ਪੰਜਾਬ ਦੇ IAS ਸੁਮੀਤ ਕੁਮਾਰ ਜਾਰੰਗਲ ਕੇਂਦਰ ਚ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਹੋਏ ਇੰਪੈਨਲ
Zinnia Balli
ਚੰਡੀਗੜ੍ਹ, 9 ਅਪ੍ਰੈਲ 2026: 2009 ਬੈਚ ਦੇ ਪੰਜਾਬ ਕੇਡਰ ਦੇ ਸੀਨੀਅਰ IAS ਅਫਸਰ ਸੁਮੀਤ ਕੁਮਾਰ ਜਾਰੰਗਲ ਨੂੰ ਕੇਂਦਰ ਵਿੱਚ ਜੁਆਇੰਟ ਸੈਕਟਰੀ (Joint Secretary) ਜਾਂ ਇਸ ਦੇ ਬਰਾਬਰ ਦੇ ਅਹੁਦਿਆਂ 'ਤੇ ਨਿਯੁਕਤੀ ਲਈ ਇੰਪੈਨਲ (Empanel) ਕਰ ਲਿਆ ਹੈ ਭਾਵ ਓਹ ਹੁਣ ਕੇਂਦਰ ਸਰਕਾਰ ਵਿੱਚ ਇਸ ਪੱਧਰ ਦੀ ਕਿਸੇ ਵੀ ਪੋਸਟ ਤੇ ਲਾਏ ਜਾਂ ਦੇ ਕਬੂਲ ਹੋ ਗਏ ਹਨ ।
8 ਅਪ੍ਰੈਲ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ, ਸੁਮੀਤ ਕੁਮਾਰ ਜਰੰਗਲ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੁਮੀਤ ਕੁਮਾਰ ਜਰੰਗਲ ਪੰਜਾਬ ਵਿੱਚ ਕਈ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਹਨ। ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ (DC) ਅਤੇ ਸੂਬਾ ਸਰਕਾਰ ਦੇ DIPR ਵਜੋਂ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ।
ਸੁਮੀਤ ਪਹਿਲਾਂ ਹੀ ਕੇਂਦਰ ਵਿੱਚ ਡੈਪੂਟੇਸ਼ਨ ਤੇ ਹਨ ਅਤੇ Director Start Up India ਦੀ ਪੋਸਟ ਤੇ ਤਾਇਨਾਤ ਹਨ। ਉਨ੍ਹਾਂ ਦੀ ਪਤਨੀ ਈਸ਼ਾ ਕਾਲੀਆ ਵੀ ਕੈਨਰ ਵਿੱਚ ਜੋਇੰਟ ਸਕੱਤਰ ਦੇ ਅਹੁਦੇ ਤੇ ਕੰਮ ਕਾਰ ਰਹੇ ਹਨ.
ਕੀ ਹੁੰਦੀ ਹੈ ਇੰਪੈਨਲਮੈਂਟ?
ਕੇਂਦਰੀ ਇੰਪੈਨਲਮੈਂਟ ਪ੍ਰਕਿਰਿਆ ਰਾਹੀਂ ਉੱਚ ਅਫ਼ਸਰਾਂ ਦੀ ਚੋਣ ਉਨ੍ਹਾਂ ਦੇ ਸੇਵਾ ਦੀ ਮਿਆਦ ਤੇ ਤਜ਼ਰਬੇ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਸੁਮੀਤ ਜਰੰਗਲ ਦਾ ਇਸ ਸੂਚੀ ਵਿੱਚ ਆਉਣਾ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਪੰਜਾਬ ਕੈਡਰ ਲਈ ਵੀ ਇੱਕ ਮਾਣ ਵਾਲੀ ਗੱਲ ਹੈ, ਕਿਉਂਕਿ ਹੁਣ ਉਹ ਕੇਂਦਰੀ ਪ੍ਰਸ਼ਾਸਨ ਦੇ ਮੁੱਖ ਢਾਂਚੇ ਦਾ ਹਿੱਸਾ ਬਣਨਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਨਾਲ ਪੰਜਾਬ ਕੈਡਰ ਦੀ ਹੀ ਇੱਕ ਹੋਰ ਅਧਿਕਾਰੀ, ਗੌਰੀ ਪਰਾਸ਼ਰ ਜੋਸ਼ੀ (2009 ਬੈਚ) ਨੂੰ ਵੀ ਇਸ ਵੱਕਾਰੀ ਸੂਚੀ ਵਿੱਚ ਜਗ੍ਹਾ ਮਿਲੀ ਹੈ।
Click to Follow Babushahi Facebook page →