱਚ ਬਦਲ ਦਿੰਦਾ ਹੈ।
ਸਿਨੇਮਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਜਿਵੇਂ ਫ਼ਿਲਮਸਾਜ਼ ਰਾਮ ਗੋਪਾਲ ਵਰਮਾ ਕਹਿੰਦੇ ਹਨ, ਸਿਨੇਮਾ ਮੌਜੂਦਾ ਤੱਤਾਂ ਨੂੰ ਹਿਲਾਉਣ ਬਾਰੇ ਹੈ। ਇਹ ਸਿਸਟਮ ਨੂੰ ਚੁਣੌਤੀ ਦਿੰਦਾ ਹੈ ਅਤੇ ਸੋਚਣ ਲਈ ਮਜਬੂਰ ਕਰਦਾ ਹੈ। ਫ਼ਿਰ ਵੀ, ਸ਼ੋਅ ਬਿਜ਼ਨਸ ਦੀ ਇਸ ਚਮਕ-ਦਮਕ ਦੇ ਪਿੱਛੇ ਸਖ਼ਤ ਮਿਹਨਤ ਲੁਕੀ ਹੁੰਦੀ ਹੈ। ਦਰਸ਼ਕ ਅਕਸਰ ਸਿਰਫ਼ ਬਾਹਰਲੀ ਚਮਕ ਦੀ ਪ੍ਰਸ਼ੰਸਾ ਕਰਦੇ ਹਨ, ਪਰ ਅਸਲ ਸਫ਼ਰ ਸਵਰ, ਅਨੁਸ਼ਾਸਨ ਅਤੇ ਲਚਕੀਲੇਪਣ ਦੀ ਮੰਗ ਕਰਦਾ ਹੈ। ਕਲਾ ਇੱਕ ਅਦਭੁਤ ਅਤੇ ਉੱਚੀ ਅਵਸਥਾ ਹੈ। ਇਹ ਸਿਰਫ਼ ਉਨ੍ਹਾਂ ਨੂੰ ਹੀ ਬੁਲਾਉਂਦੀ ਹੈ, ਜੋ ਆਰਾਮਦਾਇਕ ਜ਼ਿੰਦਗੀ, ਰੂਟੀਨ ਅਤੇ ਦੂਜਿਆਂ ਦੀ ਸਹਿਮਤੀ ਤੋਂ ਬਾਹਰ ਜਾਣ ਲਈ ਤਿਆਰ ਹੁੰਦੇ ਹਨ।
ਵਪਾਰਕ ਸਿਨੇਮਾ ਵਿੱਚ ਅਕਸਰ ਅਕਸ ਅਤੇ ਸਫ਼ਲਤਾ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ, ਪਰ ਥੀਏਟਰ ਵਿੱਚ ਇੱਕ ਕਲਾਕਾਰ ਆਪਣਾ ਅਸਲੀ ਰੂਪ ਪੇਸ਼ ਕਰਦਾ ਹੈ, ਜੋ ਬਹੁਤ ਹੀ ਸੱਚਾ ਅਤੇ ਡੂੰਘਾ ਹੁੰਦਾ ਹੈ। ਅਕਸਰ ਜੋ ਚੀਜ਼ ਸਭ ਤੋਂ ਸ਼ਕਤੀਸ਼ਾਲੀ ਢੰਗ ਨਾਲ ਬੋਲਦੀ ਹੈ, ਉਹ ਸੰਵਾਦ ਨਹੀਂ, ਬਲਕਿ ਖ਼ਾਮੋਸ਼ੀ ਹੁੰਦੀ ਹੈ। ਇੱਕ ਚੁੱਪ ਜਾਂ ਠਹਿਰਾਅ ਸ਼ਬਦਾਂ ਨਾਲੋਂ ਵੱਧ ਸੱਚਾਈ ਬਿਆਨ ਕਰ ਸਕਦਾ ਹੈ। ਇਹ ਉਸ ਪ੍ਰਮਾਣਿਕਤਾ ਅਤੇ ਡੂੰਘਾਈ ਨੂੰ ਊਜਾਗਰ ਕਰਦਾ ਹੈ, ਜਿਸ ਨੂੰ ਬਣਾਵਟੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਆਖ਼ਰ 'ਚ, ਜਿਹੜੇ ਲੋਕ ਦੂਜਿਆਂ ਦੀ ਆਲੋਚਨਾ ਕਰਨ ਦੀ ਥਾਂ ਆਪਣੀ ਨਿੱਜੀ ਤਰੱਕੀ 'ਤੇ ਧਿਆਨ ਦਿੰਦੇ ਹਨ, ਉਹ ਹੀ ਅਰਥਪੂਰਨ ਕੰਮ ਕਰਦੇ ਹਨ, ਜਦਕਿ ਬਾਕੀ ਲੋਕ ਸਿਰਫ਼ ਦਰਸ਼ਕ ਬਣ ਕੇ ਹੀ ਰਹਿ ਜਾਂਦੇ ਹਨ।
