ਚਾਰ ਘੰਟੇ ਚੱਲੇ ਗਗਨਦੀਪ ਰੰਧਾਵਾ ਦੇ ਪੋਸਟਮਾਰਟਮ ਤੋਂ ਬਾਅਦ ਐਂਬੂਲੈਂਸ ਘਰ ਲਈ ਰਵਾਨਾ, ਲਾਲਜੀਤ ਸਿੰਘ ਭੁੱਲਰ ਨੂੰ ਹੁਣ ਤੱਕ ਕੋਰਟ ‘ਚ ਨਹੀਂ ਕੀਤਾ ਗਿਆ ਪੇਸ਼ : ਏਸੀਪੀ ਗਗਨਦੀਪ
ਕੁਲਵਿੰਦਰ ਸਿੰਘ
ਅੰਮ੍ਰਿਤਸਰ 24 ਮਾਰਚ : ਅੰਮ੍ਰਿਤਸਰ ਦੇ ਮੈਡੀਕਲ ਕਾਲਜ ਪੋਸਟਮਾਰਟਮ ਹਾਊਸ ਵਿੱਚ ਡੀਐਮ ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਕਰੀਬ ਚਾਰ ਘੰਟਿਆਂ ਤੱਕ ਚਲਿਆ । ਡਾਕਟਰਾਂ ਦੇ ਪੈਨਲ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਤੋਂ ਬਾਅਦ ਗਗਨਦੀਪ ਸਿੰਘ ਰੰਧਾਵਾ ਦੀ ਦੇਹ ਉਨ੍ਹਾਂ ਦੇ ਘਰ ਵੱਲ ਰਵਾਨਾ ਕਰ ਦਿੱਤੀ ਗਈ, ਇਸੇ ਦੌਰਾਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਫਿਲਹਾਲ ਤੱਕ ਵੀ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ। ਏਸੀਪੀ ਗਗਨਦੀਪ ਸਿੰਘ ਨੇ ਪੇਸ਼ੀ ਦੇ ਸਮੇਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
Click to Follow Babushahi Facebook page →