"ਯੁਧ ਨਸ਼ਿਆਂ ਵਿਰੁਧ" ਅਤੇ "ਪਿੰਡਾਂ ਦੇ ਪਹਿਰੇਦਾਰ" ਮੁਹਿੰਮ
ਦਿੜ੍ਹਬਾ ਪੁਲਿਸ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਤਹਿਤ 04 ਕੇਸ ਦਰਜ ਕਰ ਕੇ 04 ਵਿਅਕਤੀ ਗ੍ਰਿਫਤਾਰ
24 ਗ੍ਰਾਮ ਹੈਰੋਇਨ, 90 ਨਸ਼ੀਲੀਆਂ ਗੋਲੀਆਂ ਤੇ 150 ਨਸ਼ੀਲੇ ਕੈਪਸੂਲ ਬਰਾਮਦ
ਦਲਜੀਤ ਕੌਰ
ਦਿੜ੍ਹਬਾ, 10 ਅਪ੍ਰੈਲ, 2026: ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਦਿੜ੍ਹਬਾ ਪੁਲਿਸ ਵੱਲੋਂ "ਯੁਧ ਨਸ਼ਿਆਂ ਵਿਰੁਧ" ਅਤੇ "ਪਿੰਡਾਂ ਦੇ ਪਹਿਰੇਦਾਰ' ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 03.04.2026 ਤੋਂ 09.04.2026 ਤਕ ਐੱਨ.ਡੀ.ਪੀ.ਐੱਸ. ਐਕਟ ਤਹਿਤ 04 ਕੇਸ ਦਰਜ ਕਰ ਕੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵੱਖ-ਵੱਖ ਮੁੱਕਦਮਿਆਂ ਵਿੱਚ 24 ਗ੍ਰਾਮ ਹੈਰੋਇਨ, 90 ਨਸ਼ੀਲੀਆਂ ਗੋਲੀਆਂ ਅਤੇ 150 ਨਸ਼ੀਲੇ ਕੈਪਸੂਲ ਬਰਾਮਦ ਕਰਵਾਏ ਗਏ।
ਇਸ ਤੋਂ ਇਲਾਵਾ ਆਬਕਾਰੀ ਐਕਟ ਅਧੀਨ 02 ਕੇਸ ਦਰਜ ਕਰਕੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੇਸਾਂ ਵਿੱਚ 54 ਲੀਟਰ ਠੇਕਾ ਸ਼ਰਾਬ ਦੇਸੀ (ਹਰਿਆਣਾ) ਬਰਾਮਦ ਕਰਵਾਈ ਗਈ।
ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਵਿੱਚ ਫਸੇ 07 ਵਿਅਕਤੀਆਂ ਦੀ OOAT Centre ਵਿੱਚ ਰਜਿਸਟਰੇਸ਼ਨ ਕਰਵਾਕੇ ਦਵਾਈ ਦਿਵਾਈ ਗਈ ਅਤੇ 01 ਵਿਅਕਤੀ ਨੂੰ De-Addiction Centre ਵਿੱਚ ਭਰਤੀ ਕਰਵਾਇਆ ਗਿਆ।
ਇਸ ਤੋਂ ਇਲਾਵਾ ਥਾਣਾ ਧਰਮਗੜ੍ਹ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਇੱਕ ਚੌਰੀ ਦੇ ਕੇਸ ਨੂੰ ਟਰੇਸ ਕਰ ਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਚੋਰੀ ਕੀਤੇ ਗਏ ਦੋ ਗੈਸ ਸਲੰਡਰ ਅਤੇ ਚੋਰੀ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਏ ਗਏ।
ਇਸ ਤੋਂ ਇਲਾਵਾ ਸਬ ਡਵੀਜ਼ਨ ਦਿੜ੍ਹਬਾ ਦੀ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਵੱਖ-ਵੱਖ ਜੁਰਮਾਂ ਤਹਿਤ 93 ਟਰੈਫਿਕ ਚਲਾਣ ਕੀਤੇ ਗਏ। ਅਮਨ ਕਾਨੂੰਨ ਵਿੱਚ ਖਲਲ ਪਾਉਣ ਵਾਲੇ 18 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਕੀਤੀ ਗਈ। ਇਲਾਕੇ ਵਿਚ ਆਮ ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ ਦਿਨ-ਰਾਤ ਸਮੇਂ ਨਾਕਾਬੰਦੀ ਅਤੇ ਪੈਟਰੋਲਿੰਗ ਦੌਰਾਨ 52 ਸ਼ੱਕੀ ਵਿਅਕਤੀਆਂ ਖਿਲਾਫ 172 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।
Click to Follow Babushahi Facebook page →