ਅੱਧੀ ਰਾਤ ਨੂੰ ਸਰਕਾਰੀ ਸਕੂਲ ਦਾ ਤਾਲਾ ਤੋੜ ਕੇ ਗੈਸ ਸਿਲੰਡਰ ਅਤੇ ਮਿਡ ਡੇ ਮੀਲ ਭਾਂਡੇ ਵੀ ਨਹੀਂ ਛੱਡੇ
ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਵਿੱਚ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ , 4 ਅਪ੍ਰੈਲ 2026 :
ਗੁਰਦਾਸਪੁਰ ਦੇ ਪੁਲਸ ਸਟੇਸ਼ਨ ਦੌਰਾਂਗਲਾ ਅਧੀਨ ਆਉਂਦੇ ਪਿੰਡ ਮਗਰਮੂਦੀਆਂ ਵਿਖੇ ਬੀਤੀ ਰਾਤ ਇੱਕ ਮਹਿਲਾ ਅਤੇ ਇੱਕ ਵਿਅਕਤੀ ਵੱਲੋਂ ਸਕੂਲ ਅੰਦਰ ਚੋਰੀ ਕਰਦਿਆਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ।
ਜਾਣਕਾਰੀ ਅਨੁਸਾਰ ਰਾਤ ਕਰੀਬ 12 ਵਜੇ ਦੇ ਇੱਕ ਮਹਿਲਾਂ ਅਤੇ ਇੱਕ ਵਿਅਕਤੀ ਵੱਲੋਂ ਸਕੂਲ ਦੇ ਤਾਲੇ ਤੋੜ ਕੇ ਅੰਦਰ ਪਏ ਦੋ ਭਰੇ ਗੈਸ ਸਿਲੰਡਰ ਮਿਡ ਡੇ ਮੀਲ ਦਾ ਸਮਾਨ ਅਤੇ ਬੱਚਿਆਂ ਦੇ ਖਾਣਾ ਖਾਣ ਵਾਲੇ ਬਰਤਨ ਵੀ ਚੋਰੀ ਕਰ ਲਏ ਹਨ ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਆਸਾ ਰਾਣੀ ਨੇ ਦੱਸਿਆ ਕਿ ਸਾਡੇ ਸਕੂਲ ਅੰਦਰ ਪਹਿਲਾਂ ਵੀ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਮੁੜ ਫੇਰ ਰਾਤ 12 ਵਜੇ ਦੇ ਕਰੀਬ ਸਕੂਲ ਨਿਸ਼ਾਨਾ ਬਣਾਇਆ ਗਿਆ ਅਤੇ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਚ ਇਹਨਾਂ ਦੀ ਸਾਰੀ ਹਰਕਤ ਕੈਦ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਦੌਰਾਗਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Click to Follow Babushahi Facebook page →