ਪਾਰਟੀ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਮੀਟਿੰਗਾਂ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 25 ਮਾਰਚ 2026 : ਮੁੰਬਈ ਤੋਂ ਕਰਾਚੀ ਵਿੳਪਾਰ ਚੱਲ ਰਿਹਾ ਹੈ ਪਰ ਅਮ੍ਰਿਤਸਰ ਤੋਂ ਲਹੌਰ ਪਿਛਲੇ ਪੰਜ ਸਾਲਾਂ ਤੋਂ ਕਿਉਂ ਬੰਦ ਪਿਆ ਹੈ , ਇਹ ਸਵਾਲ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੌਰਾਨ ਪੇਂਡੂ ਕਿਸਾਨਾਂ ਵੱਲੋਂ ਆਪ ਆਗੂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਸਪੋਕਸਪਰਸਨ ਨੂੰ ਪੁੱਛਿਆ ਗਿਆ , ਇਸ ਮੌਕੇ ਬੋਲਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਜਪਾ ਦੀ ਕੇਂਦਰੀ ਸਰਕਾਰ ਪੰਜਾਬ ਨਾਲ ਨਫ਼ਰਤ ਭਰਿਆ ਵਤੀਰਾ ਰੱਖਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣ ਲਈ ਸਜ਼ਾ ਦੇਣ ਦਾ ਕੰਮ ਕਰ ਰਹੀ ਹੈ , ਕੌਮਾਂਤਰੀ ਸਰਹੱਦਾਂ ਕੇਂਦਰ ਸਰਕਾਰ ਨੇ ਖੋਲਣੀਆਂ ਜਾਂ ਬੰਦ ਕਰਨੀਆਂ ਹੁੰਦੀਆਂ ਹਨ , ਕੇਂਦਰੀ ਸਰਕਾਰ ਜਾਣ ਬੁੱਝ ਕੇ ਪੰਜਾਬੀਆਂ ਨੂੰ ਪਾਕਿਸਤਾਨ ਨਾਲ ਵਿੳਪਾਰ ਨਹੀਂ ਕਰਨ ਦੇ ਰਹੀ ਤਾਂ ਜੋ ਪੰਜਾਬੀਆਂ ਦੀ ਆਰਥਿਕਤਾ ਮਜ਼ਬੂਤ ਨਾ ਹੋ ਸਕੇ , ਜੇ ਪਾਕਿਸਤਾਨ ਨਾਲ ਲਾਂਘਾ ਖੋਲ ਦਿੱਤਾ ਜਾਵੇਗਾ ਤਾਂ ਕਿਸਾਨ ਮਜ਼ਦੂਰ ਆਰਥਿਕ ਤੌਰ ਤੇ ਤਰੱਕੀ ਕਰ ਸਕਦੇ ਹਨ ਜੋ ਅਤਿ ਜ਼ਰੂਰੀ ਹੈ।ਇਸਤੇ ਕਿਸਾਨਾਂ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਪੰਜਾਬੀਆਂ ਨਾਲ ਵਿਤਕਰਾ ਕਰਕੇ ਮਹਾਂਰਾਸ਼ਟਰ ਨੂੰ ਪਾਕਿਸਤਾਨ ਨਾਲ ਵਿੳਪਾਰ ਕਰਨ ਦਾ ਮੌਕਾ ਦੇ ਰਹੀ ਹੈ ਅਤੇ ਪੰਜਾਬੀਆਂ ਨੂੰ ਇਸ ਮੌਕੇ ਤੋਂ ਵਾਂਝਿਆਂ ਰੱਖਣ ਦਾ ਕੰਮ ਕਰ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ ਅਤੇ ਬਿਕਰਮ ਜੀਤ ਸਿੰਘ ਵਿੱਕੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ
Click to Follow Babushahi Facebook page →