22 ਮਾਰਚ ਦੀ ਲੂਧਿਆਣਾ ਰੈਲੀ ਵਿੱਚ ਜੁਗਾੜੂ ਰੇੜ੍ਹਾ ਵਰਕਰ ਯੂਨੀਅਨ ਕਰੇਗੀ ਭਰਵੀਂ ਸ਼ਮੂਲੀਅਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਮਾਰਚ 2026
ਜੁਗਾੜੂ ਰੇਹੜੀ ਵਰਕਰ ਯੂਨੀਅਨ ਨਵਾਂਸ਼ਹਿਰ 22 ਮਾਰਚ ਨੂੰ ਮਜ਼ਦੂਰ ਮੁਲਾਜ਼ਮ ਜਥਬੰਦੀਆਂ ਵਲੋਂ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰੇਗੀ।ਇਹ ਫੈਸਲਾ ਅੱਜ ਇੱਥੇ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਬੀਰ ਬਹਾਦਰ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲੀ ਅਪ੍ਰੈਲ ਤੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ ਜ਼ੋ ਮਜ਼ਦੂਰ ਜਮਾਤ ਲਈ ਬਹੁਤ ਘਾਤਕ ਹਨ ਇਹ ਟਰੇਡ ਯੂਨੀਅਨ ਅਧਿਕਾਰਾਂ ਉੱਤੇ ਵੱਡਾ ਹਮਲਾ ਹੈ। ਇਹਨਾਂ ਨਾਲ ਮਜ਼ਦੂਰ ਜਮਾਤ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਅਧਿਕਾਰ ਖੁਸ ਜਾਣਗੇ।ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਸਰਕਾਰ ਜਨਤਕ ਅਦਾਰੇ ਅਤੇ ਜਾਇਦਾਦਾਂ ਕਾਰਪੋਰੇਟਰਾਂ ਨੂੰ ਵੇਚ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਆਟੋ ਮੁਬਾਇਲ ਸਨਅਤ ਨੂੰ ਲਾਭ ਦੇਣ ਲਈ ਜੁਗਾੜੂ ਰੇਹੜੀਆਂ ਉੱਤੇ ਸ਼ਕੰਜਾ ਕਸ ਰਹੀ ਹੈ ਜਿਸਨੂੰ ਸਹਿਣ ਨਹੀਂ ਕੀਤਾ ਜਾਵੇਗਾ।
Click to Follow Babushahi Facebook page →