'ਰੇਹੜੀ ਵਾਲਾ ਹੋਵੇ ਜਾਂ ਟਾਟਾ, ਪੰਜਾਬ 'ਚ ਕਿਸੇ ਨੂੰ ਨਹੀਂ ਹੁੰਦਾ ਘਾਟਾ'- ਟਾਟਾ ਗਰੀਨ ਸਟੀਲ ਪਲਾਂਟ ਦੇ ਉਦਘਾਟਨ ਸਮੇਂ ਬੋਲੇ CM ਮਾਨ
Babushahi Network
ਲੁਧਿਆਣਾ, 20 ਮਾਰਚ 2026: ਪੰਜਾਬ ਦੇ ਉਦਯੋਗਿਕ ਖੇਤਰ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿਖੇ ਟਾਟਾ ਗਰੀਨ ਸਟੀਲ ਪਲਾਂਟ (Tata Green Steel Plant) ਦਾ ਰਸਮੀ ਉਦਘਾਟਨ ਕੀਤਾ।
ਮਾਨ ਨੇ ਦੱਸਿਆ ਕਿ ਸੂਬੇ ਵਿੱਚ 3200 ਕਰੋੜ ਰੁਪਏ ਦਾ ਹੋਰ ਨਵਾਂ ਨਿਵੇਸ਼ (Investment) ਹੋਣ ਜਾ ਰਿਹਾ ਹੈ, ਜੋ ਪੰਜਾਬ ਦੀ ਆਰਥਿਕਤਾ ਨੂੰ ਨਵੀਂ ਗਤੀ ਦੇਵੇਗਾ। ਉਨ੍ਹਾਂ ਪੰਜਾਬ ਵਿੱਚ ਨਿਵੇਸ਼ ਪੱਖੀ ਮਾਹੌਲ ਦੀ ਸ਼ਲਾਘਾ ਕਰਦਿਆਂ ਸੂਬੇ ਦੇ ਆਰਥਿਕ ਵਿਕਾਸ ਲਈ ਵੱਡੇ ਦਾਅਵੇ ਕੀਤੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲਗਭਗ 250 ਨੌਜਵਾਨਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਹੱਥੀਂ ਕੰਮ ਦੇ ਕੇ ਸੂਬੇ ਵਿੱਚ ਹੀ ਰੋਕਣਾ ਹੈ।
ਆਪਣੇ ਅੰਦਾਜ਼ ਵਿੱਚ ਬੋਲਦਿਆਂ CM ਮਾਨ ਨੇ ਕਿਹਾ, "ਰੇਹੜੀ ਵਾਲਾ ਹੋਵੇ ਜਾਂ ਫਿਰ ਟਾਟਾ, ਪੰਜਾਬ 'ਚ ਨਹੀਂ ਹੁੰਦਾ ਕਿਸੇ ਨੂੰ ਘਾਟਾ।" ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਹਰ ਵਰਗ ਦੇ ਕਾਰੋਬਾਰੀ ਲਈ ਲਾਹੇਵੰਦ ਹਨ।
ਇਹ ਪਲਾਂਟ 'ਗਰੀਨ ਸਟੀਲ' ਤਕਨੀਕ 'ਤੇ ਅਧਾਰਿਤ ਹੈ, ਜੋ ਕਿ ਵਾਤਾਵਰਣ ਦੀ ਸੰਭਾਲ ਪੱਖੋਂ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਵਰਗੇ ਵੱਡੇ ਉਦਯੋਗਿਕ ਘਰਾਣੇ ਦਾ ਪੰਜਾਬ ਵਿੱਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਵਿੱਚ 'ਸਿੰਗਲ ਵਿੰਡੋ' ਸਿਸਟਮ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਉਨ੍ਹਾਂ ਹੋਰਨਾਂ ਨਿਵੇਸ਼ਕਾਂ ਨੂੰ ਵੀ ਪੰਜਾਬ ਆਉਣ ਦਾ ਸੱਦਾ ਦਿੱਤਾ।'
Click to Follow Babushahi Facebook page →