ਇਸ ਮੌਕੇ ਬੋਲਦਿਆਂ ਫ਼ਿਲਮ ਨਿਰਮਾਤਾ-ਨਿਰਦੇਸ਼ਕ ਪਵਨ ਕੁਮਾਰ ਸ਼ਰਮਾ ਨੇ ਕਿਹਾ, "ਹਰੇਕ ਕਲਾਕਾਰ ਦੇ ਜੀਵਨ ਦਾ ਇਤਿਹਾਸ ਵੱਖਰਾ ਹੁੰਦਾ ਹੈ। ਸ਼ਾਇਦ ਇਸੇ ਕਰਕੇ ਉਹ ਫ਼ਿਲਮਾਂ ਦੇ ਪੇਸ਼ੇ ਵਿੱਚ ਆਉਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਉਸ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ, ਜੋ ਇੱਥੋਂ ਦੇ ਆਲੇ-ਦੁਆਲੇ ਦੇ ਉਹ ਲੋਕ ਚਾਹੁੰਦੇ ਹਨ, ਜੋ ਸਾਰਥਕ ਅਤੇ ਅਰਥਪੂਰਨ ਸਿਨੇਮਾ ਬਣਾਉਂਦੇ ਹਨ। ਅਜਿਹੀਆਂ ਫ਼ਿਲਮਾਂ ਨੂੰ ਦਿਖਾਉਣ ਲਈ ਇਹ ਇੱਕ ਬਹੁਤ ਹੀ ਖ਼ੂਬਸੂਰਤ ਮੰਚ ਹੈ।"
ਉਨ੍ਹਾਂ ਅੱਗੇ ਕਿਹਾ, "ਫ਼ੈਸਟੀਵਲ ਦਾ ਸਭ ਤੋਂ ਵੱਡਾ ਪਹਿਲੀ ਇਹੀ ਹੈ ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਆਪ ਵਿੱਚ ਇੰਨੀਂ ਵੱਡੀ ਹੈ ਕਿ ਇਹ ਨੰਬਰ ਇੱਕ ਯੂਨੀਵਰਸਿਟੀ ਹੈ। ਭਾਰਤ ਦੇ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿੱਥੋਂ ਦਾ ਨਾਚ, ਪਹਿਰਾਵਾ, ਪ੍ਰਾਪਰਟੀ ਅਤੇ ਕਹਾਣੀਆਂ ਹਾਲੇ ਤੱਕ ਦਰਸ਼ਕਾਂ ਤੱਕ ਨਹੀਂ ਪਹੁੰਚ ਸਕੀਆਂ, ਪਰ ਜਦੋਂ ਅਜਿਹੀਆਂ ਕਹਾਣੀਆਂ ਸਿਨੇਮਾ ਰਾਹੀਂ ਸਾਹਮਣੇ ਆਉਣਗੀਆਂ, ਤਾਂ ਹੀ ਭਾਰਤੀ ਸਿਨੇਮਾ ਕੌਮਾਂਤਰੀ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣਾ ਸਿਨੇਮਾ ਬਣਾਈਏ। ਆਪਣਾ ਸਿਨੇਮਾ ਮਤਲਬ ਆਪਣਾ ਸੱਭਿਆਚਾਰ ਤੇ ਆਪਣਾ ਸਮਾਜ ਤਾਂ ਹੀ ਅਸੀਂ ਦੁਨੀਆ ਵਿੱਚ ਟਿਕ ਸਕਦੇ ਹਾਂ।"
ਪਵਨ ਸ਼ਰਮਾ ਨੇ ਅੱਗੇ ਕਿਹਾ, "ਨਕਲ ਕਰਕੇ ਭਾਰਤੀ ਸਿਨੇਮਾ ਕਦੇ ਵੀ ਅੱਗੇ ਨਹੀਂ ਵਧ ਸਕਦਾ ਅਤੇ ਇਸ ਦੇ ਲਈ ਅਜਿਹੇ ਫ਼ੈਸਟੀਵਲ ਸਾਡੇ ਕੋਲ ਸਭ ਤੋਂ ਵੱਡਾ ਸਾਧਨ ਹਨ। ਫ਼ੈਸਟੀਵਲ ਵਿੱਚ ਅਸੀਂ ਉਨ੍ਹਾਂ ਨਵੇਂ ਲੋਕਾਂ ਨੂੰ ਉਤਸ਼ਾਹਿਤ ਕਰੀਏ ਜੋ ਬਹੁਤ ਘੱਟ ਪੈਸਿਆਂ ਨਾਲ ਛੋਟੀਆਂ-ਛੋਟੀਆਂ ਫ਼ਿਲਮਾਂ ਬਣਾਉਂਦੇ ਹਨ। ਫ਼ਿਲਮ ਕਦੇ ਛੋਟੀ ਜਾਂ ਵੱਡੀ ਨਹੀਂ ਹੁੰਦੀ, ਸਗੋਂ ਉਸ ਦਾ ਮੁੱਦਾ ਵੱਡਾ ਹੁੰਦਾ ਹੈ। ਜੇਕਰ ਤੁਸੀਂ ਇਨ੍ਹਾਂ ਫ਼ਿਲਮਾਂ ਦੇ ਮੁੱਦਿਆਂ ਨੂੰ ਦੇਖੋਗੇ ਤਾਂ ਉਹ ਬਹੁਤ ਗੰਭੀਰ ਅਤੇ ਵੱਡੇ ਹੁੰਦੇ ਹਨ। ਸਾਨੂੰ ਉਨ੍ਹਾਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਤਾਂ ਜੋ ਭਾਰਤੀ ਸਿਨੇਮਾ ਨੂੰ ਹੋਰ ਅੱਗੇ ਲਿਆਂਦਾ ਜਾ ਸਕੇ।"
'ਰਾਜ਼ੀ' ਅਤੇ 'ਰਬ ਨੇ ਬਣਾ ਦੀ ਜੋੜੀ' ਵਰਗੀਆਂ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਰਾਜੇਸ਼ ਜੈਸ ਨੇ ਕਿਹਾ ਕਿ ਜਿਸ ਜਗ੍ਹਾ ਤੁਸੀਂ ਪੜ੍ਹਾਈ ਕਰਦੇ ਹੋ, ਜੋ ਬੁਨਿਆਦੀ ਢਾਂਚਾ ਤੁਸੀਂ ਦੇਖਦੇ ਹੋ ਅਤੇ ਜੋ ਮੌਕੇ ਤੁਹਾਨੂੰ ਮਿਲਦੇ ਹਨ, ਇਹ ਸਭ ਵਿਸ਼ੇਸ਼ ਅਧਿਕਾਰ ਹਨ, ਸਫ਼ਲਤਾ ਦੀ ਗਾਰੰਟੀ ਨਹੀਂ। ਅਸਲ ਗੱਲ ਇਹ ਹੈ ਕਿ ਤੁਸੀਂ ਇਨਾਂ ਦੀ ਵਰਤੋਂ ਕਿਵੇਂ ਕਰਦੇ ਹੋ। ਜਦੋਂ ਤੁਹਾਨੂੰ ਜ਼ਿਆਦਾ ਮਿਲਦਾ ਹੈ,
Click to Follow Babushahi Facebook page →